ਜਾਣੋ ਗਰਮੀਆਂ 'ਚ ਖ਼ਸ ਦਾ ਸ਼ਰਬਤ ਪੀਣ ਦੇ ਫ਼ਾਇਦੇ
ਖ਼ਸ ਦਾ ਸ਼ਰਬਤ ਇਕ ਸ਼ੀਤਲ, ਮਿੱਠਾ, ਤਾਜ਼ਾ ਅਤੇ ਸਵਾਦਿਸ਼ਟ ਪਾਣੀ ਹੈ। ਵਧਦੀ ਗਰਮੀ 'ਚ ਸੱਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਸਰੀਰ ਨੂੰ ਹਾਈਡ੍ਰੇਟ ਰੱਖਣ ਦੀ ਕਿਉਂਕਿ ਪਾਣੀ ਦੀ...
ਖ਼ਸ ਦਾ ਸ਼ਰਬਤ ਇਕ ਸ਼ੀਤਲ, ਮਿੱਠਾ, ਤਾਜ਼ਾ ਅਤੇ ਸਵਾਦਿਸ਼ਟ ਪਾਣੀ ਹੈ। ਵਧਦੀ ਗਰਮੀ 'ਚ ਸੱਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਸਰੀਰ ਨੂੰ ਹਾਈਡ੍ਰੇਟ ਰੱਖਣ ਦੀ ਕਿਉਂਕਿ ਪਾਣੀ ਦੀ ਕਮੀ ਕਾਰਨ ਤੁਸੀਂ ਡੀਹਾਈਡ੍ਰੇਸ਼ਨ ਦੇ ਸ਼ਿਕਾਰ ਹੋ ਸਕਦੇ ਹੋ। ਅਜਿਹੇ 'ਚ ਇਨੀਂ ਦਿਨੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿਤੀ ਜਾਂਦੀ ਹੈ।
ਅਜਿਹੇ 'ਚ ਖ਼ਸ ਦਾ ਸ਼ਰਬਤ ਗਰਮੀਆਂ ਵਿਚ ਤੁਹਾਡੇ ਸਰੀਰ ਨੂੰ ਸਿਰਫ਼ ਰਾਹਤ ਹੀ ਨਹੀਂ ਪਹੁੰਚਾਉਂਦਾ ਸਗੋਂ ਕਈ ਬੀਮਾਰੀਆਂ ਤੋਂ ਵੀ ਤੁਹਾਨੂੰ ਦੂਰ ਵੀ ਰੱਖਦਾ ਹੈ। ਠੰਡੀ ਤਾਸੀਰ ਕਾਰਨ ਖ਼ਸ ਦਾ ਪ੍ਰਯੋਗ ਗਰਮੀਆਂ 'ਚ ਖ਼ਸ ਦਾ ਸ਼ਰਬਤ ਬਣਾਉਣ ਵਿਚ ਕੀਤਾ ਜਾਂਦਾ ਹੈ। ਇਹ ਸ਼ਰਬਤ ਪੀਣ ਨਾਲ ਪਿਆਸ ਬੁੱਝਦੀ ਹੈ, ਸਰੀਰ ਦੀ ਜਲਨ ਵੀ ਮਿਟਦੀ ਹੈ, ਦਿਮਾਗ ਅਤੇ ਸਰੀਰ 'ਚ ਤਰਾਵਟ ਆਉਂਦੀ ਹੈ ਅਤੇ ਚਮੜੀ ਰੋਗ ਵੀ ਖ਼ਤਮ ਹੁੰਦੇ ਹਨ।
ਖ਼ਸ ਦਾ ਸ਼ਰਬਤ ਤੁਹਾਡਾ ਖ਼ੂਨ ਦਾ ਵਹਾਅ ਵੀ ਕਾਬੂ ਕਰ ਕੇ ਰਖਦਾ ਹੈ। ਖ਼ਸ ਅੰਦਰ, ਆਇਰਨ, ਮੈਂਗਨੀਜ਼ ਅਤੇ ਵਿਟਾਮਿਨ ਬੀ 6 ਹੁੰਦਾ ਹੈ। ਗਰਮੀ 'ਚ ਅੱਖਾਂ ਵਿਚ ਜਲਨ ਅਤੇ ਹੋਰਨਾਂ ਸਮੱਸਿਆਵਾਂ ਵੀ ਅਕਸਰ ਵਧ ਜਾਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ ਖ਼ਸ ਦਾ ਸ਼ਰਬਤ ਪਿਉ। ਖ਼ਸ ਦਾ ਸ਼ਰਬਤ ਤੁਹਾਡੇ ਸਰੀਰ ਦੀ ਇੰਮਿਊਨਿਟੀ ਪਾਵਰ ਨੂੰ ਵਧਾਉਣ 'ਚ ਮਦਦ ਕਰਦਾ ਹੈ।