ਰੋਜ਼ 1 ਚੱਮਚ ਮੇਥੀ ਦਾਨਾ ਖਾਣ ਨਾਲ ਹੁੰਦੇ ਹਨ ਬਹੁਤ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੇਥੀ ਦਾਣੇ ਦੀ ਵਰਤੋਂ ਘਰਾਂ 'ਚ ਮਸਾਲੇ ਦੇ ਰੂਪ 'ਚ ਕੀਤੀ ਜਾਂਦੀ ਹੈ ਪਰ ਇਸ 'ਚ ਮੌਜੂਦ ਪ੍ਰੋਟੀਨ, ਵਿਟਾਮਿਨ ਅਤੇ ਪੋਟਾਸ਼ੀਅਮ ਸਾਨੂੰ ਕਈ ਪ੍ਰਕਾਰ ਦੀਆਂ..

Fenugreek Seeds

ਮੇਥੀ ਦਾਣੇ ਦੀ ਵਰਤੋਂ ਘਰਾਂ 'ਚ ਮਸਾਲੇ ਦੇ ਰੂਪ 'ਚ ਕੀਤੀ ਜਾਂਦੀ ਹੈ ਪਰ ਇਸ 'ਚ ਮੌਜੂਦ ਪ੍ਰੋਟੀਨ, ਵਿਟਾਮਿਨ ਅਤੇ ਪੋਟਾਸ਼ੀਅਮ ਸਾਨੂੰ ਕਈ ਪ੍ਰਕਾਰ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਜੇਕਰ ਅਸੀਂ ਅਪਣੀ ਡਾਈਟ 'ਚ ਰੋਜ਼ ਇਕ ਚੱਮਚ ਮੇਥੀ ਦਾਣੇ ਦੀ ਵਰਤੋਂ ਕਰਦੇ ਹਾਂ ਤਾਂ ਕਈ ਸਾਰੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। 

ਆਯੂਰਵੈਦਿਕ ਮਾਹਰ ਮੁਤਾਬਕ ਮੇਥੀ ਦਾਣੇ ਨੂੰ ਕਈ ਤਰ੍ਹਾਂ ਤੋਂ ਵਰਤਿਆ ਜਾ ਸਕਦਾ ਹੈ। ਇਸ ਦਾ ਪਾਊਡਰ ਬਣਾ ਕੇ ਤੁਸੀਂ ਦਹੀ, ਦਾਲ ਜਾਂ ਸਬਜ਼ੀ 'ਚ ਮਿਲਾ ਕੇ ਖਾ ਸਕਦੇ ਹੋ। ਮੇਥੀ ਦਾਣੇ ਨੂੰ ਪਾਣੀ 'ਚ ਭਿਓਂ ਕੇ ਸਵੇਰੇ ਖਾਲੀ ਢਿੱਡ ਵੀ ਖਾਧਾ ਜਾ ਸਕਦਾ ਹੈ। ਇਸ ਦੀ ਸਬਜ਼ੀ ਬਣਾ ਕੇ ਜਾਂ ਅੰਕੁਰਿਤ ਕਰ ਕੇ ਵੀ ਖਾ ਸਕਦੇ ਹੋ। 

ਐਸਿਡਿਟੀ ਦੀ ਸਮੱਸਿਆ ਦੂਰ
ਮੇਥੀ ਦਾਣਾ ਸਾਡੇ ਸਰੀਰ ਦੇ ਐਸਿਡ ਅਲਕਲਾਇਨ ਸੰਤੁਲਨ ਨੂੰ ਬਰਕਰਾਰ ਰਖਦਾ ਹੈ। ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਦੀ ਸਮੱਸਿਆ ਹੁੰਦੀ ਹੈ ਜੇਕਰ ਉਹ ਇਸ ਨੂੰ ਰੋਜ਼ ਖਾਓ ਤਾਂ ਇਹ ਸਮੱਸਿਆ ਦੂਰ ਹੋ ਜਾਵੇਗੀ। 

ਭਾਰ ਘਟਾਉਣ 'ਚ ਕਰਦਾ ਹੈ ਮਦਦ 
ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਹ ਮੇਥੀ ਦਾਣੇ ਨੂੰ ਰਾਤ 'ਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਉਸ ਦੇ ਪਾਣੀ ਨੂੰ ਪੀ ਕੇ ਦਾਣੇ ਨੂੰ ਚਬਾ ਲਵੋ। ਕੁੱਝ ਹੀ ਦਿਨਾਂ 'ਚ ਤੁਹਾਡੇ ਚਰਬੀ ਪਿਘਲ ਜਾਵੇਗੀ।