Health News: ਸਰਦੀਆਂ ਦਾ ਮੌਸਮ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੈ ਗਠੀਏ ਦੇ ਮਰੀਜ਼ਾਂ ਲਈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰਦੀਆਂ ਵਿਚ ਲੱਸਣ ਪਿਆਜ਼ ਅਤੇ ਅਦਰਕ ਦਾ ਜ਼ਿਆਦਾ ਸੇਵਨ ਕਰੋ।

Winter weather causes problems for arthritis patients

ਸਰਦੀਆਂ ਦਾ ਮੌਸਮ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਗਠੀਏ ਦੇ ਮਰੀਜ਼ਾਂ ਲਈ। ਇਸ ਨਾਲ ਵਿਅਕਤੀ ਦੇ ਜੋੜਾਂ ਵਿਚ ਤੇਜ਼ ਦਰਦ, ਜਕੜਨ ਅਤੇ ਸੋਜ ਰਹਿੰਦੀ ਹੈ ਅਤੇ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਚੱਲਣ-ਫਿਰਨ ਵਿਚ ਵੀ ਮੁਸ਼ਕਲ ਆਉਂਦੀ ਹੈ ਕਿਉਂਕਿ ਸੋਜ ਗੱਠਾਂ ਦਾ ਰੂਪ ਲੈ ਲੈਂਦੀ ਹੈ।

ਜੋੜਾਂ ਵਿਚ ਦਰਦ ਅਤੇ ਗਠੀਏ ਦੀ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਦੇ ਸਰੀਰ ਵਿਚ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਇਹ ਯੂਰਿਕ ਐਸਿਡ ਹੱਡੀਆਂ ਦੇ ਜੋੜਾਂ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਜੋੜਾਂ ਵਿਚ ਦਰਦ ਯਾਨਿ ਗਠੀਏ ਦੀ ਸਮੱਸਿਆ ਹੋਣ ਲਗਦੀ ਹੈ। ਵੈਸੇ ਤਾਂ ਡਾਕਟਰੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਪਰ ਕੁੱਝ ਘਰੇਲੂ ਨੁਸਖ਼ੇ ਸਰਦੀਆਂ ਵਿਚ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਬਹੁਤ ਮਦਦਗਾਰ ਹੋਣਗੇ।

ਸਰਦੀਆਂ ਵਿਚ ਲੱਸਣ ਪਿਆਜ਼ ਅਤੇ ਅਦਰਕ ਦਾ ਜ਼ਿਆਦਾ ਸੇਵਨ ਕਰੋ। ਲੱਸਣ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿਚ ਬਹੁਤ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਸਵੇਰੇ 3-4 ਲੱਸਣ ਦੀਆਂ ਕਲੀਆਂ ਖਾਣ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ।

 ਪਪੀਤਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਇਹ ਸਿਰਫ਼ ਤੁਹਾਡੇ ਪੇਟ ਯਾਨਿ ਕਿ ਪਾਚਨ ਤੰਤਰ ਨੂੰ ਸਹੀ ਨਹੀਂ ਰਖਦਾ ਬਲਕਿ ਤੁਹਾਡੇ ਜੋੜਾਂ ਨੂੰ ਤਾਕਤ ਵੀ ਦਿੰਦਾ ਹੈ। ਪਪੀਤੇ ਦੇ ਬੀਜ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਬੱਸ ਤੁਸੀਂ ਪਪੀਤੇ ਦੇ ਬੀਜ ਨੂੰ ਪਾਣੀ ਵਿਚ ਉਬਾਲ ਕੇ ਦਿਨ ਵਿਚ 6 ਤੋਂ 7 ਵਾਰ ਪੀਣਾ ਹੈ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਤੁਹਾਨੂੰ ਦੋ ਤੋਂ ਤਿੰਨ ਹਫ਼ਤਿਆਂ ਵਿਚ ਫ਼ਰਕ ਨਜ਼ਰ ਆਵੇਗਾ। ਤੁਲਸੀ ਵਿਚ ਵੀ ਬਹੁਤ ਸਾਰੇ ਚਿਕਿਤਸਕ ਗੁਣ ਮਿਲਦੇ ਹਨ। ਗਠੀਏ ਦੇ ਮਰੀਜ਼ਾਂ ਲਈ ਰੋਜ਼ਾਨਾ ਘੱਟੋ-ਘੱਟ 3 ਤੋਂ 4 ਤੁਲਸੀ ਦੇ ਪੱਤੇ ਵਾਲੀ ਚਾਹ ਫ਼ਾਇਦੇਮੰਦ ਹੁੰਦੀ ਹੈ।

ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਾਲਿਸ਼ ਸੱਭ ਤੋਂ ਵਧੀਆ ਉਪਾਅ ਹੈ। ਤੁਸੀਂ ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰ ਕੇ ਮਸਾਜ ਕਰ ਸਕਦੇ ਹੋ। ਸਰ੍ਹੋਂ ਤੋਂ ਇਲਾਵਾ ਤੁਸੀਂ ਕਪੂਰ, ਜੈਤੂਨ, ਤਿਲ ਅਤੇ ਬਦਾਮ ਦਾ ਤੇਲ ਵੀ ਵਰਤ ਸਕਦੇ ਹੋ। ਰਾਤ ਨੂੰ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਮਿਲੇਗਾ।ਇਕ ਗਲਾਸ ਹਲਕੇ ਗਰਮ ਪਾਣੀ ਵਿਚ ਇਕ ਚੱਮਚ ਸੇਬ ਦਾ ਸਿਰਕਾ ਅਤੇ ਸ਼ਹਿਦ ਮਿਲਾ ਕੇ ਰੋਜ਼ ਪੀਉ। ਇਸ ਨਾਲ ਤੁਹਾਡੇ ਸਰੀਰ ਵਿਚੋਂ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ ਜਿਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸਰੀਰ ਨੂੰ ਨਾ ਬੰਨੋ ਯਾਨਿ ਹਲਕੀ ਕਸਰਤ, ਯੋਗਾ ਜ਼ਰੂਰ ਕਰੋ। ਸਹੀ ਸਾਈਜ਼ ਦੀਆਂ ਜੁੱਤੀਆਂ ਪਾਉ। ਭਾਰ ਨੂੰ ਕੰਟਰੋਲ ਵਿਚ ਰੱਖੋ। ਇਸ ਨਾਲ ਤੁਹਾਨੂੰ ਬਹੁਤ ਮਦਦ ਮਿਲੇਗੀ।