ਇਨ੍ਹਾਂ ਚੀਜ਼ਾ ਦੀ ਜ਼ਿਆਦਾ ਵਰਤੋਂ ਗਰਮੀਆਂ 'ਚ ਭੁੱਲ ਕੇ ਵੀ ਨਾ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰਦੀਆਂ ਵਿਚ ਠੰਡ ਦਾ ਅਨੰਦ ਮਾਨਣ ਤੋਂ ਗਰਮੀਆਂ ਦੀ ਸ਼ੁਰੂਆਤ ਕੜਾਕੇ ਦੀ ਧੁੱਪ ਨਾਲ ਹੁੰਦੀ। ਜਿਵੇਂ ਹੀ ਤੇਜ਼ ਧੁੱਪ ਤੇ ਗਰਮ ਹਵਾਵਾਂ ਚਲਦੀਆਂ ਹਨ ਤਾਂ ਸਾਡਾ...

vegetable

ਨਵੀਂ ਦਿੱਲੀ : ਸਰਦੀਆਂ ਵਿਚ ਠੰਡ ਦਾ ਅਨੰਦ ਮਾਨਣ ਤੋਂ ਗਰਮੀਆਂ ਦੀ ਸ਼ੁਰੂਆਤ ਕੜਾਕੇ ਦੀ ਧੁੱਪ ਨਾਲ ਹੁੰਦੀ। ਜਿਵੇਂ ਹੀ ਤੇਜ਼ ਧੁੱਪ ਤੇ ਗਰਮ ਹਵਾਵਾਂ ਚਲਦੀਆਂ ਹਨ ਤਾਂ ਸਾਡਾ ਮਨ ਠੰਡੀਆਂ ਚੀਜ਼ਾਂ ਖਾਣ ਨੂੰ ਕਰਦਾ ਹੈ। ਅਸਲ 'ਚ ਸੀਜਨ ਦੇ ਹਿਸਾਬ ਨਾਲ ਹੀ ