ਔਰਤਾਂ ਵਿਚ ਪੇਡੂ ਦਾ ਦਰਦ, ਕਾਰਨ ਅਤੇ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਪੇਡੂ-ਦਰਦ ਸ਼ਬਦ ਤੋਂ ਸ਼ਾਇਦ ਹੀ ਕੋਈ ਵਾਕਫ਼ ਨਾ ਹੋਵੇ। ਅਪਣੇ ਜੀਵਨ ਕਾਲ ਵਿਚ ਔਰਤਾਂ ਹਜ਼ਾਰਾਂ ਵਾਰੀ ਇਸ ਤਕਲੀਫ਼ 'ਚੋਂ ਲੰਘਦੀਆਂ ਹਨ। ਪੇਡੂ ਦਰਦ ਕੁੱਝ ਕੁ ਪਲ, ਕੁੱਝ ਕੁ...

Pain

ਪੇਡੂ-ਦਰਦ ਸ਼ਬਦ ਤੋਂ ਸ਼ਾਇਦ ਹੀ ਕੋਈ ਵਾਕਫ਼ ਨਾ ਹੋਵੇ। ਅਪਣੇ ਜੀਵਨ ਕਾਲ ਵਿਚ ਔਰਤਾਂ ਹਜ਼ਾਰਾਂ ਵਾਰੀ ਇਸ ਤਕਲੀਫ਼ 'ਚੋਂ ਲੰਘਦੀਆਂ ਹਨ। ਪੇਡੂ ਦਰਦ ਕੁੱਝ ਕੁ ਪਲ, ਕੁੱਝ ਕੁ ਦਿਨ, ਕੁੱਝ ਕੁ ਹਫ਼ਤੇ, ਮਹੀਨੇ ਜਾਂ ਸਾਲਾਂ ਤਕ ਵੀ ਰਹਿ ਸਕਦਾ ਹੈ। ਇਹ ਨਿਰਭਰ ਕਰਦਾ ਹੈ, ਇਸ ਦੇ ਪਿਛਲੇ ਕਾਰਨਾਂ 'ਤੇ। ਪੇਡੂ ਦਰਦ ਮਾਮੂਲੀ ਜਿਹਾ ਰੋਗ ਵੀ ਹੋ ਸਕਦਾ ਹੈ ਤੇ ਕਿਸੇ ਵੱਡੇ ਰੋਗ ਦਾ ਪ੍ਰਮੁੱਖ ਲੱਛਣ ਵੀ ਹੋ ਸਕਦਾ ਹੈ। ਕੁੜੀਆਂ, ਔਰਤਾਂ, ਗਰਭਵਤੀ ਔਰਤਾਂ, ਬਜ਼ੁਰਗ ਔਰਤਾਂ, ਹਰ  ਉਮਰ ਵਿਚ ਪੇਡੂ ਦਰਦ ਦੇ ਰੂਬਰੂ ਹੁੰਦੀਆਂ ਹਨ।

ਕਾਰਨ : 
(À) : ਮਾਹਵਾਰੀ ਦੀਆਂ ਸਮੱਸਿਆਵਾਂ :
(1) ਮਾਹਵਾਰੀ ਦਾ ਘੱਟ ਹੋਣਾ
(2) ਮਾਹਵਾਰੀ ਨਾ ਹੋਣਾ
(3) ਮਾਹਵਾਰੀ ਦਾ ਅਨਿਯਮਿਤ ਤੌਰ 'ਤੇ ਵਾਰ-ਵਾਰ ਹੋਣਾ

(4) ਮਾਹਵਾਰੀ ਦਾ ਵੱਧ ਪੈਣਾ
(5) ਮਾਹਵਾਰੀ ਦਾ ਘੱਟ ਦਿਨਾਂ ਦੇ ਵਕਫ਼ੇ 'ਤੇ ਵਾਰ-ਵਾਰ ਜਲਦੀ ਹੋਣਾ
(6) ਮਾਹਵਾਰੀ ਦਾ ਦਰਦ ਨਾਲ ਆਉਣਾ
ਇਨ੍ਹਾਂ ਸਾਰੇ ਕਾਰਨਾਂ ਕਰ ਕੇ ਪੇਡੂ ਵਿਚ ਦਰਦ ਰਹਿ ਸਕਦਾ ਹੈ।

(ਅ) ਬੱਚੇਦਾਨੀ ਦੀ ਸੋਜ
ਬੱਚੇਦਾਨੀ ਵਿਚ ਕਿਸੇ ਇਨਫ਼ੈਕਸ਼ਨ ਕਾਰਨ ਜਾਂ ਪਿਸ਼ਾਬ ਵਿਚ ਕਿਸੇ ਇਨਫ਼ੈਕਸ਼ਨ ਕਾਰਨ ਬੱਚੇਦਾਨੀ ਦੇ ਆਲੇ-ਦੁਆਲੇ ਸੋਜ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਪੇਡੂ ਵਿਚ ਲਗਾਤਾਰ ਦਰਦ ਬਣਿਆ ਰਹਿੰਦਾ ਹੈ।
(Â) ਚਿੱਟੇ ਪਾਣੀ ਦੇ ਪੈਣ ਕਾਰਨ 
ਬੱਚੇਦਾਨੀ ਵਿਚ ਨਿਰੰਤਰ ਰਿਸਾਅ ਹੋਣ ਕਾਰਨ ਬੱਚੇਦਾਨੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਪੇਡੂ ਵਿਚ ਦਰਦ ਦੀ ਸ਼ਿਕਾਇਤ ਬਣੀ ਰਹਿੰਦੀ ਹੈ।

