Health News: ਜ਼ਿਆਦਾ ਉਮਰ ਵਾਲੀਆਂ ਔਰਤਾਂ ਜੇਕਰ ਦਿਖਣਾ ਚਾਹੁੰਦੀਆਂ ਹਨ ਖ਼ੂਬਸੂਰਤ ਤਾਂ ਇਹ ਨੁਸਖ਼ੇ ਅਪਣਾਉਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਸਨਸਕ੍ਰੀਨ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਵਿਚ ਮਦਦ ਕਰਦੀ ਹੈ।

Older women should follow these recipes if they want to look beautiful Health News

Older women should follow these recipes if they want to look beautiful Health : ਵੱਧ ਉਮਰ ਦਾ ਅਸਰ ਸਿਹਤ ’ਤੇ ਹੀ ਨਹੀਂ ਚਮੜੀ ’ਤੇ ਵੀ ਦਿਖਾਈ ਦਿੰਦਾ ਹੈ। ਵਧਦੀ ਉਮਰ ਨਾਲ ਚਮੜੀ ’ਤੇ ਝੁਰੜੀਆਂ, ਧੱਬੇ, ਪਤਲਾ ਹੋਣਾ ਸ਼ੁਰੂ ਹੋ ਜਾਂਦੀ ਹੈ। ਗ਼ਲਤ ਡਾਈਟ, ਸਿਗਰਟ ਪੀਣ, ਤਣਾਅ ਅਤੇ ਪ੍ਰਦੂਸ਼ਣ ਵੀ ਤੁਹਾਡੀ ਚਮੜੀ ਦੇ ਰੰਗ ਨੂੰ ਸਮੇਂ ਤੋਂ ਪਹਿਲਾਂ ਹੀ ਖੋਹ ਸਕਦਾ ਹੈ। ਖ਼ਾਸ ਕਰਕੇ ਕੰਮਕਾਜੀ ਔਰਤਾਂ ਲਈ ਅਪਣਾ ਖ਼ਿਆਲ ਰਖਣਾ ਥੋੜ੍ਹਾ ਔਖਾ ਹੋ ਜਾਂਦਾ ਹੈ। ਔਰਤਾਂ ਅਕਸਰ ਅਪਣੀ ਚਮੜੀ ਦੀ ਦੇਖਭਾਲ ਨੂੰ ਹਲਕੇ ਢੰਗ ਨਾਲ ਲੈਂਦੀਆਂ ਹਨ ਜਿਸ ਕਾਰਨ ਚਿਹਰੇ ’ਤੇ ਦਾਗ-ਧੱਬੇ, ਖ਼ੁਸ਼ਕੀ ਅਤੇ ਫਿੱਕੇਪਣ ਦਿਖਾਈ ਦੇਣ ਲੱਗ ਪੈਂਦੇ ਹਨ। ਚਮੜੀ ਦੀ ਦੇਖਭਾਲ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ਼ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰੋ। ਤੁਸੀਂ ਅਪਣੀ ਚਮੜੀ ਦੀ ਦੇਖਭਾਲ ਲਈ ਕੁੱਝ ਆਦਤਾਂ ਅਪਣਾ ਕੇ ਵੀ ਅਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹੋ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (06 ਮਈ 2024

ਰੁਝੇਵਿਆਂ ਕਾਰਨ ਔਰਤਾਂ ਨੂੰ ਇਕੋ ਸਮੇਂ ਕਈ ਕੰਮ ਦੇਖਣੇ ਪੈਂਦੇ ਹਨ ਜਿਸ ਕਾਰਨ ਤਣਾਅ ਵੀ ਇਕ ਨਵੀਂ ਸਮੱਸਿਆ ਬਣ ਗਿਆ ਹੈ। ਤਣਾਅ ਦਾ ਤੁਹਾਡੇ ਵਾਲਾਂ ਅਤੇ ਚਮੜੀ ’ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਚਮੜੀ ਨੂੰ ਸਿਹਤਮੰਦ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖ਼ੁਸ਼ ਰਹੋ। ਇਸ ਨਾਲ ਤੁਹਾਡੀ ਚਮੜੀ ਕੁਦਰਤੀ ਤੌਰ ’ਤੇ ਚਮਕਦਾਰ ਰਹੇਗੀ ਅਤੇ ਤੁਹਾਨੂੰ ਕਿਸੇ ਬਿਊਟੀ ਪ੍ਰੋਡਕਟ ਦੀ ਜ਼ਰੂਰਤ ਵੀ ਨਹੀਂ ਪਵੇਗੀ।

