Consume garlic to avoid cough and cold: ਖਾਂਸੀ ਅਤੇ ਜ਼ੁਕਾਮ ਤੋਂ ਬਚਣ ਲਈ ਕਰੋ ਲੱਸਣ ਦਾ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲੱਸਣ ਦੀ ਵਰਤੋਂ ਆਮ ਤੌਰ ’ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਲੱਸਣ ਦੀ ਇਕ ਕਲੀ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੀ ਹੈ।

Consume garlic to avoid cough and cold

Consume garlic to avoid cough and cold: ਜੇਕਰ ਤੁਸੀਂ ਜ਼ੁਕਾਮ ਅਤੇ ਖੰਘ ਤੋਂ ਪ੍ਰੇਸ਼ਾਨ ਹੋ ਅਤੇ ਅੰਗਰੇਜ਼ੀ ਦਵਾਈ ਲੈਣ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਡੇ ਘਰ ਦੀ ਰਸੋਈ ਵਿਚ ਮੌਜੂਦ ਇਹ ਦਵਾਈ ਤੁਹਾਨੂੰ ਰਾਹਤ ਦੇਵੇਗੀ। ਦਰਅਸਲ ਲੱਸਣ ਵੀ ਇਕ ਦਵਾਈ ਹੀ ਹੈ। ਹਾਲਾਂਕਿ ਲੱਸਣ ਵਿਚ ਪ੍ਰੋਟੀਨ, ਫੈਟ, ਕਾਰਬੋਹਾਈਡ੍ਰੇਟ, ਆਇਰਨ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਏ, ਬੀ, ਸੀ ਅਤੇ ਸਲਫਿਊਰਿਕ ਐਸਿਡ ਵੀ ਹੁੰਦਾ ਹੈ।

ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਠੀਕ ਹੋ ਸਕਦੀਆਂ ਹਨ ਪਰ ਇਸ ਦੀ ਤਸੀਰ ਗਰਮ ਹੁੰਦੀ ਹੈ। ਅਜਿਹੇ ਵਿਚ ਗਰਮੀ ਦੇ ਮੌਸਮ ਵਿਚ ਇਸ ਦੀ ਘੱਟ ਮਾਤਰਾ ਵਿਚ ਵਰਤੋਂ ਕਰਨੀ ਚਾਹੀਦੀ ਹੈ। ਲੱਸਣ ਦੀ ਵਰਤੋਂ ਆਮ ਤੌਰ ’ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਲੱਸਣ ਦੀ ਇਕ ਕਲੀ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੀ ਹੈ।

ਆਉ ਜਾਣਦੇ ਹਾਂ ਕਿਵੇਂ:

ਸਰਦੀ ਦੇ ਮੌਸਮ ਵਿਚ ਖਾਂਸੀ ਅਤੇ ਜ਼ੁਕਾਮ ਤੋਂ ਬਚਣ ਲਈ ਲੱਸਣ ਦਾ ਸੇਵਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਖਾਂਸੀ ਤੇ ਜ਼ੁਕਾਮ ਤੋਂ ਪ੍ਰੇਸ਼ਾਨ ਹੋ ਤਾਂ ਅਪਣੇ ਰੋਜ਼ਾਨਾ ਭੋਜਨ ਦੇ ਨਾਲ ਕੱਚਾ ਲੱਸਣ ਜ਼ਰੂਰ ਖਾਉ। ਅਜਿਹਾ ਕਰਨ ਨਾਲ ਤੁਸੀਂ ਮੌਸਮੀ ਬੀਮਾਰੀਆਂ ਤੋਂ ਬਚ ਸਕਦੇ ਹੋ। ਲੱਸਣ ਦਾ ਸੇਵਨ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ।

ਜੇਕਰ ਤੁਸੀਂ ਕੱਚੀ ਲੱਸਣ ਦੀ ਕਲੀ ਨਹੀਂ ਖਾ ਸਕਦੇ ਤਾਂ ਤੁਸੀਂ ਇਸ ਨੂੰ ਭੁੰਨ ਕੇ ਵੀ ਵਰਤ ਸਕਦੇ ਹੋ। ਜੇਕਰ ਤੁਹਾਨੂੰ ਦੰਦਾਂ ਦਾ ਦਰਦ ਹੈ ਤਾਂ ਲੱਸਣ ਦੀ ਇਕ ਕਲੀ ਬਹੁਤ ਫ਼ਾਇਦੇਮੰਦ ਹੋ ਸਕਦੀ ਹੈ। ਇਸ ਦੇ ਐਂਟੀਬੈਕਟੀਰੀਅਲ ਗੁਣ ਦੰਦਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ। ਇਸ ਦਾ ਨਿਯਮਤ ਸੇਵਨ ਨਾ ਸਿਰਫ਼ ਖ਼ੂਨ ਸੰਚਾਰ ਨੂੰ ਸਹੀ ਕਰਦਾ ਹੈ ਬਲਕਿ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਲੱਸਣ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਪੇਟ ਦੇ ਜ਼ਹਿਰੀਲੇ ਤੱਤ ਸਾਫ਼ ਹੋ ਜਾਂਦੇ ਹਨ, ਪਰ ਤੁਹਾਨੂੰ ਇਸ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ।

(For more news apart from Consume garlic to avoid cough and cold, stay tuned to Rozana Spokesman)