Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹਨ ਕਾਲੇ ਅੰਗੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਕਾਲੇ ਅੰਗੂਰ ’ਚ ਘੱਟ ਕੈਲੋਰੀ ਅਤੇ ਫ਼ਾਈਬਰ ਮਿਲ ਜਾਂਦਾ ਹੈ, ਜੋ ਪੇਟ ਨੂੰ ਕਾਫ਼ੀ ਸਮੇਂ ਤਕ ਭਰਿਆ ਰਖਦਾ ਹੈ।

Black grapes are very beneficial for Health News

ਕਾਲੇ ਅੰਗੂਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਵਿਟਾਮਿਨ-ਸੀ ਦਾ ਚੰਗਾ ਸਰੋਤ ਮਿਲ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਲਾਭ ਦਿੰਦਾ ਹੈ। ਇਸ ਨਾਲ ਹੀ ਕਈ ਬੀਮਾਰੀਆਂ ਨਾਲ ਲੜਨ ’ਚ ਵੀ ਮਦਦ ਮਿਲਦੀ ਹੈ। ਅੰਗੂਰ ’ਚ ਫ਼ਾਈਬਰ ਮਿਲ ਜਾਂਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਈ ਰਖਦਾ ਹੈ। ਇਸ ਨਾਲ ਹੀ, ਅੰਗੂਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰਖਦਾ ਹੈ। ਕਾਲੇ ਅੰਗੂਰ ’ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਮਿਲ ਜਾਂਦਾ ਹੈ, ਜੋ ਦਿਲ ਅਤੇ ਦਿਮਾਗ ਨੂੰ ਤੰਦਰੁਸਤ ਬਣਾਏ ਰਖਦਾ ਹੈ। ਆਉ ਜਾਣਦੇ ਹਾਂ ਕਾਲੇ ਅੰਗੂਰ ਖਾਣ ਦੇ ਫ਼ਾਇਦਿਆਂ ਬਾਰੇ:

ਕਾਲੇ ਅੰਗੂਰ ’ਚ ਘੱਟ ਕੈਲੋਰੀ ਅਤੇ ਫ਼ਾਈਬਰ ਮਿਲ ਜਾਂਦਾ ਹੈ, ਜੋ ਪੇਟ ਨੂੰ ਕਾਫ਼ੀ ਸਮੇਂ ਤਕ ਭਰਿਆ ਰਖਦਾ ਹੈ। ਇਸ ਨਾਲ ਭਾਰ ਨੂੰ ਵੀ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਕਾਲੇ ਅੰਗੂਰ ’ਚ ਮੌਜੂਦ ਪੌਸ਼ਟਿਕ ਤੱਤਾਂ ਨਾਲ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ। ਇਸ ’ਚ ਐਂਟੀਆਕਸੀਡੈਂਟ ਗੁਣ ਮਿਲ ਜਾਂਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ।

ਕਾਲੇ ਅੰਗੂਰ ’ਚ ਵਿਟਾਮਿਨ-ਸੀ ਅਤੇ ਹੋਰ ਕਈ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦੇ ਹਨ। ਕਾਲੇ ਅੰਗੂਰਾਂ ’ਚ ਵਿਟਾਮਿਨ-ਸੀ ਅਤੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਚਮੜੀ ਅਤੇ ਵਾਲਾਂ ਦੀ ਸਿਹਤ ਨੂੰ ਬਣਾਏ ਰੱਖਣ ’ਚ ਮਦਦ ਕਰਦੇ ਹਨ।

ਕਾਲੇ ਅੰਗੂਰਾਂ ’ਚ ਪਾਣੀ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਪਣੀ ਖ਼ੁਰਾਕ ’ਚ ਕਾਲੇ ਅੰਗੂਰਾਂ ਨੂੰ ਸ਼ਾਮਲ ਕਰੋ। ਕਾਲੇ ਅੰਗੂਰ ’ਚ ਮੌਜੂਦ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇਸ ਲਈ ਰੋਜ਼ਾਨਾ ਕਾਲੇ ਅੰਗੂਰਾਂ ਨੂੰ ਅਪਣੀ ਖ਼ੁਰਾਕ ’ਚ ਸ਼ਾਮਲ ਕਰੋ। ਕਾਲੇ ਅੰਗੂਰ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।