ਹਿੰਗ ਨਾਲ ਕਰੋ ਘਰੇਲੂ ਇਲਾਜ
ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿਚ ਹਿੰਗ ਦਬਾ ਕੇ ਸੌ ਜਾਉ। ਕੀੜੇ ਖ਼ੁਦ-ਬ-ਖ਼ੁਦ ਨਿਕਲ ਜਾਣਗੇ।
1 ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿਚ ਹਿੰਗ ਦਬਾ ਕੇ ਸੌ ਜਾਉ।ਕੀੜੇ ਖ਼ੁਦ-ਬ-ਖ਼ੁਦ ਨਿਕਲ ਜਾਣਗੇ।
2 ਜੇ ਸਰੀਰ ਦੇ ਕਿਸੇ ਹਿੱਸੇ ਵਿਚ ਕੰਡਾ ਚੁਭ ਜਾਵੇ ਤਾਂ ਉਸ ਥਾਂ ਹਿੰਗ ਦਾ ਘੋਲ ਭਰ ਦਿਉ। ਕੁੱਝ ਸਮੇਂ ਵਿਚ ਕੰਡਾ ਬਾਹਰ ਨਿਕਲ ਆਵੇਗਾ।
3 ਹਿੰਗ ਵਿਚ ਰੋਗ ਨਾਸ਼ਕ ਹੋਣ ਦਾ ਗੁਣ ਹੈ। ਦਾਦ, ਖਾਜ, ਖੁਜਲੀ ਅਤੇ ਹੋਰ ਚਮੜੀ ਦੇ ਰੋਗਾਂ ਵਿਚ ਇਸ ਨੂੰ ਪਾਣੀ ਵਿਚ ਰਗੜ ਕੇ ਉਨ੍ਹਾਂ ਥਾਵਾਂ ’ਤੇ ਲਗਾਉਣ ਨਾਲ ਲਾਭ ਹੁੰਦਾ ਹੈ।
4 ਹਿੰਗ ਦਾ ਲੇਪ ਬਵਾਸੀਰ, ਤਿੰਲੀ ਅਤੇ ਉਦਰਸ਼ੋਥ ਵਿਚ ਲਾਭਦਾਇਕ ਹੈ।
5 ਕਬਜ਼ ਦੀ ਸ਼ਿਕਾਇਤ ਹੋਣ ਤੇ ਹਿੰਗ ਦੇ ਚੂਰਨ ਵਿਚ ਥੋੜਾ ਜਿਹਾ ਮਿੱਠਾ ਸੋਢਾ ਮਿਲਾ ਕੇ ਰਾਤ ਨੂੰ ਲਉ, ਸਵੇਰੇ ਰਾਹਤ ਮਹਿਸੂਸ ਕਰੋਗੇ।
6 ਪੇਟ ਦਰਦ, ਅਫ਼ਾਰੇ ਆਦਿ ਵਿਚ ਅਜਵੈਣ ਅਤੇ ਨਮਕ ਨਾਲ ਹਿੰਗ ਦਾ ਸੇਵਨ ਕਰੋ ਤਾਂ ਲਾਭ ਮਿਲੇਗਾ।
7 ਪੇਟ ਵਿਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ ਵਿਚ ਘੋਲ ਕੇ ਅਨੀਮੀਆ ਲੈਣ ਨਾਲ ਪੇਟ ਦੇ ਕੀੜੇ ਛੇਤੀ ਨਿਕਲ ਜਾਂਦੇ ਹਨ।
8 ਜ਼ਖ਼ਮ ਜੇ ਕੁੱਝ ਸਮੇਂ ਤਕ ਖੁਲ੍ਹੇ ਰਹੇ ਤਾਂ ਉਸ ਵਿਚ ਛੋਟੇ ਛੋਟੇ ਜੀਵਾਣੂੂ ਪੈਦਾ ਹੋ ਜਾਂਦੇ ਹਨ। ਜ਼ਖ਼ਮ ’ਤੇ ਹਿੰਗ ਦਾ ਚੂਰਨ ਪਾਉਣ ਨਾਲ ਜੀਵਾਣੂ ਨਸ਼ਟ ਹੋ ਜਾਂਦੇ ਹਨ।
9 ਹਰ ਰੋਜ਼ ਦੇ ਭੋਜਨ ਵਿਚ ਦਾਲ, ਕੜ੍ਹੀ ਤੇ ਕੁੱਝ ਸਬਜ਼ੀਆਂ ਵਿਚ ਹਿੰਗ ਦੀ ਵਰਤੋਂ ਕਰਨ ਨਾਲ ਭੋਜਨ ਨੂੰ ਪਚਾਉਣ ਵਿਚ ਆਸਾਨੀ ਹੋ ਜਾਂਦੀ ਹੈ।