ਕੈਲੇਸਟਰੋਲ ਹੀ ਨਹੀਂ ਦਿਲ ਸਬੰਧੀ ਬੀਮਾਰੀਆਂ ਵੀ ਰਹਿਣਗੀਆਂ ਦੂਰ, ਕਰੋ ਸੇਬ ਦੇ ਸਿਰਕੇ ਦਾ ਇਸਤੇਮਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਿਲ ਸਬੰਧੀ ਸਮੱਸਿਆਵਾਂ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹਨ

Apple vinegar

 

ਮੁਹਾਲੀ: ਵਧਦਾ ਕੈਲੇਸਟਰੋਲ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਅਜਿਹੇ ਵਿਚ ਕੈਲੇਸਟਰੋਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਖੋਜ ਅਨੁਸਾਰ ਸੇਬ ਸਾਈਡਰ ਸਿਰਕੇ ਵਿਚ ਮਿਲ ਜਾਣ ਵਾਲੇ ਪੌਸ਼ਟਿਕ ਤੱਤ ਤੁਹਾਡੇ ਖ਼ੂਨ ਲੈਵਲ ਨੂੰ ਘੱਟ ਕਰ ਸਕਦੇ ਹਨ ਅਤੇ ਦਿਲ ਸਬੰਧੀ ਸਮੱਸਿਆਵਾਂ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹਨ। 

ਸੇਬ ਦੇ ਸਿਰਕੇ ਵਿਚ ਮਿਲਣ ਵਾਲਾ ਐਸੀਟਿਕ ਐਸਿਡ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਕਾਰਨ ਇਸ ਨੂੰ ਐਪਲ ਸਾਈਡਰ ਵਿਨੇਗਰ ਕਿਹਾ ਜਾਂਦਾ ਹੈ। ਇਸ ਨੂੰ ਬਣਾਉਣ ਲਈ ਸਿਰਕਾ, ਖੰਡ ਅਤੇ ਸੇਬ ਨੂੰ ਚੰਗੀ ਤਰ੍ਹਾਂ ਪੀਸ ਕੇ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਵਿਟਾਮਿਨ-ਬੀ ਵੀ ਮਿਲ ਜਾਂਦਾ ਹੈ। ਸੇਬ ਦੇ ਸਿਰਕੇ ਵਿਚ 5-6% ਐਸੀਟਿਕ ਐਸਿਡ ਮਿਲ ਜਾਂਦਾ ਹੈ।

 

ਖੋਜ ਵਿਚ ਪਾਇਆ ਗਿਆ ਹੈ ਕਿ ਦਿਨ ਵਿਚ ਦੋ ਵਾਰ 30 ਮਿਲੀਲੀਟਰ ਐਪਲ ਸਾਈਡ ਵਿਨੇਗਰ ਦਾ ਸੇਵਨ ਕਰਨ ਨਾਲ ਕੈਲੇਸਟਰੋਲ ਦਾ ਖ਼ਤਰਾ ਘੱਟ ਹੋ ਸਕਦਾ ਹੈ। ਪਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਤੁਹਾਨੂੰ ਰੋਜ਼ਾਨਾ ਸਿਰਫ਼ 30 ਮਿਲੀਲੀਟਰ ਸੇਬ ਦੇ ਸਿਰਕੇ ਦਾ ਸੇਵਨ ਕਰਨਾ ਚਾਹੀਦਾ ਹੈ। ਐਪਲ ਸਾਈਡਰ ਵਿਨੇਗਰ ਨੂੰ ਡੀਟੌਕਸੀਫ਼ਿਕੇਸ਼ਨ ਏਜੰਟ ਵੀ ਕਿਹਾ ਜਾਂਦਾ ਹੈ। ਇਹ ਤੁਹਾਡੇ ਸਰੀਰ ਵਿਚ ਮੌਜੂਦ ਗੰਦਗੀ ਨੂੰ ਬਾਹਰ ਕੱਢ ਕੇ ਬਲੱਡ ਸਰਕੂਲੇਸ਼ਨ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਸਰੀਰ ਵਿਚ ਜ਼ਹਿਰੀਲੇ ਪਦਾਰਥ ਹਾਨੀਕਾਰਕ ਕਣਾਂ ਕਾਰਨ ਪੈਦਾ ਹੁੰਦੇ ਹਨ ਜੋ ਤੁਹਾਡੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।