ਨਵੀਂ ਦਿੱਲੀ- ਸਿਹਤਮੰਦ ਰਹਿਣ ਲਈ ਚੰਗੀ ਨੀਂਦ, ਡਾਈਟ ਅਤੇ ਕਸਰਤ ਸਭ ਤੋਂ ਵੱਧ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੂੰ ਸੌਣ ਤੋਂ ਪਹਿਲਾਂ ਕਰਵਟਾਂ ਬਦਲਣੀ ਪੈਂਦੀਆਂ ਹਨ। ਕੁਝ ਲੋਕ ਜਿਨ੍ਹਾਂ ਨੂੰ ਬਹੁਤ ਦੇਰ ਤੱਕ ਨੀਂਦ ਨਹੀਂ ਆਉਂਦੀ ਉਨ੍ਹਾਂ ਨੂੰ ਨੀਂਦ ਦੀ ਦਵਾਈ ਤੱਕ ਲੈਣੀ ਪੈਂਦੀ ਹੈ। ਨੀਂਦ ਨਾ ਆਉਣ ਦਾ ਕਾਰਨ ਗਲਤ ਖਾਣਾ-ਪੀਣਾ ਅਤੇ ਸਰੀਰਿਕ ਕਸਰਤ 'ਚ ਕਮੀ ਹੋਣਾ ਹੈ।
ਚੰਗੀ ਸਿਹਤ ਪਾਉਣ ਲਈ ਇਹਨਾਂ ਟਿਪਸ ਨੂੰ ਅਪਣਾਓ
1. ਨਾਸ਼ਤਾ - ਨਾਸ਼ਤੇ ਦੇ ਸਮੇਂ ਹਮੇਸ਼ਾ ਭਾਰੀ ਖਾਣ ਤੋਂ ਬਚੋ। ਤੁਸੀਂ ਚਾਹੇ ਤਾਂ ਦੁੱਧ ਨਾਲ ਓਟਸ ਜਾਂ ਫਿਰ ਇਸ ਨਾਲ ਤਿਆਰ ਚੀਲੇ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉਠਦੇ ਹੀ ਬਰੱਸ਼ ਕਰਨ ਤੋਂ ਬਾਅਦ 4 ਬਾਦਾਮ ਜ਼ਰੂਰ ਖਾਓ। ਇਸ ਨਾਲ ਸਾਰਾ ਦਿਨ ਤੁਹਾਡੀ ਬਾਡੀ ਐਕਟਿਵ ਅਤੇ ਨਰਜੈਟਿਕ ਮਹਿਸੂਸ ਕਰੇਗੀ। ਤੁਸੀਂ ਚਾਹੇ ਤਾਂ ਨਾਸ਼ਤੇ ਦੇ ਸਮੇਂ ਪੁੰਗਰੇ ਹੋਏ ਆਨਾਜ਼ ਦੀ ਇਕ ਪਲੇਟ ਮਿਕਸ ਕਰਕੇ ਜਾਂ ਵੈਜ਼ੀਟੇਬਲ ਉਪਮਾ ਵੀ ਲੈ ਸਕਦੇ ਹੋ।
2- ਦੁਪਹਿਰ ਦਾ ਖਾਣਾ
ਲੰਚ ਦਾ ਸਹੀ ਸਮਾਂ 1 ਤੋਂ 2 ਵਜੇ ਦਾ ਹੁੰਦਾ ਹੈ। ਇਸ ਦੌਰਾਨ ਤੁਸੀਂ ਚੋਕਰ ਵਾਲੀ ਚਪਾਤੀ, ਛਿਲਕੇ ਵਾਲੀ ਦਾਲ ਦੀ ਇਕ ਕਟੋਰੀ ਜਾਂ ਫਿਰ ਸਬਜ਼ੀ ਦੇ ਨਾਲ ਇਕ ਛੋਟੀ ਕਟੋਰੀ ਦਹੀਂ ਦੀ ਲੈ ਸਕਦੇ ਹੋ। ਖਾਣੇ ਤੋਂ 15 ਮਿੰਟ ਪਹਿਲਾਂ ਸਲਾਦ ਖਾਣਾ ਕਦੇ ਨਾ ਭੁੱਲੋ। ਸਲਾਦ 'ਚ ਤੁਸੀਂ ਖੀਰਾ, ਤਰ, ਟਮਾਟਰ ਅਤੇ ਐਵੋਕਾਡੋ ਸ਼ਾਮਲ ਕਰ ਸਕਦੇ ਹੋ। ਸਲਾਦ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਪੋਸ਼ਣ ਮਿਲੇਗਾ।
