ਜੇਕਰ ਤੁਹਾਡਾ ਵਾਰ-ਵਾਰ ਦੁਖਦਾ ਹੈ ਸਿਰ ਤਾਂ ਖਾਉ ਇਹ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੁਸੀਂ ਤਣਾਅ ਤੋਂ ਦੂਰ ਰਹਿ ਕੇ ਸਿਰਦਰਦ ਨੂੰ ਹਰਾ ਸਕਦੇ ਹੋ।

Headaches

 

ਸਿਰਦਰਦ ਹੋਣ ਦੇ ਕਈ ਕਾਰਨ ਹਨ। ਬਦਲਦੀ ਜੀਵਨ ਸ਼ੈਲੀ, ਤਣਾਅ, ਸਰੀਰ ਵਿਚ ਵਿਟਾਮਿਨਾਂ ਦੀ ਕਮੀ ਆਦਿ ਕਾਰਨ ਸਿਰਦਰਦ ਹੁੰਦਾ ਹੈ। ਹਾਲਾਂਕਿ, ਤੁਸੀਂ ਤਣਾਅ ਤੋਂ ਦੂਰ ਰਹਿ ਕੇ ਸਿਰਦਰਦ ਨੂੰ ਹਰਾ ਸਕਦੇ ਹੋ। ਪਰ ਤੁਹਾਡੇ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਸਿਰਦਰਦ ਹੁੰਦਾ ਹੈ, ਤਾਂ ਅਜਿਹੀ ਸਥਿਤੀ ਵਿਚ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਕੇ ਸਿਰਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਸਰੀਰ ਵਿਚ ਪਾਣੀ ਦੀ ਕਮੀ ਕਾਰਨ ਸਿਰਦਰਦ ਹੋ ਸਕਦਾ ਹੈ। ਇਸ ਲਈ ਅਪਣੇ ਸਰੀਰ ਨੂੰ ਹਾਈਡਰੇਟ ਰੱਖੋ। ਰੋਜ਼ਾਨਾ ਖ਼ੂਬ ਪਾਣੀ ਪੀਉ। ਇਹ ਸਿਰਦਰਦ ਤੋਂ ਛੁਟਕਾਰਾ ਪਾਉਣ ਵਿਚ ਬਹੁਤ ਮਦਦ ਕਰਦਾ ਹੈ। ਪਾਲਕ ਵਿਚ ਮੌਜੂਦ ਮੈਗਨੀਸ਼ੀਅਮ, ਵਿਟਾਮਿਨ ਬੀ ਅਤੇ ਫ਼ੋਲਿਕ ਐਸਿਡ ਸਿਰਦਰਦ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਤੁਹਾਨੂੰ ਅਪਣੀ ਖ਼ੁਰਾਕ ਵਿਚ ਪਾਲਕ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਅਖ਼ਰੋਟ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਰਦਰਦ ਤੋਂ ਛੁਟਕਾਰਾ ਦਿਵਾਉਣ ਵਿਚ ਮਦਦਗਾਰ ਹੁੰਦਾ ਹੈ। ਤੁਹਾਨੂੰ ਡਾਇਟ ਵਿਚ ਬਦਾਮ, ਕਾਜੂ, ਅਖ਼ਰੋਟ ਆਦਿ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਨਿੰਬੂ ਵਿਚ ਕੁੱਝ ਅਜਿਹੇ ਤੱਤ ਹੁੰਦੇ ਹਨ, ਜੋ ਸਿਰਦਰਦ ਨੂੰ ਘੱਟ ਕਰਨ ’ਚ ਮਦਦਗਾਰ ਹੁੰਦੇ ਹਨ। ਸਿਰਦਰਦ ਦੀ ਸਮੱਸਿਆ ਹੋਣ ’ਤੇ ਇਕ ਗਲਾਸ ਪਾਣੀ ਵਿਚ ਨਿੰਬੂ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ।

ਸੇਬ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਮਦਦਗਾਰ ਹੈ। ਇਸ ਨਾਲ ਸਿਰਦਰਦ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ। ਤੁਹਾਨੂੰ ਅਪਣੀ ਖ਼ੁਰਾਕ ਵਿਚ ਸੇਬ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸ਼ਕਰਕੰਦੀ ਵਿਚ ਮੌਜੂਦ ਪੋਸ਼ਕ ਤੱਤ ਸਿਰਦਰਦ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਇਸ ਵਿਚ ਵਿਟਾਮਿਨ-ਈ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ, ਜੋ ਦਰਦ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ।