Health News: ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਕਦੇ ਵੀ ਭੁੱਲ ਕੇ ਚਿਕਨ ਅਤੇ ਮੱਛੀ ਦਾ ਇਕੱਠਾ ਸੇਵਨ ਨਾ ਕਰੋ।

Do not forget to eat these things after eating chicken Health News

Do not forget to eat these things after eating chicken: ਅੱਜਕਲ ਦੀ ਜੀਵਨ ਸ਼ੈਲੀ ਦੇ ਚਲਦਿਆਂ ਲੋਕ ਕੁੱਝ ਵੀ ਖਾ ਲੈਂਦੇ ਹਨ ਤੇ ਬਾਅਦ ਵਿਚ ਉਸ ਦਾ ਨੁਕਸਾਨ ਭੁਗਤਦੇ ਹਨ। ਜੇਕਰ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਖਾਣ ਵਾਲੀ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਸ ਨਾਲ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਾਂ ਫਿਰ ਨਹੀਂ, ਇਨ੍ਹਾਂ ਵਿਚੋਂ ਇਕ ਚੀਜ਼ ਹੈ ਚਿਕਨ। ਇਸ ਨੂੰ ਖਾਣ ਨਾਲ ਸਾਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਕੀ ਤੁਹਾਨੂੰ ਪਤਾ ਹੈ ਚਿਕਨ ਖਾਣ ਤੋਂ ਬਾਅਦ ਕੁੱਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਸੇਵਨ ਕਰਨਾ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ?

ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਦੁੱਧ ਦਾ ਸੇਵਨ ਨਾ ਕਰੋ ਕਿਉਂਕਿ ਦੁੱਧ ਵਿਚ ਮਿਲਣ ਵਾਲੇ ਪੋਸ਼ਕ ਤੱਤ ਚਿਕਨ ਵਿਚ ਮਿਲਣ ਵਾਲੇ ਪੋਸ਼ਕ ਤੱਤਾਂ ਨਾਲ ਮਿਲ ਕੇ ਸਾਡੇ ਸਰੀਰ ਤੇ ਗ਼ਲਤ ਪ੍ਰਭਾਵ ਪਾਉਂਦੇ ਹਨ। ਕਈ ਲੋਕ ਵਿਆਹ ਸ਼ਾਦੀਆਂ ਵਿਚ ਜਾ ਕੇ ਚਿਕਨ ਤੇ ਮੱਛੀ ਦਾ ਇਕੱਠਿਆਂ ਸੇਵਨ ਕਰਦੇ ਹਨ। ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ ਕਿਉਂਕਿ ਦੋਵਾਂ ਵਿਚ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਟੀਨ ਮਿਲਦੇ ਹਨ।

ਜਦੋਂ ਵੀ ਅਸੀਂ ਇਨ੍ਹਾਂ ਦੋਹਾਂ ਦਾ ਇਕੱਠਾ ਸੇਵਨ ਕਰਦੇ ਹਾਂ ਤਾਂ ਇਸ ਦਾ ਸਾਡੇ ਸਰੀਰ ਤੇ ਪੁੱਠਾ ਅਸਰ ਪੈਂਦਾ ਹੈ ਜਿਸ ਨਾਲ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ। ਇਸ ਲਈ ਕਦੇ ਵੀ ਭੁੱਲ ਕੇ ਚਿਕਨ ਅਤੇ ਮੱਛੀ ਦਾ ਇਕੱਠਾ ਸੇਵਨ ਨਾ ਕਰੋ। ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਚਿਕਨ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਸ ਵਿਚ ਗਰਮ ਤੱਤ ਮਿਲਦੇ ਹਨ। ਦਹੀਂ ਦੀ ਤਸੀਰ ਠੰਢੀ ਹੁੰਦੀ ਹੈ। ਚਿਕਨ ਸਾਡੇ ਸਰੀਰ ਵਿਚ ਗਰਮੀ ਪੈਦਾ ਕਰਨ ਦਾ ਕੰਮ ਕਰਦਾ ਹੈ।