ਕੋਰੋਨਾਵਾਇਰਸ ਦੇ ਲੱਛਣਾਂ ਬਾਰੇ ਜਾਣਨ ਲਈ ਇਕ ਅਧਿਐਨ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਅਧਿਐਨ ਵਿੱਚ ਕੋਵਿਡ-19 ਨੂੰ ਹਰਾ ਚੁੱਕੇ 109 ਵਿਅਕਤੀਆਂ ਤੇ 98 ਤੰਦਰੁਸਤ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

corona

ਨਵੀਂ ਦਿੱਲੀ: ਦੇਸ਼ ਭਰ ਕੋਰੋਨਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਰੋਜਾਨਾ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਅੱਜ  ਜਰਨਲ ‘ਐਲਰਜੀ’ ਵਿੱਚ ਪ੍ਰਕਾਸ਼ਿਤ ਨਵੇਂ ਅਧਿਐਨ ਵਿੱਚ ਵਿਗਿਆਨੀਆਂ, ਮੈਡੀਕਲ ਖੋਜਕਾਰਾਂ ਤੇ ਆਸਟ੍ਰੀਆ ਦੀ ਮੈਡੀਕਲ ਯੂਨੀਵਰਸਿਟੀ ਆਫ਼ ਵਿਆਨਾ ਦੇ ਕੁਝ ਲੋਕਾਂ ਨੇ ਹਲਕੇ ਕੋਵਿਡ-19 ਦੇ ਸੱਤ ਵੱਖੋ-ਵੱਖਰੇ ਰੂਪਾਂ ਦੀ ਸ਼ਨਾਖ਼ਤ ਕੀਤੀ ਹੈ। ਇਸ ਅਧਿਐਨ ਵਿੱਚ ਕੋਵਿਡ-19 ਨੂੰ ਹਰਾ ਚੁੱਕੇ 109 ਵਿਅਕਤੀਆਂ ਤੇ 98 ਤੰਦਰੁਸਤ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਇਸ ਦੌਰਾਨ ਇੱਕ ਵਿਅਕਤੀ ਜਿਸਨੂੰ ਬਿਮਾਰੀ ਹੈ, ਪਰ ਉਸ ਵਿੱਚ ਇਸਦਾ ਕੋਈ ਲੱਛਣ ਦਿਖਾਈ ਨਹੀਂ ਦਿੰਦਾ। ਇਟਲੀ ਵਿੱਚ ਇੱਕ ਅਧਿਐਨ ਤੋਂ ਇਹ ਸਾਹਮਣੇ ਆਇਆ ਕਿ ਕੋਵਿਡ-19 ਦੇ 50-70 ਫੀਸਦੀ ਮਾਮਲੇ ਲੱਛਣ ਰਹਿਤ ਹੋ ਸਕਦੇ ਸਨ।

ਇਹ ਹਨ ਲੱਛਣ
ਬੁਖ਼ਾਰ, ਠੰਢ ਲੱਗਣਾ, ਥਕਾਵਟ ਤੇ ਖੰਘ ਨਾਲ ਫ਼ਲੂ ਜਿਹੇ ਲੱਛਣ।
ਆਮ ਸਰਦੀ-ਜ਼ੁਕਾਮ ਜਿਵੇਂ ਰਾਇਨਾਈਟਿਸ, ਨਿੱਛਾਂ ਆਉਣਾ, ਗਲੇ ਵਿੱਚ ਖ਼ਰਾਸ਼ ਤੇ ਨੱਕ ਵਿੱਚ ਜਮਾਅ ਤੇ ਜੋੜਾਂ ’ਚ ਦਰਦ ਅਤੇ ਮਾਸਪੇਸ਼ੀਆਂ ’ਚ ਦਰਦ।

ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ।
ਅੱਖਾਂ ਤੇ ਮਿਊਕਸ ਝਿੱਲੀ ਵਿੱਚ ਸੋਜ਼ਿਸ਼ ਜਿਹੇ ਲੱਛਣ।
ਨਿਮੋਨੀਆ ਤੇ ਸਾਹ ਦੀ ਤਕਲੀਫ਼ ਨਾਲ ਫੇਫੜਿਆਂ ਦੀਆਂ ਸਮੱਸਿਆਵਾਂ।