ਦਿਲ ਦੀਆਂ ਬੀਮਾਰੀਆਂ ਤੋਂ ਬਚਣਾ ਹੈ ਤਾਂ ਵਰਤੋ ਸਰ੍ਹੋਂ ਦਾ ਤੇਲ
ਆਯੁਰਵੇਦ ਵਿਚ ਸਰ੍ਹੋਂ ਦੀ ਦਵਾਈ ਦੇ ਰੂਪ ਵਿਚ ਵਰਤੋਂ ਕਰਨ ਦਾ ਕਾਫ਼ੀ ਜ਼ਿਕਰ ਹੈ।
ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਰ੍ਹੋਂ ਦਾ ਸੇਵਨ ਕੀਤਾ ਜਾਂਦਾ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਰੋਜ਼ਾਨਾ ਜੀਵਨ ਵਿਚ ਵੀ ਕੀਤੀ ਜਾਂਦੀ ਹੈ। ਸਰ੍ਹੋਂ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਆਯੁਰਵੇਦ ਵਿਚ ਸਰ੍ਹੋਂ ਦੀ ਦਵਾਈ ਦੇ ਰੂਪ ਵਿਚ ਵਰਤੋਂ ਕਰਨ ਦਾ ਕਾਫ਼ੀ ਜ਼ਿਕਰ ਹੈ।
ਸਰ੍ਹੋਂ ਦੇ ਬੀਜਾਂ ਵਿਚ ਗਲੂਕੋਸੀਨੋਲੇਟਸ ਅਤੇ ਮਾਈਰੋਸੀਨੇਜ਼ ਵਰਗੇ ਮਿਸ਼ਰਣ ਹੁੰਦੇ ਹਨ, ਜੋ ਸਰੀਰ ਵਿਚ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਦੇ ਵਿਕਾਸ ਨੂੰ ਰੋਕਦੇ ਹਨ। ਸਰ੍ਹੋਂ ਦੇ ਬੀਜਾਂ ਵਿਚ ਕੀਮੋਪਿ੍ਰਵੈਂਟਿਵ ਸਮਰੱਥਾਵਾਂ ਵੀ ਹੁੰਦੀਆਂ ਹਨ ਅਤੇ ਕਾਰਸੀਨੋਜਨ ਦੇ ਪ੍ਰਭਾਵਾਂ ਤੋਂ ਬਚਾਉਂਦੀਆਂ ਹਨ। ਜੇਕਰ ਕੋਈ ਵਿਅਕਤੀ ਸਿਰਦਰਦ ਅਤੇ ਮਾਈਗ੍ਰੇਨ ਤੋਂ ਪ੍ਰੇਸ਼ਾਨ ਹੈ ਤਾਂ ਸਰ੍ਹੋਂ ਦਾ ਦਾਣਾ ਕਾਰਗਰ ਸਾਬਤ ਹੋ ਸਕਦਾ ਹੈ। ਸਰ੍ਹੋਂ ਵਿਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਨਰਵਸ ਸਿਸਟਮ ਨੂੰ ਆਰਾਮ ਦੇਣ ਵਿਚ ਮਦਦ ਕਰਦਾ ਹੈ।
ਸਰ੍ਹੋਂ ਦੇ ਬੀਜ ਪਾਚਨ ਕਿਰਿਆ ਲਈ ਵੀ ਚੰਗੇ ਹੁੰਦੇ ਹਨ। ਜੇਕਰ ਕੋਈ ਬਦਹਜ਼ਮੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ ਤਾਂ ਸਰ੍ਹੋਂ ਦੇ ਦਾਣੇ ਆਰਾਮ ਦਿੰਦੇ ਹਨ। ਸਰ੍ਹੋਂ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦਾ ਹੈ।
ਜੇਕਰ ਰੋਜ਼ਾਨਾ ਖਾਣਾ ਬਣਾਉਣ ਵਿਚ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਵੇ ਤਾਂ ਕੈਲੇਸਟਰੋਲ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ। ਸਰ੍ਹੋਂ ਦਾ ਤੇਲ ਖ਼ੂਨ ਵਿਚੋਂ ਐਲਡੀਐਲ ਕੈਲੇਸਟਰੋਲ ਨੂੰ ਵੀ ਘੱਟ ਕਰਦਾ ਹੈ। ਇਸ ਤੋਂ ਇਲਾਵਾ 40 ਸਾਲ ਦੀ ਉਮਰ ਤੋਂ ਬਾਅਦ ਵੀ ਸਰ੍ਹੋਂ ਦਾ ਤੇਲ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਸਰ੍ਹੋਂ ਦੇ ਬੀਜਾਂ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਵਿਅਕਤੀ ਵਿਚ ਬੁਢਾਪੇ ਦੇ ਲੱਛਣਾਂ ਨੂੰ ਘਟਾਉਣ ਵਿਚ ਮਦਦ ਕਰ ਸਕਦੇ ਹਨ।