ਜ਼ਿਆਦਾ ਖਾਣਾ-ਖਾਣ ਨਾਲ ਯਾਦਦਾਸ਼ਤ ਹੁੰਦੀ ਹੈ ਕਮਜ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਨਾਲ ਦਿਮਾਗ਼ੀ ਅਤੇ ਭਾਵਨਾਤਮਕ ਤਣਾਅ ਵੀ ਪੈਦਾ ਹੁੰਦਾ ਹੈ।

Overeating may cause memory loss

 

ਜਦੋਂ ਵੀ ਤੁਸੀਂ ਅਪਣੀ ਮਨਪਸੰਦ ਖਾਣ ਦੀ ਚੀਜ਼ ਦੇਖਦੇ ਹੋ ਤਾਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ ਅਤੇ ਖਾਂਦੇ ਹੀ ਰਹਿੰਦੇ ਹੋ। ਇਸ ਨੂੰ ਜ਼ਿਆਦਾ ਖਾਣਾ ਕਹਿੰਦੇ ਹਨ। ਜ਼ਿਆਦਾ ਖਾਣ ਨਾਲ ਭਾਰ ਵਧਣ ਦੇ ਨਾਲ-ਨਾਲ ਕਈ ਹੋਰ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਹਨ। ਇਸ ਨਾਲ ਦਿਮਾਗ਼ੀ ਅਤੇ ਭਾਵਨਾਤਮਕ ਤਣਾਅ ਵੀ ਪੈਦਾ ਹੁੰਦਾ ਹੈ। ਇਹ ਸਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

 

ਭੋਜਨ ਹਮੇਸ਼ਾ ਉਨਾ ਹੀ ਖਾਣਾ ਚਾਹੀਦਾ ਹੈ ਜਿੰਨਾ ਸਾਡਾ ਸਰੀਰ ਅਸਾਨੀ ਨਾਲ ਹਜ਼ਮ ਕਰ ਸਕੇ। ਜ਼ਿਆਦਾ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ ਦੀ ਮੁਸ਼ਕਲ ਹੋ ਸਕਦੀ ਹੈ। ਜ਼ਿਆਦਾ ਖਾਣ ਦਾ ਪਹਿਲਾ ਲੱਛਣ ਭਾਰ ਵਧਣਾ ਅਤੇ ਮੋਟਾਪਾ ਹੈ। ਭਾਰ ਵਧਣ ਨਾਲ ਸਰੀਰ ਦੇ ਕੰਮ ਕਰਨ ਦੀ ਸਮਰਥਾ ਘੱਟ ਹੋ ਜਾਂਦੀ ਹੈ ਅਤੇ ਵਿਅਕਤੀ ਜਲਦੀ ਥਕਣ ਲਗਦਾ ਹੈ। ਜ਼ਿਆਦਾ ਖਾਣ ਨਾਲ ਐਲਰਜੀ ਦਾ ਖ਼ਤਰਾ ਵਧ ਜਾਂਦਾ ਹੈ।

ਅੰਡਾ, ਦੁੱਧ, ਮੱਛੀ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਖਾਣ ਨਾਲ ਐਲਰਜੀ ਹੋ ਸਕਦੀ ਹੈ। ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਜ਼ਿਆਦਾ ਖਾਣ ਨਾਲ ਕੈਲੇਸਟਰੋਲ ਵਧ ਜਾਂਦਾ ਹੈ। ਅਜਿਹੇ ਵਿਚ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬਜ਼ੁਰਗ ਵਾਰ-ਵਾਰ ਚਰਬੀ ਵਾਲੀਆਂ ਚੀਜ਼ਾਂ ਜਾਂ ਜਿਨ੍ਹਾਂ ਵਿਚ ਜ਼ਿਆਦਾ ਮਾਤਰਾ ਵਿਚ ਕਾਪਰ ਹੁੰਦਾ ਹੈ ਉਹ ਖਾਂਦੇ ਹਨ। ਜ਼ਿਆਦਾ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਦਿਮਾਗ਼ ’ਤੇ ਵੀ ਅਸਰ ਹੁੰਦਾ ਹੈ।