(ਸ) ਬੱਚੇਦਾਨੀ ਦੀ ਰਸੌਲੀ
ਬੱਚੇਦਾਨੀ ਦੀਆਂ ਰਸੌਲੀਆਂ ਪੇਡੂ ਦਰਦ ਦਾ ਮੁੱਖ ਕਾਰਨ ਹਨ ਜੋ ਕਿ 30-50 ਸਾਲ ਦੀ ਉਮਰ ਵਿਚ ਵਧੇਰੇ ਵੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਦਾ ਇਲਾਜ ਕਰਾਉਣਾ ਅਤਿਅੰਤ ਜ਼ਰੂਰੀ ਹੁੰਦਾ ਹੈ।

(ਹ) ਬੱਚੇਦਾਨੀ ਦਾ ਅਪਣੀ ਥਾਂ ਤੋਂ ਹਟਣਾ
ਕਈ ਵਾਰ ਵਡੇਰੀ ਉਮਰ ਵਿਚ ਬੱਚੇਦਾਨੀ ਦੀ ਕਮਜ਼ੋਰੀ ਆਉਣ 'ਤੇ ਉਹ ਅਪਣੀ ਥਾਂ ਤੋਂ ਹੱਟ ਜਾਂਦੀ ਹੈ, ਇਸ ਕਾਰਨ ਵੀ ਪੇਡੂ ਵਿਚ ਦਰਦ ਰਹਿੰਦਾ ਹੈ।
ਪੇਡੂ ਦਰਦ ਦੀ ਤਕਲੀਫ਼ ਤੋਂ ਰੋਜ਼-ਮਰ੍ਹਾ ਦੀ ਜ਼ਿੰਦਗੀ ਵਿਚ ਹਰ ਔਰਤ ਗੁਜ਼ਰਦੀ ਹੈ। ਕਈ ਵਾਰ ਲਾਪ੍ਰਵਾਹੀ ਤੇ ਅਣਗਹਿਲੀ ਕਾਰਨ ਕਿੰਨਾ ਹੀ ਚਿਰ ਇਸ ਨੂੰ ਮਾਮੂਲੀ ਜਿਹਾ ਸਮਝ ਕੇ ਇਸ ਬਾਰੇ ਵਿਚਾਰ ਨਹੀਂ ਕਰਦੀ। ਸਮੇਂ ਅਨੁਸਾਰ ਕਈ ਵਾਰ ਇਹ ਦਰਦ ਇਕ ਦੰਮ ਵੱਧ ਜਾਂਦਾ ਹੈ ਜੋ ਕਿ ਕਿਸੇ ਵੱਡੇ ਰੋਗ ਵਲ ਇਸ਼ਾਰਾ ਕਰਦਾ ਹੈ।

ਪੇਡੂ ਦਰਦ ਪ੍ਰਮੁੱਖ ਤੌਰ 'ਤੇ ਬੱਚੇਦਾਨੀ ਤੇ ਉਸ ਦੇ ਆਲੇ-ਦੁਆਲੇ ਦੇ ਅੰਗਾਂ ਨਾਲ ਸਬੰਧਤ ਹੈ। ਇਸ ਦਰਦ ਦਾ ਸਾਫ਼-ਸਾਫ਼ ਅਰਥ ਇਹ ਹੁੰਦਾ ਹੈ ਕਿ ਬੱਚੇਦਾਨੀ ਵਿਚ ਕਿਸੇ ਤਰ੍ਹਾਂ ਦਾ ਰੋਗ ਜਾਂ ਖ਼ਰਾਬੀ ਹੈ, ਇਸ ਲਈ ਇਸ ਬਾਰੇ ਸੁਚੇਤ ਹੋਣਾ ਜ਼ਰੂਰੀ ਹੈ। ਸਮੇਂ ਸਿਰ ਸੁਚੱਜਾ ਇਲਾਜ ਕਰਵਾ ਕੇ ਜਲਦੀ ਹੀ ਇਸ ਬੀਮਾਰੀ ਤੋਂ ਮੁਕਤੀ ਪਾਉਣੀ ਚਾਹੀਦੀ ਹੈ ਤਾਕਿ ਨਰੋਇਆ ਰਹਿ ਕੇ ਅਪਣੀ ਤੇ ਅਪਣੇ ਪ੍ਰਵਾਰ ਦੀ ਚੰਗੀ ਸਿਹਤ ਸੰਭਾਲ ਕਰ ਸਕੀਏ।
- ਡਾ. ਤਰਨੀਤ ਕੌਰ ਆਨੰਦ, 'ਦੀਰਘ-ਆਯੂ' ਆਯੁਰਵੇਦਿਕ ਚਕਿਤਸਾ ਕੇਂਦਰ, ਪਟਿਆਲਾ। ਮੋਬਾਈਲ : 98141-09514