ਖੂਨ ਦੀ ਕਮੀ (ਐਨੀਮੀਆ)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਾਡੇ ਸਰੀਰ ਵਿਚ ਦੋ ਤਰ੍ਹਾਂ ਦੀਆਂ ਖ਼ੂਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ। ਇਕ ਚਿੱਟੀਆਂ ਅਤੇ ਦੂਜੀਆਂ ਲਾਲ। ਜਦੋਂ ਲਾਲ ਖ਼ੂਨ ਦੀਆਂ ਕੋਸ਼ਿਕਾਵਾਂ ਘੱਟ ਹੁੰਦੀਆਂ ਹਨ ਤਾਂ ਸਰੀਰ..

Anemia

ਸਾਡੇ ਸਰੀਰ ਵਿਚ ਦੋ ਤਰ੍ਹਾਂ ਦੀਆਂ ਖ਼ੂਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ। ਇਕ ਚਿੱਟੀਆਂ ਅਤੇ ਦੂਜੀਆਂ ਲਾਲ। ਜਦੋਂ ਲਾਲ ਖ਼ੂਨ ਦੀਆਂ ਕੋਸ਼ਿਕਾਵਾਂ ਘੱਟ ਹੁੰਦੀਆਂ ਹਨ ਤਾਂ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਂਦੀ ਹੈ, ਜਿਸ ਨੂੰ ਐਨੀਮਿਆ ਵੀ ਕਹਿੰਦੇ ਹਨ। ਦਵਾਈਆਂ ਖਾਣ ਦੀ ਬਜਾਏ ਕਈ ਅਜਿਹੀਆਂ ਫੱਲ ਅਤੇ ਸਬਜ਼ੀਆਂ ਹਨ ਜਿਨ੍ਹਾਂ ਨਾਲ ਖ਼ੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਖੁਰਮਾਣੀ ਅਤੇ ਆਲੂ ਦੇ ਛਿਲਕੇ ਸਰੀਰ ਅੰਦਰ ਖ਼ੂਨ ਦੀ ਕਮੀ ਪੂਰੀ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਹ ਦੋਵੇਂ ਚੀਜ਼ਾਂ ਮੈਗਨੀਸ਼ੀਅਮ, ਆਇਰਨ, ਕਾਪਰ, ਪੋਟੈਸ਼ੀਅਮ, ਫ਼ਾਸਫ਼ੋਰਸ, ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਜੋ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ।ਨਿਯਮਤ ਰੂਪ 'ਚ ਖੁਰਮਾਣੀ ਦਾ ਜੂਸ ਪੀਣ ਨਾਲ ਕਦੇ ਵੀ ਐਨੀਮਿਆ ਦੀ ਸ਼ਿਕਾਇਤ ਨਹੀਂ ਹੁੰਦੀ ਕਿਉਂਕਿ ਇਸ ਵਿਚ ਆਇਰਨ ਅਤੇ ਕਾਪਰ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਹੀਮੋਗਲੋਬਿਨ ਦਾ ਪੱਧਰ ਵਧਾਉਂਦੇ ਹਨ। ਇਹ ਤੱਤ ਸਰੀਰ ਵਿਚ ਖ਼ੂਨ ਦੀ ਕਮੀ ਪੂਰੀ ਕਰਦੇ ਹਨ। 

ਇਸ ਤੋਂ ਇਲਾਵਾ ਤੁਸੀ ਅਕਸਰ ਵੇਖਿਆ ਹੋਵੇਗਾ ਕਿ ਲੋਕ ਆਲੂ ਨੂੰ ਛਿੱਲਣ ਤੋਂ ਬਾਅਦ ਉਸ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ ਪਰ ਸ਼ਾਇਦ ਤੁਸੀ ਨਹੀਂ ਜਾਣਦੇ ਕਿ ਆਲੂ ਦੇ ਛਿਲਕੇ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਸਰੀਰ 'ਚ ਖ਼ੂਨ ਦੀ ਕਮੀ ਹੋਣ ਤੇ ਆਲੂ ਦੇ ਛਿਲਕਿਆਂ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਰੀਰ 'ਚ ਆਇਰਨ ਦੀ ਕਮੀ ਕਾਰਨ ਖ਼ੂਨ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਆਲੂ ਦੇ ਛਿਲਕਿਆਂ ਵਿਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਕਾਰਨ ਇਸ ਦੇ ਨਿਯਮਤ ਸੇਵਨ ਨਾਲ ਸਰੀਰ 'ਚ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ। ਆਲੂ ਦੇ ਛਿਲਕਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ3 ਵੀ ਮੌਜੂਦ ਹੁੰਦਾ ਹੈ। ਇਹ ਵਿਟਾਮਿਨ ਸਾਡੇ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ। ਆਲੂ ਦੇ ਛਿਲਕਿਆਂ ਵਿਚ ਰੇਸ਼ੇ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜੋ ਸਾਡੇ ਪਾਚਨ ਪ੍ਰਣਾਲੀ ਨੂੰ ਹੌਲੀ ਕਰਨ 'ਚ ਸਹਾਇਕ ਹੁੰਦੇ ਹਨ।

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਨੇਮੀ ਰੂਪ ਨਾਲ ਆਲੂ ਦੇ ਛਿਲਕਿਆਂ ਨੂੰ ਪੀਸ ਕੇ ਗਰਮ ਪਾਣੀ ਨਾਲ ਸੇਵਨ ਕਰੋ। ਆਲੂ ਦੇ ਛਿਲਕਿਆਂ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਵੀ ਮੌਜੂਦ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਣ ਦਾ ਕੰਮ ਕਰਦਾ ਹੈ।