ਸਰ੍ਹੋਂ ਦੇ ਤੇਲ ਸਣੇ ਕਈ ਘਰੇਲੂ ਨੁਸਖ਼ੇ ਦਿਵਾਉਂਦੇ ਹਨ ਕੰਨ ਦੇ ਦਰਦ  ਤੋਂ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੇ ਅਸੀਂ ਅਪਣੇ ਕੰਨਾਂ ਦੀ ਮੈਲ ਸਾਫ਼ ਨਹੀਂ ਕਰਦੇ ਤਾਂ ਇਸ ਨਾਲ ਬੋਲੇਪਨ ਦੀ ਸੰਭਾਵਨਾ ਹੋ ਸਕਦੀ ਹੈ।

Ear pain

 

ਮੁਹਾਲੀ : ਕੰਨਾਂ ਦੀ ਸਮੇਂ-ਸਮੇਂ ਤੇ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਕੰਨਾਂ ਵਿਚ ਖੁਜਲੀ, ਜਲਨ ਅਤੇ ਇਨਫ਼ੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਅਸੀਂ ਅਪਣੇ ਕੰਨਾਂ ਦੀ ਮੈਲ ਸਾਫ਼ ਨਹੀਂ ਕਰਦੇ ਤਾਂ ਇਸ ਨਾਲ ਬੋਲੇਪਨ ਦੀ ਸੰਭਾਵਨਾ ਹੋ ਸਕਦੀ ਹੈ। ਕੁੱਝ ਲੋਕ ਕੰਨ ਦੀ ਸਫ਼ਾਈ ਕਰਨ ਲਈ ਸੇਫਟੀ ਪਿਨ ਦਾ ਪ੍ਰਯੋਗ ਕਰਦੇ ਹਨ ਪਰ ਇਸ ਨਾਲ ਕੰਨਾਂ ਵਿਚ ਹੋਰ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ ਕੰਨਾਂ ਦੀ ਸਫ਼ਾਈ ਕਰਨ ਲਈ ਹਮੇਸ਼ਾ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ।

 

ਕੰਨਾਂ ਵਿਚ ਮੌਜੂਦ ਗੰਦਗੀ ਜੇਕਰ ਸੁਕ ਗਈ ਹੋਵੇ ਤਾਂ ਇਸ ਨੂੰ ਸਾਫ਼ ਕਰਨ ਲਈ ਸੱਭ ਤੋਂ ਪਹਿਲਾਂ ਤੇਲ ਕੰਨ ਵਿਚ ਪਾਉ। ਇਸ ਨਾਲ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ। ਇਸ ਲਈ ਤੁਸੀਂ ਸਰ੍ਹੋਂ ਦਾ ਤੇਲ, ਮੁੂੰਗਫਲੀ ਦਾ ਤੇਲ ਅਤੇ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।

 

 

ਥੋੜ੍ਹਾ ਜਿਹਾ ਪਾਣੀ ਹਲਕਾ ਗਰਮ ਕਰ ਲਉ ਅਤੇ ਇਸ ਪਾਣੀ ਨੂੰ ਈਅਰਬਡ ਦੀ ਮਦਦ ਨਾਲ ਕੰਨ ਵਿਚ ਥੋੜ੍ਹਾ-ਥੋੜ੍ਹਾ ਪਾਉ। ਇਸ ਨਾਲ ਕੰਨ ਦੀ ਮੈਲ ਸਾਫ਼ ਹੋ ਜਾਂਦੀ ਹੈ। ਗਰਮ ਪਾਣੀ ਵਿਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਇਸ ਮਿਸ਼ਰਣ ਨੂੰ ਈਅਰਬਡ ਤੇ ਲਗਾ ਕੇ ਕੰਨ ਵਿਚ ਲਗਾਉ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।
ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾਉ ਅਤੇ ਇਸ ਮਿਸ਼ਰਣ ਨੂੰ ਕੰਨ ਵਿਚ ਪਾਉ। ਇਸ ਮਿਸ਼ਰਣ ਨਾਲ ਕੰਨਾਂ ਦਾ ਪੀ-ਐਚ ਲੈਵਲ ਬਣਿਆ ਰਹਿੰਦਾ ਹੈ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ਼ ਹੋ ਜਾਂਦੇ ਹਨ।

 

 

ਬਦਾਮ ਦੇ ਤੇਲ ਦੀ ਤਰ੍ਹਾਂ ਹੀ ਸਰ੍ਹੋਂ ਦੇ ਤੇਲ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਸਰ੍ਹੋਂ ਦੇ ਤੇਲ ਵਿਚ ਬਦਾਮ ਦਾ ਤੇਲ ਮਿਲਾ ਕੇ ਕੰਨ ਵਿਚ ਪਾਉ। ਇਸ ਨਾਲ ਮੈਲ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ। ਸਰ੍ਹੋਂ ਦੇ ਤੇਲ ਵਿਚ ਕੁੱਝ ਲੱਸਣ ਦੀਆਂ ਕਲੀਆਂ ਪਕਾ ਲਉ ਅਤੇ ਇਸ ਤੇਲ ਨੂੰ ਛਾਣ ਕੇ ਕੰਨ ਵਿਚ ਪਾਉ।  ਬੋਲੇਪਨ ਦੀ ਸਮੱਸਿਆ ਹੋਣ ਤੇ ਅਖ਼ਰੋਟ ਅਤੇ ਕੌੜੇ ਬਦਾਮ ਦੇ ਤੇਲ ਦੀਆਂ ਕੁੱਝ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲਾਪਨ ਦੂਰ ਹੋ ਜਾਂਦਾ ਹੈ।

 

ਅੱਕ ਦੇ ਪੱਤੇ, ਸਰ੍ਹੋਂ ਦੇ ਤੇਲ ਵਿਚ ਚੰਗੀ ਤਰ੍ਹਾਂ ਗਰਮ ਕਰ ਲਉ ਅਤੇ ਸਵੇਰੇ-ਸ਼ਾਮ ਇਸ ਤੇਲ ਦੀਆਂ ਰੋਜ਼ਾਨਾ ਕੰਨ ਵਿਚੋਂ ਦੋ-ਚਾਰ ਬੂੰਦਾਂ ਪਾਉ। ਇਸ ਨਾਲ ਬੋਲਾਪਨ ਜਲਦੀ ਠੀਕ ਹੋ ਜਾਂਦਾ ਹੈ। ਕਰੇਲੇ ਦੇ ਬੀਜ ਅਤੇ ਕਾਲਾ ਜ਼ੀਰਾ ਪਾਣੀ ਵਿਚ ਪੀਸ ਕੇ ਉਸ ਰਸ ਦੀਆਂ ਦੋ-ਤਿੰਨ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲਾਪਨ ਠੀਕ ਹੋ ਜਾਂਦਾ ਹੈ।