ਸਰਦੀਆਂ ਵਿਚ ਕਰੋ ਅਦਰਕ ਦਾ ਸੇਵਨ, ਹੋਣਗੇ ਕਈ ਫ਼ਾਇਦੇ
ਸਰਦੀਆਂ ਵਿਚ ਅਦਰਕ ਦਾ ਸੇਵਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ। ਅਸਲ ਵਿਚ ਇਸ ਮੌਸਮ ’ਚ ਜ਼ੁਕਾਮ ਤੇ ਖਾਂਸੀ ਦੀ ਸਮੱਸਿਆ ਵੱਧ ਜਾਂਦੀ ਹੈ, ਅਜਿਹੇ ਵਿਚ ਅਦਰਕ ਦਾ ਸੇਵਨ..
ਸਰਦੀਆਂ ਵਿਚ ਅਦਰਕ ਦਾ ਸੇਵਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ। ਅਸਲ ਵਿਚ ਇਸ ਮੌਸਮ ’ਚ ਜ਼ੁਕਾਮ ਤੇ ਖਾਂਸੀ ਦੀ ਸਮੱਸਿਆ ਵੱਧ ਜਾਂਦੀ ਹੈ, ਅਜਿਹੇ ਵਿਚ ਅਦਰਕ ਦਾ ਸੇਵਨ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਲੋਕ ਅਦਰਕ ਦਾ ਸੇਵਨ ਕਈ ਤਰੀਕਿਆਂ ਨਾਲ ਕਰਦੇ ਹਨ। ਇਹ ਚਾਹ ਨੂੰ ਸਵਾਦਿਸ਼ਟ ਬਣਾਉਂਦਾ ਹੈ। ਇਸ ਦੀ ਵਰਤੋਂ ਮਠਿਆਈਆਂ ਵਿਚ ਵੀ ਕੀਤੀ ਜਾਂਦੀ ਹੈ। ਇਹ ਭੋਜਨ ਦਾ ਸਵਾਦ ਵਧਾਉਂਦਾ ਹੈ। ਅਦਰਕ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਆਉ ਜਾਣਦੇ ਹਾਂ ਸਰਦੀਆਂ ਵਿਚ ਅਦਰਕ ਦਾ ਸੇਵਨ ਕਰਨ ਦੇ ਕੀ ਫ਼ਾਇਦੇ ਹਨ:
ਸਰਦੀਆਂ ਵਿਚ ਖਾਂਸੀ ਦੀ ਸਮੱਸਿਆ ਆਮ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਮੌਜੂਦ ਤੱਤ ਗਲਾ ਦਰਦ, ਖੰਘ, ਬਲਗਮ ਆਦਿ ਨੂੰ ਰੋਕਣ ’ਚ ਮਦਦਗਾਰ ਸਾਬਤ ਹੁੰਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਦੀ ਚਾਹ ਪੀ ਸਕਦੇ ਹੋ ਜਾਂ ਅਦਰਕ ਦੇ ਤੇਲ ਨਾਲ ਛਾਤੀ ਜਾਂ ਪਿੱਠ ਦੀ ਮਾਲਿਸ਼ ਕਰ ਸਕਦੇ ਹੋ।
ਅਦਰਕ ਵਿਚ ਐਂਟੀ-ਇੰਫਲੇਮੇਟਰੀ ਗੁਣ ਮਿਲ ਜਾਂਦੇ ਹਨ, ਜੋ ਦਰਦ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ। ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੱਚੇ ਜਾਂ ਪੱਕੇ ਹੋਏ ਅਦਰਕ ਦਾ ਸੇਵਨ ਕਰ ਸਕਦੇ ਹੋ। ਸਿਹਤ ਮਾਹਰਾਂ ਅਨੁਸਾਰ ਅਦਰਕ ਦੀ ਵਰਤੋਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਬਦਹਜ਼ਮੀ, ਗੈਸ ਆਦਿ ਤੋਂ ਰਾਹਤ ਦਿਵਾਉਣ ਲਈ ਕੀਤੀ ਜਾ ਸਕਦੀ ਹੈ।
ਅਦਰਕ ਨੂੰ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ ਵਾਇਰਲ, ਐਂਟੀ ਫ਼ੰਗਲ ਤੇ ਐਂਟੀ ਟੌਕਸਿਕ ਗੁਣ ਹੁੰਦੇ ਹਨ ਜਿਸ ਕਾਰਨ ਇਮਿਊਨਟੀ ਸਿਸਟਮ ਮਜ਼ਬੂਤ ਹੁੰਦਾ ਹੈ। ਤੁਸੀਂ ਮੌਸਮੀ ਲਾਗਾਂ ਤੇ ਫਲੂ ਤੋਂ ਬਚ ਸਕਦੇ ਹੋ। ਅਦਰਕ ਵਿਚ ਐਂਟੀ-ਇੰਫਲੇਮੇਟਰੀ ਗੁਣ ਮਿਲ ਜਾਂਦੇ ਹਨ ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹਨ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ।