ਸਿਹਤ ਲਈ ਮਿਠਾਸ ਲਿਆਉਂਦਾ ਹੈ ਕੌੜਾ ਕਰੇਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲੋਕਾਂ ਨੂੰ ਕਰੇਲਾ ਕੌੜਾ ਹੋਣ ਕਾਰਨ ਪਸੰਦ ਨਹੀਂ ਹੁੰਦਾ। ਉਥੇ ਹੀ ਇਸ ਕੜਵੇਪਨ 'ਚ ਲੁਕੀ ਹੋਈ ਮਿਠਾਸ ਕੁੱਝ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਕਰੇਲਾ ਆਮਤੌਰ 'ਤੇ ਗਰਮੀ..

Bitter Melon

ਲੋਕਾਂ ਨੂੰ ਕਰੇਲਾ ਕੌੜਾ ਹੋਣ ਕਾਰਨ ਪਸੰਦ ਨਹੀਂ ਹੁੰਦਾ। ਉਥੇ ਹੀ ਇਸ ਕੜਵੇਪਨ 'ਚ ਲੁਕੀ ਹੋਈ ਮਿਠਾਸ ਕੁੱਝ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਕਰੇਲਾ ਆਮਤੌਰ 'ਤੇ ਗਰਮੀਆਂ ਦੀ ਸਬਜ਼ੀ ਹੈ। ਖਾਣ 'ਚ ਕੌੜੀ ਇਹ ਸਬਜ਼ੀ ਗੁਣਾਂ ਦੀ ਖਾਨ ਹੈ। ਇਸ 'ਚ ਮੌਜੂਦ ਔਸ਼ਧੀ ਤੱਤ ਸਾਡੇ ਸਰੀਰ ਨੂੰ ਕਈ ਪਰੇਸ਼ਾਨੀਆਂ ਅਤੇ ਰੋਗਾਂ ਤੋਂ ਬਚਾਉਂਦੇ ਹਨ। ਮਿਨਰਲ,  ਵਿਟਮਿਨ, ਫ਼ਾਈਬਰ ਅਤੇ ਐਂਟੀਆਕਸਿਡੈਂਟਸ ਨਾਲ ਭਰਪੂਰ ਕਰੇਲੇ ਦੇ ਫ਼ਾਇਦਿਆਂ 'ਤੇ ਇਕ ਨਜ਼ਰ..

ਕਰੇਲਾ ਸੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ। ਕਰੇਲੇ ਦਾ ਪ੍ਰਯੋਗ ਇਕ ਕੁਦਰਤੀ ਸਟੀਰੌਇਡਜ਼ ਦੇ ਰੂਪ 'ਚ ਕੀਤਾ ਜਾਂਦਾ ਹੈ ਕਿਉਂਕਿ ਇਸ 'ਚ ਕੈਰੇਟਿਨ ਨਾਮਕ ਰਸਾਇਣ ਹੁੰਦਾ ਹੈ ਜਿਸ ਨੂੰ ਲੈਣ ਨਾਲ ਖ਼ੂਨ 'ਚ ਸ਼ੁਗਰ ਦਾ ਪੱਧਰ ਨਿਅੰਤਰਤ ਰਹਿੰਦਾ ਹੈ। ਕਰੇਲੇ 'ਚ ਮੌਜੂਦ ਓਲਿਓਨਿਕ ਐਸਿਡ ਗਲੂਕੋਸਾਈਡ, ਸੁਗਰ ਨੂੰ ਖ਼ੂਨ 'ਚ ਨਾ ਘੁਲਣ ਦੇਣ ਦੀ ਸਮਰਥਾ ਰੱਖਦਾ ਹੈ। ਇਹ ਸੂਗਰ ਦਾ ਪੱਧਰ ਨੂੰ ਸੰਤੁਲਿਤ ਕਰਦਾ ਹੈ ਅਤੇ ਸਕੈਨੇਟਿਕ ਨੂੰ ਇਨਸੁਲਿਨ ਦੁਆਰਾ ਸੁਸਤ ਹੋਣ ਤੋਂ ਰੋਕਦਾ ਹੈ। ਇਹ ਸੂਗਰ ਨੂੰ ਇਕੱਠਾ ਕਰ ਲੈਂਦਾ ਹੈ ਅਤੇ ਸਿੱਧੇ ਰਕਤਧਾਰਾ 'ਚ ਰੋੜ੍ਹਦਾ ਹੈ।

 

ਕਰੇਲੇ ਦਾ ਜੂਸ ਪੀਣਾ ਸਿਹਤ ਲਈ ਫ਼ਾਇਦੇਮੰਦ ਹੈ। ਇਸ 'ਚ ਆਇਰਨ, ਮੈਗਨੀਸ਼ਿਅਮ, ਵਿਟਾਮਿਨ ਸੀ ਅਤੇ ਪੋਟੈਸ਼ੀਅਮ ਪਾਇਆ ਜਾਂਦਾ ਹੈ। ਇਸ ਦੇ ਕੜਵੇਪਨ ਦੀ ਵਜ੍ਹਾ ਤੋਂ ਜੇਕਰ ਤੁਸੀਂ ਇਸ ਨੂੰ ਨਹੀਂ ਪੀ ਪਾਂਦੇ ਹੋ ਤਾਂ ਇਸ 'ਚ ਸ਼ਹਿਦ ਜਾਂ ਫਿਰ ਗੁੜ ਮਿਲਾ ਸਕਦੇ ਹੋ। ਕਰੇਲੇ ਦੇ ਜੂਸ ਦੇ ਸਿਹਤ ਨਾਲ ਜੁਡ਼ੇ ਕਈ ਫ਼ਾਇਦਿਆਂ ਬਾਰੇ 'ਚ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।

ਜੇਕਰ ਤੁਹਾਨੂੰ ਵੀ ਭੁੱਖ ਨਹੀਂ ਲੱਗਦੀ ਜਾਂ ਫਿਰ ਘੱਟ ਲੱਗਦੀ ਹੈ ਤਾਂ ਕਰੇਲੇ ਦਾ ਜੂਸ ਤੁਹਾਡੀ ਇਸ ਸਮੱਸਿਆ ਦਾ ਇਲਾਜ ਹੋ ਸਕਦਾ ਹੈ। ਕਰੇਲੇ ਦਾ ਜੂਸ ਰੋਜਾਨਾ ਪੀਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਭੁੱਖ ਵੱਧਦੀ ਹੈ। ਇਸ 'ਚ ਮੌਜੂਦ ਮੋਮਰਸਿਡੀਨ ਅਤੇ ਚੈਰਾਟਿਨ ਵਰਗੇ ਐਂਟੀ-ਹਾਈਪਰ ਗਲੇਸੇਮਿਕ ਤੱਤਾਂ ਕਾਰਨ ਇਹ ਬਲਡ ਸੂਗਰ ਪੱਧਰ ਨੂੰ ਮਾਸਪੇਸ਼ੀਆਂ 'ਚ ਠੀਕ ਤਰ੍ਹਾਂ ਨਾਲ ਸੰਚਾਲਿਤ ਕਰਨ 'ਚ ਮਦਦ ਕਰਦਾ ਹੈ।

ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਸਕੈਨਟਿਕ 'ਚ ਕੈਂਸਰ ਪੈਦਾ ਕਰਨ ਵਾਲੀ ਕੋਸ਼ੀਕਾਵਾਂ ਨਸ਼ਟ ਹੋ ਜਾਂਦੀਆਂ ਹਨ। ਕਰੇਲੇ 'ਚ ਮੌਜੂਦ ਐਂਟੀ-ਕੈਂਸਰ ਕੰਪੋਨੈਂਨਟਸ ਕੈਂਸਰ ਪੈਦਾ ਕਰਨ ਵਾਲੀ ਕੋਸ਼ਿਕਾਵਾਂ 'ਚ ਗਲੂਕੋਜ਼ ਦਾ ਪਾਚਣ ਰੋਕ ਦਿੰਦੇ ਹਨ ਜਿਸ ਕਾਰਨ ਇਸ ਕੋਸ਼ਿਕਾਵਾਂ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਅਤੇ ਕੈਂਸਰ ਦੀ ਸੰਭਾਵਨਾ ਵੀ।ਕਰੇਲੇ 'ਚ ਬੀਟਾ-ਕੈਰੋਟੀਨ ਅਤੇ ਵਿਟਾਮਿਨ ਏ ਦੀ ਬਹੁਤਾਇਤ ਹੁੰਦੀ ਹੈ ਜੋ ਅੱਖਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।