ਗਠੀਏ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ ਅਦਰਕ ਵਾਲਾ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਦਰਕ ਵਾਲਾ ਦੁੱਧ ਪੌਸ਼ਟਿਕ ਖ਼ੁਰਾਕ ਨਾਲ ਇਕ ਦਵਾਈ ਵੀ ਹੈ, ਜੋ ਸਰਦੀ, ਜ਼ੁਕਾਮ, ਵਾਇਰਲ, ਫਲੂ, ਇਨਫ਼ੈਕਸ਼ਨ ਤੋਂ ਬਚਾਉਣ ਵਿਚ ਸਹਾਇਕ ਹੈ।

ginger

ਨਵੀ ਦਿੱਲੀ- ਅਦਰਕ ਦੀ ਵਰਤੋਂ ਸਿਰਫ਼ ਸਬਜ਼ੀ ਦਾ ਸਵਾਦ ਵਧਾਉਣ ਲਈ ਨਹੀਂ ਸਗੋਂ ਚਾਹ ਅਤੇ ਕਾੜ੍ਹੇ ਵਿਚ ਵੀ ਕੀਤੀ ਜਾਂਦੀ ਹੈ। ਪਰ ਜੇ ਤੁਸੀਂ ਅਦਰਕ ਨੂੰ ਦੁੱਧ ਵਿਚ ਮਿਲਾ ਕੇ ਪੀਉਗੇ ਤਾਂ ਇਹ ਵੀ ਸਿਹਤ ਲਈ ਬਹੁਤ ਗੁਣਕਾਰੀ ਹੈ। ਅਦਰਕ ਦਾ ਦੁੱਧ ਐਂਟੀਇਨਫ਼ਲੇਮੇਟਰੀ, ਐਂਟੀਬੈਕਟੀਰੀਆ ਅਤੇ ਐਂਟੀਬਾਇਉਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਦਰਕ ਵਾਲਾ ਦੁੱਧ ਪੌਸ਼ਟਿਕ ਖ਼ੁਰਾਕ ਨਾਲ ਇਕ ਦਵਾਈ ਵੀ ਹੈ, ਜੋ ਸਰਦੀ, ਜ਼ੁਕਾਮ, ਵਾਇਰਲ, ਫਲੂ, ਇਨਫ਼ੈਕਸ਼ਨ ਤੋਂ ਬਚਾਉਣ ਵਿਚ ਸਹਾਇਕ ਹੈ।

ਕਿਵੇਂ ਬਣਾਈਏ ਅਦਰਕ ਵਾਲਾ ਦੁੱਧ
ਇਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਬਾਰੀਕ ਜਿਹਾ ਕੁੱਟ ਲਵੋ ਅਤੇ ਇਕ ਗਲਾਸ ਦੁੱਧ ਨੂੰ ਹਲਕੇ ਸੇਕ 'ਤੇ ਕੁੱਝ ਸਮਾਂ ਉਬਾਲੋ। ਫਿਰ ਛਾਣ ਕੇ ਸ਼ਹਿਦ ਮਿਲਾ ਕੇ ਪੀਉ। ਅਸਥਮਾ, ਖੰਘ, ਜ਼ੁਕਾਮ, ਕਫ, ਸਾਹ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਅਦਰਕ ਦਾ ਦੁੱਧ। ਅਸਥਮਾ ਵਿਚ ਰੋਜ਼ਾਨਾ ਅਦਰਕ ਪੀਸ ਕੇ ਬਣਨ ਵਾਲੀ ਚਾਹ ਅਤੇ ਦੁੱਧ ਦੋਵੇਂ ਹੀ ਪੀਣਾ ਫ਼ਾਇਦੇਮੰਦ ਹੁੰਦੇ ਹਨ। ਅਦਰਕ ਦਾ ਦੁੱਧ ਇਮਿਊਨ ਸਿਸਟਮ ਵਧਾਉਣ ਵਿਚ ਸਹਾਇਕ ਹੈ। ਅਦਰਕ ਦਾ ਦੁੱਧ ਕਈ ਤਰ੍ਹਾਂ ਦੇ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।

ਪਾਚਨ ਸ਼ਕਤੀ ਵਧਾਉਣ ਵਿਚ ਅਦਰਕ ਦਾ ਦੁੱਧ ਫ਼ਾਇਦੇਮੰਦ ਹੈ। ਐਸੇਡਿਟੀ, ਕਬਜ਼, ਪੇਟ ਦਰਦ, ਪਾਚਨ ਦੀ ਸਮੱਸਿਆ ਵਿਚ ਰੋਜ਼ਾਨਾ ਸਵੇਰੇ-ਸ਼ਾਮ ਅਦਰਕ ਵਾਲਾ ਦੁੱਧ ਪੀਉ। ਗਠੀਏ ਤੋਂ ਪ੍ਰੇਸ਼ਾਨ ਰੋਗੀਆਂ ਲਈ ਅਦਰਕ ਦਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਦਰਕ ਦਾ ਦੁੱਧ ਸਰੀਰ ਵਿਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕਰਦਾ ਹੈ ਜਿਸ ਨਾਲ ਹੱਡੀਆਂ ਅਤੇ ਪੱਠੇ ਮਜ਼ਬੂਤ ਹੁੰਦੇ ਹਨ।