ਇਹ ਵੀ ਪੜ੍ਹੋ: Punjab News: ਪਟਿਆਲਾ 'ਚ ਕਿਸਾਨ ਦੀ ਮੌਤ ਦੇ ਮਾਮਲੇ 'ਚ ਭਾਜਪਾ ਆਗੂ ਖਿਲਾਫ ਕੇਸ ਦਰਜ

ਕਈ ਔਰਤਾਂ ਨੂੰ ਸਿਗਰਟ ਪੀਣ ਦੀ ਆਦਤ ਵੀ ਹੁੰਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਆਦਤ ਹੈ ਤਾਂ ਇਸ ਨੂੰ ਤੁਰਤ ਛੱਡ ਦਿਉ। ਸਿਗਰਟ ਪੀਣ ਕਾਰਨ ਤੁਹਾਡੀ ਚਮੜੀ ’ਤੇ ਏਜਿੰਗ ਦੇ ਚਿੰਨ੍ਹ ਪਹਿਲਾਂ ਹੀ ਦਿਖਾਈ ਦੇ ਸਕਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਚਮੜੀ ਨੂੰ ਲੰਬੇ ਸਮੇਂ ਤਕ ਸਿਹਤਮੰਦ ਰਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਨਸਕ੍ਰੀਨ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਨਸਕ੍ਰੀਨ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਵਿਚ ਮਦਦ ਕਰਦੀ ਹੈ। ਇਹ ਤੁਹਾਡੀ ਚਮੜੀ ’ਤੇ ਝੁਰੜੀਆਂ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਵੀ ਘਟਾ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਨਸਕ੍ਰੀਨ ਦੀ ਵਰਤੋਂ ਸਿਰਫ਼ ਉਦੋਂ ਹੀ ਕਰੋ ਜਦੋਂ ਤੁਸੀਂ ਧੁੱਪ ਵਿਚ ਬਾਹਰ ਨਿਕਲਦੇ ਹੋ। ਭਾਵੇਂ ਤੁਸੀਂ ਘਰ ਵਿਚ ਹੋ, ਅਪਣੀ ਚਮੜੀ ’ਤੇ ਸਨਸਕ੍ਰੀਨ ਲਗਾਉ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਚਮੜੀ ਲੰਬੇ ਸਮੇਂ ਤਕ ਖ਼ੂਬਸੂਰਤ ਰਹੇ ਤਾਂ ਤੁਹਾਨੂੰ ਚਮੜੀ ਨੂੰ ਹਾਈਡਰੇਟ ਰਖਣਾ ਚਾਹੀਦਾ ਹੈ। ਵੱਧ ਤੋਂ ਵੱਧ ਪਾਣੀ ਪੀਉ। ਜੇਕਰ ਤੁਹਾਡੀ ਚਮੜੀ ਨਮੀ ਵਾਲੀ ਅਤੇ ਸਿਹਤਮੰਦ ਹੈ ਤਾਂ ਚਮੜੀ ਕੁਦਰਤੀ ਤੌਰ ’ਤੇ ਚਮਕਦਾਰ ਹੋਵੇਗੀ। ਰੁਟੀਨ ਵਿਚ ਘੱਟੋ-ਘੱਟ 7-8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।

(For more Punjabi news apart from Older women should follow these recipes if they want to look beautiful Health News, stay tuned to Rozana Spokesman)