ਅੱਖਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾ ਸਕਦੈ 'ਸ਼ਹਿਦ'

ਏਜੰਸੀ

ਜੀਵਨ ਜਾਚ, ਸਿਹਤ

ਅੱਖਾਂ ਸਾਡੇ ਸਰੀਰ ਵਿਚ ਸੱਭ ਤੋਂ ਸੰਵੇਦਨਸ਼ੀਲ ਹਿਸਿਆਂ ਵਿਚੋਂ ਇਕ ਹੁੰਦੀਆਂ ਹਨ।

'Honey' can get rid of these eye problems

 

ਅੱਖਾਂ ਸਾਡੇ ਸਰੀਰ ਵਿਚ ਸੱਭ ਤੋਂ ਸੰਵੇਦਨਸ਼ੀਲ ਹਿਸਿਆਂ ਵਿਚੋਂ ਇਕ ਹੁੰਦੀਆਂ ਹਨ। ਸਾਵਧਾਨੀ ਦੇ ਨਾਲ ਸਹੀ ਤਰੀਕੇ ਨਾਲ ਇਨ੍ਹਾਂ ਦੀ ਦੇਖਭਾਲ ਨਾ ਹੋਵੇ ਤਾਂ ਬਹੁਤ ਛੇਤੀ ਹੀ ਇਨ੍ਹਾਂ ਵਿਚ ਤਮਾਮ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਸਾਹਮਣੇ ਆਉਣ ਲਗਦੀਆਂ ਹਨ। ਨਜ਼ਰ ਦੋਸ਼, ਅੱਖਾਂ ਵਿਚ ਦਰਦ, ਅੱਖਾਂ ਵਿਚ ਜਲਨ, ਸੋਜ ਆਦਿ ਕਈ ਸਮੱਸਿਆਵਾਂ ਅੱਖਾਂ ਦੀ ਠੀਕ ਦੇਖਭਾਲ ਨਾ ਹੋਣ ਤੋਂ ਹੁੰਦੀਆਂ ਹਨ। 

ਕੰਪਿਊਟਰ, ਲੈਪਟਾਪ ਅਤੇ ਸਮਾਰਟ ਫ਼ੋਨ ਦੇ ਇਸ ਦੌਰ ਨੇ ਵੀ ਅੱਖਾਂ ਦੀ ਸਿਹਤ 'ਤੇ ਕਾਫ਼ੀ ਮਾੜਾ ਪ੍ਰਭਾਵ ਪਾਇਆ ਹੈ। ਅਜਿਹੇ ਵਿਚ ਅੱਖਾਂ ਸਬੰਧੀ ਸਮੱਸਿਆਵਾਂ ਦਾ ਹੋਣਾ ਲਾਜ਼ਮੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਨਿਬੜਨ ਵਿਚ ਕੁੱਝ ਘਰੇਲੂ ਨੁਸਖ਼ੇ ਸਾਡੀ ਕਾਫ਼ੀ ਮਦਦ ਕਰ ਸਕਦੇ ਹਨ। ਇਨ੍ਹਾਂ ਵਿਚੋਂ ਇਕ ਹੈ ਸ਼ਹਿਦ, ਤਾਂ ਚਲੋ ਜਾਣਦੇ ਹਾਂ ਕਿ ਸ਼ਹਿਦ ਦੇ ਇਸਤੇਮਾਲ ਨਾਲ ਕਿਵੇਂ ਅੱਖਾਂ ਦੀ ਅਨੇਕਾਂ ਸਮੱਸਿਆਵਾਂ ਤੋਂ ਨਿਜਾਤ ਪਾਇਆ ਜਾ ਸਕਦਾ ਹੈ।

ਜਿਵੇਂ – ਜਿਵੇਂ ਮੌਸਮ ਬਦਲ ਰਿਹਾ ਹੈ ਅਤੇ ਹੌਲੀ-ਹੌਲੀ ਗਰਮੀ ਆਵੇਗੀ-ਅੱਖਾਂ ਦੀ ਸਮੱਸਿਆ ਵਧਦੀ ਜਾਵੇਗੀ। ਇਸ ਨਾਲ ਅੱਖਾਂ ਵਿਚ ਸੁੱਕੇਪਣ, ਜਲਨ, ਲਾਲਿਮਾ ਅਤੇ ਐਲਰਜੀ ਦੀ ਹਾਲਤ ਹੋਣ ਲਗੇਗੀ। ਅੱਖਾਂ ਵਿਚ ਇਹ ਸਮੱਸਿਆਵਾਂ ਸ਼ਹਿਰੀ ਖੇਤਰਾਂ ਵਿਚ ਜ਼ਿਆਦਾ ਸਪਸ਼ਟ ਹਨ। ਇਸ ਦਾ ਮੂਲ ਕਾਰਨ ਹੈ ਹਵਾ ਵਿਚ ਉਚ ਪੱਧਰ ਵਿਚ ਪ੍ਰਦੂਸ਼ਣ ਦਾ ਹੋਣਾ।

