Health News: ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹੈ ਸੋਇਆਬੀਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਪ੍ਰੋਟੀਨ ਤੋਂ ਇਲਾਵਾ ਸੋਇਆਬੀਨ ਵਿਚ ਫਾਈਬਰ, ਮਿਨਰਲਸ ਅਤੇ ਫ਼ਾਈਟੋਏਸਟਰੋਜਨ ਹੁੰਦੇ ਹਨ।

The best source of protein is soybeans Health News in punjabi

The best source of protein is soybeans Health News in punjabi:ਸਰੀਰ ਨੂੰ ਮਜ਼ਬੂਤ ਬਣਾਉਣ ਲਈ ਵਿਟਾਮਿਨਾਂ ਦੇ ਨਾਲ-ਨਾਲ ਪ੍ਰੋਟੀਨ ਵੀ ਜ਼ਰੂਰੀ ਹੁੰਦਾ ਹੈ। ਪ੍ਰੋਟੀਨ ਖ਼ਰਾਬ ਸੈੱਲਾਂ ਦੀ ਮੁਰੰਮਤ ਕਰਨ ਵਿਚ ਮਦਦ ਕਰਦਾ ਹੈ। ਕੋਰੋਨਾ ਤੋਂ ਬਾਅਦ ਤੇਜ਼ੀ ਨਾਲ ਠੀਕ ਹੋਣ ਲਈ, ਪ੍ਰੋਟੀਨ ਨਾਲ ਭਰਪੂਰ ਖ਼ੁੁਰਾਕ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਪ੍ਰੋਟੀਨ ਲਈ ਤੁਸੀਂ ਅਪਣੀ ਖ਼ੁਰਾਕ ਵਿਚ ਸੋਇਆਬੀਨ ਤੋਂ ਬਣੀਆਂ ਚੀਜ਼ਾਂ ਖਾ ਸਕਦੇ ਹੋ। ਸੋਇਆਬੀਨ ਅਤੇ ਇਸ ਦੇ ਉਤਪਾਦਾਂ ਵਿਚ ਫ਼ਾਈਬਰ ਅਤੇ ਪ੍ਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਹ ਪੌਦੇ ਆਧਾਰਤ ਪ੍ਰੋਟੀਨ (ਪਲਾਂਟ ਬੇਸਡ ਪ੍ਰੋਟੀਨ) ਦਾ ਇਕ ਸਰੋਤ ਹੈ, ਜੋ ਕਿ ਹੋਰ ਪ੍ਰੋਟੀਨ ਨਾਲੋਂ ਵਧੇਰੇ ਲਾਭਦਾਇਕ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਰੀਰ ਵਿਚ ਪ੍ਰੋਟੀਨ ਦੀ ਕਮੀ ਨੂੰ ਸੋਇਆ ਭੋਜਨ ਨਾਲ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਸਿਹਤ ਮਾਹਰ ਇਸ ਬਾਰੇ ਦਸਦੇ ਹਨ ਕਿ ਸੋਇਆਬੀਨ ਪ੍ਰੋਟੀਨ ਦਾ ਚੰਗਾ ਸਰੋਤ ਹੈ। ਖਣਿਜਾਂ ਤੋਂ ਇਲਾਵਾ, ਇਹ ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਏ ਨਾਲ ਵੀ ਭਰਪੂਰ ਹੁੰਦਾ ਹੈ, ਇਸ ਲਈ ਆਮ ਲੋਕ ਅਤੇ ਜਿੰਮ ਜਾਣ ਵਾਲੇ ਪ੍ਰੋਟੀਨ ਲੈਣ ਲਈ ਸੋਇਆਬੀਨ ਨੂੰ ਤਰਜੀਹ ਦਿੰਦੇ ਹਨ। ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਂਦੇ ਹਨ।

ਇਹ ਵੀ ਪੜ੍ਹੋ : Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (06 ਮਾਰਚ 2024)

ਜੋ ਲੋਕ ਸ਼ਾਕਾਹਾਰੀ ਹਨ, ਉਨ੍ਹਾਂ ਲਈ ਸੋਇਆਬੀਨ ਤੋਂ ਬਣੇ ਪ੍ਰਾਡਕਟ ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹਨ। ਸੋਇਆਬੀਨ ਅਤੇ ਇਸ ਦੇ ਉਤਪਾਦਾਂ ਵਿਚ, ਤੁਸੀਂ ਸੋਇਆਬੀਨ ਦੁੱਧ, ਸੋਇਆਬੀਨ ਤੇਲ, ਸੋਇਆਬੀਨ ਚੰਕਸ, ਸੋਇਆਬੀਨ ਪਾਊਡਰ ਦਾ ਸੇਵਨ ਕਰ ਸਕਦੇ ਹੋ। ਸੋਇਆਬੀਨ ਵਿਚ ਬਹੁਤ ਸਾਰੇ ਤੱਤ ਹੁੰਦੇ ਹਨ। ਪ੍ਰੋਟੀਨ ਤੋਂ ਇਲਾਵਾ ਸੋਇਆਬੀਨ ਵਿਚ ਫਾਈਬਰ, ਮਿਨਰਲਸ ਅਤੇ ਫ਼ਾਈਟੋਏਸਟਰੋਜਨ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਸੈਚੂਰੇਟਿਡ ਫ਼ੈਟ ਦੀ ਮਾਤਰਾ ਵੀ ਘੱਟ ਹੁੰਦੀ ਹੈ। ਨਾਲ ਹੀ, ਇਸ ਵਿਚ ਨਾ ਤਾਂ ਕੈਲੇਸਟਰੋਲ ਹੁੰਦਾ ਹੈ ਅਤੇ ਨਾ ਹੀ ਲੈਕਟੋਜ਼। ਇਸ ਪੱਖੋਂ ਸੋਇਆਬੀਨ ਸਿਹਤ ਲਈ ਫ਼ਾਇਦੇਮੰਦ ਹੈ। ਸੋਇਆਬੀਨ ਵਿਚ ਆਇਰਨ, ਮੈਂਗਨੀਜ਼, ਫ਼ਾਸਫ਼ੋਰਸ, ਕਾਪਰ, ਪੋਟਾਸ਼ੀਅਮ, ਜ਼ਿੰਕ ਅਤੇ ਸੇਲੇਨਿਅਮ ਵੀ ਭਰਪੂਰ ਹੁੰਦਾ ਹੈ।

ਸੋਇਆਬੀਨ ਭਾਰ ਘਟਾਉਣ ਵਿਚ ਵੀ ਮਦਦ ਕਰਦੀ ਹੈ, ਬਸ਼ਰਤੇ ਇਸ ਨੂੰ ਸੀਮਤ ਮਾਤਰਾ ਵਿਚ ਖਾਧਾ ਜਾਵੇ। ਸੋਇਆਬੀਨ ਵਿਚ ਉੱਚ ਮਾਤਰਾ ਵਿਚ ਫ਼ਾਈਬਰ ਅਤੇ ਪ੍ਰੋਟੀਨ ਹੁੰਦਾ ਹੈ। ਇਸ ਲਈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਇਹ ਫ਼ਾਇਦੇਮੰਦ ਹੈ। ਓਮੇਗਾ-3 ਫੈਟੀ ਐਸਿਡ ਦੀ ਕਮੀ ਨੂੰ ਪੂਰਾ ਕਰਨ ਲਈ ਸੋਇਆਬੀਨ ਨੂੰ ਖਾਧਾ ਜਾ ਸਕਦਾ ਹੈ।

(For more news apart from The best source of protein is soybeans Health News in punjabi, stay tuned to Rozana Spokesman)