Health News: ਸਰਦੀਆਂ ਵਿਚ ਤਿਲ ਖਾਣ ਨਾਲ ਢਿੱਡ ਦੇ ਰੋਗ ਹੀ ਨਹੀਂ ਸਗੋਂ ਸਰੀਰ ਦੇ ਬਹੁਤ ਸਾਰੇ ਰੋਗ ਹੁੰਦੇ ਹਨ ਦੂਰ

ਏਜੰਸੀ

ਜੀਵਨ ਜਾਚ, ਸਿਹਤ

Health News: ਆਉ ਜਾਣਦੇ ਹਾਂ ਤਿਲ ਦੇ ਲੱਡੂ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

By eating sesame seeds in winter, not only stomach diseases but also many other diseases of the body are removed

 

Health News: ਤਿਲ ਦੇ ਲੱਡੂ ਖਾ ਕੇ ਪੂਰਾ ਦਿਨ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਸਰਦੀਆਂ ’ਚ ਤਿਲ ਅਤੇ ਉਸ ਦੇ ਤੇਲ ਦੋਵਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤਿਲ ਖਾਣ ਨਾਲ ਢਿੱਡ ਦੇ ਰੋਗ ਹੀ ਨਹੀਂ ਸਗੋਂ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ।

ਆਉ ਜਾਣਦੇ ਹਾਂ ਤਿਲ ਦੇ ਲੱਡੂ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

ਤਿਲ ਗੁੜ ਦੇ ਲੱਡੂ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਦੀ ਤਾਸੀਰ ਹਲਕੀ ਗਰਮ ਹੁੰਦੀ ਹੈ, ਇਸ ਨੂੰ ਸਰਦੀਆਂ ਵਿਚ ਖਾਣ ਦੇ ਕਈ ਫ਼ਾਇਦੇ ਹਨ। ਇਸ ਨਾਲ ਸਰੀਰ ਦੀਆਂ ਹੱਡੀਆਂ ਮਜਬੂਤ ਹੁੰਦੀਆਂ ਹਨ।

ਤਿਲ ਚਬਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਨਾਲ ਸਰੀਰ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਇਨਫ਼ੈਕਸ਼ਨ ਨਹੀਂ ਹੁੰਦੀ। ਜ਼ਰੂਰੀ ਨਹੀਂ ਹੈ ਕਿ ਤਿਲ ਨੂੰ ਇੰਜ ਹੀ ਖਾਉ ਬਲਕਿ ਇਸ ਦੇ ਲੱਡੂ ਬਣਾ ਕੇ ਵੀ ਖਾ ਸਕਦੇ ਹੋ।

ਤਿਲ ਗੁੜ ਦੇ ਲੱਡੂ ਅਤੇ ਤਿਲਕੁਟ ਫੇਫੜਿਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਤਿਲ ਦੇ ਲੱਡੂ ਖਾਣ ਨਾਲ ਸਰੀਰ ਡੀ-ਟਾਕਸੀਫ਼ਾਈ ਕਰਦਾ ਹੈ।

ਤਿਲ ਦੇ ਲੱਡੂ ਖਾਣ ਨਾਲ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ। ਇਸ ਨਾਲ ਤੁਸੀਂ ਸਾਰਾ ਦਿਨ ਐਨਰਜੈਟਿਕ ਰਹਿੰਦੇ ਹੋ।

ਗਰਭ ਅਵਸਥਾ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਕਬਜ਼ ਰਹਿੰਦੀ ਹੈ। ਤਿਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਗਰਭ ਅਵਸਥਾ ਦੌਰਾਨ ਮਾਂ ਨੂੰ ਕੈਲਸ਼ੀਅਮ, ਅਮੀਨੋ ਐਸਿਡ, ਪ੍ਰੋਟੀਨ, ਵਿਟਾਮਿਨ ਬੀ, ਸੀ ਅਤੇ ਈ ਕਾਫ਼ੀ ਮਾਤਰਾ ਵਿਚ ਚਾਹੀਦੀ ਹੁੰਦੀ ਹੈ। ਇਹ ਸਾਰੇ ਪੋਸ਼ਕ ਤੱਤ ਤਿਲ ਵਿਚ ਹੁੰਦੇ ਹਨ, ਇਸ ਲਈ ਗਰਭ ਅਵਸਥਾ ਵਿਚ ਤਿਲ ਖਾਣਾ ਫ਼ਾਇਦੇਮੰਦ ਸਾਬਤ ਹੁੰਦਾ ਹੈ। 

ਸਰਦੀਆਂ ਵਿਚ ਤਿਲ ਖਾਣ ਨਾਲ ਢਿੱਡ ਦੇ ਰੋਗ ਹੀ ਨਹੀਂ ਸਗੋਂ ਸਰੀਰ ਦੇ ਬਹੁਤ ਸਾਰੇ ਰੋਗ ਹੁੰਦੇ ਹਨ ਦੂਰ