ਝੁਰੜੀਆਂ ਘਟ ਕਰੇ: ਅੱਖਾਂ ਦੀਆਂ ਝੁਰੜੀਆਂ ਨੂੰ ਘਟ ਕਰਨ ਲਈ ਸ਼ਹਿਦ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਲਈ ਝੁਰੜੀਆਂ 'ਤੇ ਸ਼ਹਿਦ ਲਗਾਉ ਅਤੇ 15 ਮਿੰਟ ਤਕ ਆਰਾਮ ਕਰੋ। ਬਾਅਦ ਵਿਚ ਗਰਮ ਪਾਣੀ ਨਾਲ ਅੱਖਾਂ ਨੂੰ ਧੋ ਲਓ।

ਖ਼ੁਸ਼ਕ ਅੱਖਾਂ ਲਈ: ਜਦੋਂ ਅੱਖਾਂ ਨੂੰ ਸਮਰਥ ਮਾਤਰਾ ਵਿਚ ਨਮੀ ਨਹੀਂ ਮਿਲਦੀ ਤਾਂ ਉਹ ਖ਼ੁਸ਼ਕ ਹੋ ਜਾਂਦੀਆਂ ਹਨ। ਇਸ ਵਜ੍ਹਾ ਨਾਲ ਅੱਖਾਂ ਵਿਚ ਦਰਦ ਅਤੇ ਜਲਨ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਤੋਂ ਬਚਣ ਲਈ ਗੁਣਗੁਣੇ ਪਾਣੀ ਵਿਚ ਸ਼ਹਿਦ ਦੀਆਂ ਕੁੱਝ ਬੂੰਦਾਂ ਮਿਲਾ ਕੇ ਸੌਣ ਤੋਂ ਪਹਿਲਾਂ ਇਸ ਨਾਲ ਅੱਖਾਂ ਨੂੰ ਧੋਵੋ। ਇਹ ਅੱਖਾਂ ਵਿਚ ਰੁੱਖਾਪਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

ਅੱਖਾਂ ਦੇ ਦਰਦ ਵਿਚ: ਰਾਤ ਭਰ ਜਾਗੇ ਰਹਿਣ ਜਾਂ ਅੱਖਾਂ ਵਿਚ ਇਨਫ਼ੈਕਸ਼ਨ ਦੀ ਵਜ੍ਹਾ ਨਾਲ ਦਰਦ ਦੀ ਸਮੱਸਿਆ ਹੁੰਦੀ ਹੈ। ਅੱਖਾਂ ਦੇ ਦਰਦ ਨੂੰ ਦੂਰ ਕਰਨ ਲਈ ਅੱਖਾਂ 'ਤੇ ਸ਼ਹਿਦ ਲਗਾਉ ਜਾਂ ਫਿਰ ਰੋਜ਼ ਇਸ ਦਾ ਸੇਵਨ ਕਰੋ। ਇਸ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਨਜ਼ਰ-ਦੋਸ਼ ਵਿਚ: ਸ਼ਹਿਦ ਵਿਚ ਐਂਟੀ-ਆਕਸੀਡੈਂਟ ਦੇ ਨਾਲ ਜ਼ਿੰਕ ਵੀ ਹੁੰਦਾ ਹੈ, ਜੋ ਤੰਤਰਿਕਾਵਾਂ ਦੇ ਠੀਕ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ। ਨਜ਼ਰ ਦੋਸ਼ ਦੀ ਰੋਕਥਾਮ ਲਈ ਸ਼ਹਿਦ ਦਾ ਸੇਵਨ ਕਰਨਾ ਸ਼ੁਰੂ ਕਰ ਦਿਉ।

ਥਕਾਵਟ ਦੂਰ ਕਰੇ: ਲੰਬੇ ਸਮੇਂ ਤੱਕ ਕੰਪਿਊਟਰ 'ਤੇ ਕੰਮ ਕਰਨ ਦੀ ਵਜ੍ਹਾ ਨਾਲ ਅੱਖਾਂ ਵਿਚ ਦਰਦ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਇਸ ਦੇ ਲਈ ਅੱਖ ਬੰਦ ਕਰ ਕੇ ਪਲਕਾਂ 'ਤੇ ਸ਼ਹਿਦ ਲਗਾ ਕੇ ਅੱਧੇ ਘੰਟੇ ਤਕ ਆਰਾਮ ਕਰੋ। ਅੱਧੇ ਘੰਟੇ ਬਾਅਦ ਠੰਡੇ ਪਾਣੀ ਨਾਲ ਅੱਖਾਂ ਨੂੰ ਧੋ ਲਉ।