Health Care : ਕੱਚੇ ਪਪੀਤੇ ਦਾ ਸੇਵਨ ਕਬਜ਼ ਸਮੇਤ ਇਨ੍ਹਾਂ ਸਮੱਸਿਆਵਾਂ ਵਿਚ ਹੈ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੁੰਦੇ ਹਨ

Representational Image

ਕੱਚਾ ਪਪੀਤਾ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਵਿਚ ਵਿਟਾਮਿਨ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਇਹ ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੁੰਦੇ ਹਨ। ਆਉ ਜਾਣਦੇ ਹਾਂ ਕੱਚੇ ਪਪੀਤੇ ਦੇ ਫ਼ਾਇਦੇ ਬਾਰੇ:

ਕੱਚੇ ਪਪੀਤੇ ਵਿਚ ਮੌਜੂਦ ਪਪੈਨ ਪਾਚਨ ਸ਼ਕਤੀ ਨੂੰ ਸੁਧਾਰਨ ਵਿਚ ਬਹੁਤ ਮਦਦਗਾਰ ਹੁੰਦਾ ਹੈ। ਇਸ ਵਿਚ ਘੁਲਣਸ਼ੀਲ ਫ਼ਾਈਬਰ ਵੀ ਮਿਲ ਜਾਂਦਾ ਹੈ, ਜੋ ਕਬਜ਼ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਪਾਚਨ ਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਕੱਚੇ ਪਪੀਤੇ ਨੂੰ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ।
ਕੱਚੇ ਪਪੀਤੇ ਵਿਚ ਫ਼ਾਈਬ੍ਰੀਨ ਮਿਲ ਜਾਂਦਾ ਹੈ ਜੋ ਖ਼ੂਨ ਨੂੰ ਜੰਮਣ ਤੋਂ ਰੋਕਦਾ ਹੈ ਜਿਸ ਨਾਲ ਤੁਸੀਂ ਦਿਲ ਦੇ ਰੋਗਾਂ ਤੋਂ ਬਚ ਸਕਦੇ ਹੋ।

ਕੱਚੇ ਪਪੀਤੇ ਦਾ ਜੂਸ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ, ਇਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿਚ ਮਦਦ ਕਰ ਸਕਦਾ ਹੈ। ਕੱਚਾ ਪਪੀਤਾ ਪੌਸ਼ਟਿਕ ਤੱਤਾਂ ਦਾ ਖ਼ਜ਼ਾਨਾ ਹੈ। ਇਹ ਵਿਟਾਮਿਨ-ਬੀ, ਵਿਟਾਮਿਨ-ਸੀ, ਫ਼ਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਹ ਪੋਸ਼ਕ ਤੱਤ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੇ ਹਨ।

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਡਾਈਟ ਵਿਚ ਕੱਚੇ ਪਪੀਤੇ ਦਾ ਸੇਵਨ ਕਰ ਸਕਦੇ ਹੋ। ਸ਼ੂਗਰ ਦੀ ਸਮੱਸਿਆ ਵਿਚ ਕੱਚੇ ਪਪੀਤੇ ਦਾ ਸੇਵਨ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੈ। ਕੱਚੇ ਪਪੀਤੇ ਵਿਚ ਵਿਟਾਮਿਨ-ਏ ਅਤੇ ਐਂਟੀ-ਆਕਸੀਡੈਂਟ ਗੁਣ ਮਿਲ ਜਾਂਦੇ ਹਨ, ਜੋ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਹ ਚਮੜੀ ਦੇ ਮੁਹਾਸੇ, ਝੁਰੜੀਆਂ ਆਦਿ ਨੂੰ ਦੂਰ ਕਰਦਾ ਹੈ।