Health News: ਪੈਰਾਂ ਦੇ ਤਲੇ ਦੀ ਮਾਲਿਸ਼ ਸਿਹਤ ਲਈ ਵਰਦਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਹ ਦਿਨ ਭਰ ਦੀ ਥਕਾਵਟ ਅਤੇ ਦਰਦ ਨੂੰ ਘਟਾਉਂਦੀ ਹੈ, ਖੂਨ ਦੇ ਸੰਚਾਰ ਨੂੰ ਸੁਧਾਰਦੀ ਹੈ,

Foot massage is a boon for health

ਸਾਹ ਹਨ ਤਾਂ ਜ਼ਿੰਦਗੀ ਹੈ। ਜੀਭ ਹੈ ਤੇ ਬੋਲ ਹਨ। ਸੰਤੋਖ ਸੰਜਮ ਸੰਭਾਲ ਹੈ ਤਾਂ ਦੁਨੀਆਂ ਹੈ। ਪੈਰ ਹਨ ਤੇ ਯਾਤਰਾ ਹੈ।  ਪੈਰਾਂ ਦੇ ਤਲੇ ਦੀ ਮਾਲਿਸ਼ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਹ ਦਿਨ ਭਰ ਦੀ ਥਕਾਵਟ ਅਤੇ ਦਰਦ ਨੂੰ ਘਟਾਉਂਦੀ ਹੈ, ਖੂਨ ਦੇ ਸੰਚਾਰ ਨੂੰ ਸੁਧਾਰਦੀ ਹੈ, ਮਾਨਸਿਕ ਤਣਾਅ ਨੂੰ ਘਟਾਉਂਦੀ ਹੈ ਅਤੇ ਨੀਂਦ ਵਿਚ ਸੁਧਾਰ ਲਿਆਉਂਦੀ ਹੈ।

ਮਾਲਿਸ਼ ਨਾਲ ਪੈਰਾਂ ਦੀ ਚਮੜੀ ਨਰਮ ਹੋ ਜਾਂਦੀ ਹੈ ਅਤੇ ਪੈਰਾਂ ਦੀਆਂ ਵੱਖ-ਵੱਖ ਸਿਹਤ ਸਮੱਸਿਆਵਾਂ, ਜਿਵੇਂ ਕਿ ਦਰਦ, ਸੋਜ ਅਤੇ ਫਟੀ ਹੋਈ ਚਮੜੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ, ਇਹ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ ਵਿਚ ਮਦਦ ਕਰਦੀ ਹੈ। ਰਾਤ ਨੂੰ ਜੈਤੂਨ, ਬਦਾਮ ਜਾਂ ਨਾਰੀਅਲ ਤੇਲ ਨਾਲ ਪੈਰਾਂ ਦੇ ਤਲਿਆਂ ਦੀ ਮਾਲਿਸ਼ ਕਰਨਾ ਸਭ ਤੋਂ ਵਧੀਆ ਰਹਿੰਦਾ ਹੈ। ਇਹ ਤਰੀਕਾ ਪੈਰਾਂ ਨੂੰ ਬਿਹਤਰ ਬਣਾਉਂਦਾ ਹੈ। ਇਸ ਕਰਕੇ ਰੋਜ਼ਾਨਾ ਪੈਰਾਂ ਦੇ ਤਲਿਆਂ ਦੀ ਮਾਲਿਸ਼ ਕਰਨੀ ਸਿਹਤ ਲਈ ਬਹੁਤ ਲਾਭਕਾਰੀ ਹੈ।

ਰਾਤ ਨੂੰ ਪੈਰਾਂ ਦੀ ਮਾਲਿਸ਼ ਨਾਲ ਮਾਂਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਮਾਲਿਸ ਨਾਲ ਪੈਰਾਂ ਦੀ ਚਮੜੀ ਨਰਮ ਅਤੇ ਸਿਹਤਮੰਦ ਬਣਦੀ ਹੈ, ਜੋ ਕਿ ਫਟੀ ਹੋਈਆਂ ਅੱਡੀਆਂ ਅਤੇ ਖੁਸ਼ਕ ਤਵਚਾ ਦੀ ਸਮੱਸਿਆ ਤੋਂ ਰਾਹਤ ਦਿੰਦੀ ਹੈ। ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਹੱਥਾਂ ਨਾਲ ਕਰਨ ਨਾਲ, ਹੱਥਾਂ ਦੀਆਂ ਹਥੇਲੀਆਂ ਦੀ ਵੀ ਮਾਲਿਸ਼ ਹੋ ਜਾਂਦੀ ਹੈ। ਯਾਨੀ ਕਿ ਦੋਹਾਂ ਦੀ ਮਸਾਜ ਇਕ ਵੇਲੇ ਹੀ ਹੋ ਜਾਂਦੀ ਹੈ। 
ਡਾ ਅਮਰਜੀਤ ਟਾਂਡਾ 
ਮੋ. +61 412913021