Cough Syrup News: ਬੱਚਿਆਂ ਨੂੰ ਕੱਫ ਸਿਰਪ ਨਾ ਦੇਣ ਦੀ ਸਲਾਹ, ਹੁਣ ਤਕ 11 ਮੌਤਾਂ
Cough Syrup News: ਕੇਂਦਰ ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰ ਕੇ ਨਿਰਦੇਸ਼ ਦਿਤਾ
Cough Syrup health News
Cough Syrup health News: ਕੇਂਦਰ ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰ ਕੇ ਨਿਰਦੇਸ਼ ਦਿਤਾ ਹੈ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੰਘ ਤੇ ਸਰਦੀ ਦੀਆਂ ਦਵਾਈਆਂ ਨਾ ਦਿਤੀਆਂ ਜਾਣ।
ਸਿਹਤ ਸੇਵਾ ਡਾਇਰੈਕਟੋਰੇਟ ਜਨਰਲ (ਡੀ ਜੀ ਐਚ ਐਸ) ਵਲੋਂ ਜਾਰੀ ਇਹ ਐਡਵਾਇਜ਼ਰੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਕਥਿਤ ਤੌਰ ’ਤੇ ਮਿਲਾਵਟੀ ਕੱਫ ਸਿਰਪ ਕਾਰਨ 11 ਬੱਚਿਆਂ ਦੀ ਮੌਤ ਦੀ ਖ਼ਬਰਾਂ ਵਿਚਾਲੇ ਆਈ ਹੈ। ਇਸੇ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਪਾਇਆ ਕਿ ਮੱਧ ਪ੍ਰਦੇਸ਼ ’ਚ ਜਾਂਚ ਲਈ ਲਏ ਗਏ ਕਿਸੇ ਵੀ ਸਿਰਪ ਦੇ ਨਮੂਨੇ ’ਚ ਡਾਇਥਿਲੀਨ ਗਲਾਈਕੌਲ (ਡੀ ਈ ਜੀ) ਜਾਂ ਐਥੀਲੀਨ ਗਲਾਈਕੌਲ (ਈ ਜੀ) ਨਹੀਂ ਸੀ। (ਪੀ.ਟੀ.ਆਈ)