3 - ਸ਼ਾਮ ਦੀ ਚਾਹ
ਲੰਚ ਦੇ ਲਗਭਗ ਤਿੰਨ ਘੰਟੇ ਬਾਅਦ ਚਾਹ ਦੇ ਨਾਲ ਕੁਝ ਖਾਣ ਦਾ ਦਿਲ ਕਰਦਾ ਹੈ। ਅਜਿਹੇ 'ਚ ਤੁਸੀਂ ਇਕ ਕੱਪ ਚਾਹ ਦੇ ਨਾਲ ਨਮਕੀਨ ਜਾਂ ਫਿਰ ਓਟਸ ਬਿਸਕੁੱਟ ਖਾ ਸਕਦੇ ਹੋ। ਜੇਕਰ ਤੁਸੀਂ ਚਾਹ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਉਸ ਸਮੇਂ ਸੇਬ, ਸੰਤਰਾ, ਅਨਾਰ, ਨਾਸ਼ਪਤੀ ਆਦਿ ਵੀ ਖਾ ਸਕਦੇ ਹੋ। ਜੇਕਰ ਤੁਸੀਂ ਇਸ ਸਮੇਂ ਲੈਮਨ ਟੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਮੇਟਾਬੋਲੀਜ਼ਮ ਸਟਰਾਂਗ ਬਣੇਗਾ। ਰਾਤ ਦੇ ਖਾਣੇ ਦੀ ਭੁੱਖ ਤੁਹਾਨੂੰ ਚੰਗੀ ਤਰ੍ਹਾਂ ਲੱਗੇਗੀ।
4 - ਰਾਤ ਦਾ ਖਾਣਾ
ਰਾਤ ਦੇ ਖਾਣੇ 'ਚ ਚੌਲ ਜ਼ਿਆਦਾ ਮਾਤਰਾ 'ਚ ਸ਼ਾਮਲ ਨਾ ਕਰੋ। ਇਸ 'ਚ ਦਾਲ, ਦੋ ਰੋਟੀ, ਹਲਕੇ ਚੌਲ, ਇਕ ਕੱਪ ਦਹੀ ਅਤੇ ਇਕ ਪਲੇਟ ਸਲਾਦ ਲਓ। ਖਾਣਾ ਖਾਣ ਦੇ ਕਰੀਬ ਇਕ ਘੰਟੇ ਬਾਅਦ ਇਕ ਫਲ ਅਤੇ ਦੁੱਧ ਦਾ ਅੱਧਾ ਗਿਲਾਸ ਜ਼ਰੂਰ ਪੀਓ।
ਜੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਵੀ ਚੰਗੀ ਤਰ੍ਹਾਂ ਰੱਖ ਲਓਗੇ ਤਾਂ ਤੁਸੀਂ ਪੂਰੀ ਤਰ੍ਹਾਂ ਫਿੱਟ ਰਹਗੇ।
- ਫਿਟਨੈੱਸ ਪਲਾਨ
ਡਾਈਟ ਚਾਰਟ ਨੂੰ ਫੋਲੋ ਕਰਨ ਦੇ ਨਾਲ-ਨਾਲ ਰੂਟੀਨ 'ਚ ਕਸਰਤ ਜ਼ਰੂਰ ਕਰੋ। ਸਿਹਤਮੰਦ ਅਤੇ ਹੈਲਥੀ ਰਹਿਣ ਲਈ ਫਿਟ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਲੋਕ ਫਿੱਟ ਰਹਿਣ ਲਈ ਵਰਕਆਊਟ ਦਾ ਅਭਿਆਸ ਕਰਦੇ ਹਨ। ਵਰਕਆਊਟ ਕਿੰਨਾ ਅਤੇ ਕਿੰਝ ਕੀਤਾ ਜਾਵੇ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।