ਜੇ ਦੁੱਧ ਨਹੀਂ ਪਚਦਾ ਤਾਂ ਕੀ ਕਰੀਏ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੁਸੀਂ ਕਈ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੋਵੇਗਾ ਕਿ ਉਨ੍ਹਾਂ ਨੂੰ ਦੁੱਧ ਨਹੀਂ ਪਚਦਾ

File Photo

ਤੁਸੀਂ ਕਈ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੋਵੇਗਾ ਕਿ ਉਨ੍ਹਾਂ ਨੂੰ ਦੁੱਧ ਨਹੀਂ ਪਚਦਾ। ਇਸ ਦਾ ਮਤਲਬ ਹੈ ਕਿ ਗਾਂ ਦਾ ਦੁੱਧ ਪੀਣ ਨਾਲ ਉਨ੍ਹਾਂ ਦਾ ਪੇਟ ਖ਼ਰਾਬ ਹੋ ਜਾਂਦਾ ਹੈ ਅਤੇ ਦਸਤ ਲੱਗ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਦੁੱਧ ਇਕ ਆਦਰਸ਼ ਭੋਜਨ ਹੈ। ਸਾਨੂੰ ਹਰ ਦਿਨ ਘੱਟ ਤੋਂ ਘੱਟ 1 ਗਲਾਸ ਦੁੱਧ ਪੀਣਾ ਚਾਹੀਦਾ ਹੈ। ਵਿਸ਼ੇਸ਼ ਤੌਰ 'ਤੇ ਉਮਰ ਨਾਲ, ਸਾਡੇ ਸਰੀਰ 'ਚ ਹੱਡੀਆਂ ਦੇ ਨੁਕਸਾਨ ਨੂੰ ਰੋਕਣ 'ਚ ਦੁੱਧ ਕੈਲਸ਼ੀਅਮ ਦੀ ਭੂਮਿਕਾ ਬਹੁਤ ਵੱਡੀ ਹੈ।

ਜੇਕਰ ਦੁੱਧ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ ਤਾਂ ਦੁੱਧ ਦੇ ਅਜਿਹੇ ਕਿਹੜੇ ਬਦਲ ਹਨ ਜੋ ਦੁੱਧ ਵਰਗੇ ਹੀ ਲਾਭ ਦਿੰਦੇ ਹਨ? ਦੁੱਧ ਦਾ ਸੱਭ ਤੋਂ ਵਧੀਆ ਬਦਲ ਦਹੀਂ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਦੁੱਧ ਨਾਲ ਦਹੀਂ ਬਣਦਾ ਤਾਂ ਦਹੀਂ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਸਲ 'ਚ ਦੁੱਧ ਨਾਲ ਲੋਕਾਂ ਨੂੰ ਜਿਹੜੀ ਸਮੱਸਿਆ ਹੁੰਦੀ ਹੈ ਉਸ ਨੂੰ 'ਲੈਕਟੋਜ਼ ਸਹਿਣਸ਼ੀਲਤਾ' ਕਿਹਾ ਜਾਂਦਾ ਹੈ।

ਯਾਨੀ ਕਿ ਉਹ ਦੁੱਧ ਨੂੰ ਠੀਕ ਤਰ੍ਹਾਂ ਪਚਾ ਨਹੀਂ ਸਕਦੇ। ਦੁੱਧ 'ਚ ਮੌਜੂਦ ਮਿੱਠੇ ਨੂੰ ਲੈਕਟੋਜ਼ ਕਿਹਾ ਜਾਂਦਾ ਹੈ। ਜਦਕਿ ਦਹੀਂ ਨੂੰ ਲਾਭਕਾਰੀ ਬੈਕਟੀਰੀਆ ਵਲੋਂ ਬਣਾਇਆ ਜਾਂਦਾ ਹੈ। ਦਹੀਂ ਜਮਾਉਣ ਦੀ ਪ੍ਰਕਿਰਿਆ ਦੌਰਾਨ ਦੁੱਧ 'ਚ ਮੌਜੂਦ ਲੈਕਟੋਜ਼ ਨੂੰ ਲੈਕਟਿਕ ਐਸਿਡ 'ਚ ਤੋੜ ਦਿੰਦਾ ਹੈ। ਨਤੀਜੇ ਵਜੋਂ ਜਿਨ੍ਹਾਂ ਲੋਕਾਂ 'ਚ ਲੈਕਟੋਜ਼ ਅਸਹਿਣਸ਼ੀਲਤਾ ਹੁੰਦੀ ਹੈ,

ਯਾਨੀ ਕਿ ਉਹ ਦੁੱਧ ਨੂੰ ਪਚਾ ਨਹੀਂ ਸਕਦੇ, ਉਨ੍ਹਾਂ ਨੂੰ ਦਹੀਂ ਪਚਾਉਣ 'ਚ ਕੋਈ ਸਮੱਸਿਆ ਨਹੀਂ ਹੁੰਦੀ। ਇਸ ਲਈ ਦਹੀਂ ਹੀ ਦੁੱਧ ਦਾ ਸੱਭ ਤੋਂ ਵਧੀਆ ਬਦਲ ਹੈ। ਦਹੀਂ ਤੋਂ ਇਲਾਵਾ ਤੁਸੀਂ ਦੁੱਧ, ਸੋਇਆ ਦੁੱਧ, ਨਾਰੀਅਲ ਦੁੱਧ ਅਤੇ ਬਦਾਮ ਦੁੱਧ ਤੋਂ ਇਲਾਵਾ ਪਨੀਰ ਦਾ ਪ੍ਰਯੋਗ ਵੀ ਕਰ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਦੁੱਧ ਵਰਗੀ ਸਮੱਸਿਆ ਨਹੀਂ ਹੁੰਦੀ।