ਸਿਰ ਦਰਦ ਤੋਂ ਜਲਦੀ ਛੁਟਕਾਰਾ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ

ਏਜੰਸੀ

ਜੀਵਨ ਜਾਚ, ਸਿਹਤ

ਜ਼ਮਾਨਾ ਮੁਕਾਬਲੇ ਅਤੇ ਭੱਜ ਦੌੜ ਦਾ ਹੈ, ਇਸ ਲਈ ਅੱਜ ਸਿਰ ਦਰਦ ਸਾਡੇ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ| ਘੱਟ ਸਮੇਂ............

photo

 

ਜ਼ਮਾਨਾ ਮੁਕਾਬਲੇ ਅਤੇ ਭੱਜ ਦੌੜ ਦਾ ਹੈ, ਇਸ ਲਈ ਅੱਜ ਸਿਰ ਦਰਦ ਸਾਡੇ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ| ਘੱਟ ਸਮੇਂ ਵਿਚ ਜ਼ਿਆਦਾ ਪਾਉਣ ਦੀ ਇੱਛਾ, ਖ਼ਰਾਬ ਜੀਵਨਸ਼ੈਲੀ ਅਤੇ ਤਕਨਾਲੋਜੀ ਦਾ ਜ਼ਿਆਦਾ ਇਸਤੇਮਾਲ ਸਿਰ ਦਰਦ ਨੂੰ ਜਨਮ ਦੇ ਰਿਹਾ ਹੈ| ਤਨਾਵ ਦੇ ਕਾਰਨ ਹੋਣ ਵਾਲਾ ਸਿਰ ਦਰਦ ਸਭ ਤੋਂ ਆਮ ਹੈ|

ਸਿਰ ਦਰਦ ਇਨੀਂ ਦਿਨੀਂ ਇਕ ਆਮ ਸਮਸਿਆ ਬਣ ਗਈ ਹੈ| ਕੰਪਿਊਟਰ ਦੇ ਸਾਹਮਣੇ ਜ਼ਿਆਦਾ ਕੰਮ ਕਰਨ, ਟੈਂਨਸ਼ਨ ਲੈਣ ਅਤੇ ਥਕਾਵਟ ਦੇ ਕਾਰਨ ਇਹ ਸਮੱਸਿਆ ਅਕਸਰ ਹੋ ਜਾਂਦੀ ਹੈ| ਇਸ ਨ੍ਹੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਲੈਂਦੇ ਹਨ ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ| ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤੋਂ ਬਚਣ ਦੇ ਕੁੱਝ ਆਸਾਨ ਘਰੇਲੂ ਨੁਸਖੇ ਜੋ ਤੁਹਾਡੇ ਸਿਰ ਦਰਦ ਨੂੰ ਚੁਟਕੀਆਂ ਵਿਚ ਦੂਰ ਕਰ ਦੇਣਗੇ| 

ਤੁਲਸੀ ਅਤੇ ਅਦਰਕ : ਸਿਰ ਦਰਦ ਨੂੰ ਦੂਰ ਕਰਨ ਲਈ ਤੁਲਸੀ ਅਤੇ ਅਦਰਕ ਦਾ ਇਸਤੇਮਾਲ ਕਰਨਾ ਬਹੁਤ ਲਾਭਦਾਇਕ ਹੁੰਦਾ ਹੈ| ਇਸ ਦਾ ਇਸਤੇਮਾਲ ਕਰਨ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦੇ ਰਸ ਨੂੰ ਮਿਕਸ ਕਰ ਲਉ| ਫਿਰ ਇਸਨੂੰ ਮੱਥੇ ਉੱਤੇ ਲਗਾ ਲਉ| ਅਜਿਹਾ ਕਰਨ ਨਾਲ ਸਿਰ ਦਰਦ ਦੂਰ ਹੋ ਜਾਵੇਗਾ|

ਲੌਂਗ ਦਾ ਤੇਲ : ਲੌਂਗ ਦਾ ਤੇਲ ਲਗਾਉਣ ਨਾਲ ਸਿਰ ਦਰਦ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ| ਇਸਨ੍ਹੂੰ ਲਗਾਉਣ ਲਈ ਲੌਂਗ ਨੂੰ ਹਲਕਾ ਜਿਹਾ ਤਵੇ ਉੱਤੇ ਗਰਮ ਕਰ ਲਉ ਅਤੇ ਫਿਰ ਕੱਪੜੇ ਵਿਚ ਬੰਨ੍ਹ ਲਉ| ਇਸ ਦੇ ਬਾਅਦ ਇਸ ਨੂੰ ਕੁੱਝ ਦੇਰ ਸੂੰਘੋ| ਅਜਿਹਾ ਕਰਨ ਨਾਲ ਸਿਰ ਦਰਦ ਇਕਦਮ ਦੂਰ ਹੋ ਜਾਵੇਗਾ| ਨਾਲ ਹੀ ਤੁਸੀਂ ਲੌਂਗ ਦੇ ਤੇਲ ਦੀ ਮੱਥੇ ਉੱਤੇ ਮਾਲਿਸ਼ ਵੀ ਕਰ ਸਕਦੇ ਹੋ|

ਇਹ ਖ਼ਬਰ ਵੀ ਪੜ੍ਹੋ : ਸਕੂਲ ਸਿੱਖਿਆ ਮੰਤਰੀ ਨੇ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲੈਣ ਲਈ ਮੁੱਖ ਸਕੱਤਰ ਨੂੰ ਲਿਖਿਆ ਪੱਤਰ 

ਨਿੰਬੂ ਅਤੇ ਚਾਹ : ਨਿੰਬੂ ਦੀ ਚਾਹ ਪੀਣ ਨਾਲ ਵੀ ਸਿਰ ਦਰਦ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ| ਇਸ ਚਾਹ ਨੂੰ ਇਕ ਦਿਨ ਵਿਚ ਕਰੀਬ 2-3 ਵਾਰ ਪੀਉ| ਫਰਕ ਮਹਿਸੂਸ ਹੋਵੇਗਾ| 

ਇਹ ਖ਼ਬਰ ਵੀ ਪੜ੍ਹੋ : ਬਿਲ ਗੇਟਸ ਬਣੇ ਨਾਨਾ, ਧੀ ਜੈਨੀਫਰ ਨੇ ਦਿੱਤਾ ਬੱਚੇ ਨੂੰ ਜਨਮ

ਸੋਂਠ ਦਾ ਪੇਸਟ :ਸਿਰ ਦਰਦ ਨੂੰ ਦੂਰ ਕਰਣ ਲਈ ਸੋਂਠ ਦਾ ਪੇਸਟ ਬਹੁਤ ਫਾਇਦੇਮੰਦ ਹੁੰਦਾ ਹੈ| ਇਸਦਾ ਇਸਤੇਮਾਲ ਕਰਨ ਲਈ ਤੁਸੀਂ ਸੋਂਠ ਨੂੰ ਪਾਣੀ ਵਿਚ ਮਿਲਾ ਲਉ ਅਤੇ ਫਿਰ ਮੱਥੇ ਉੱਤੇ ਲਗਾਉ| ਫਰਕ ਨਜ਼ਰ ਆਵੇਗਾ|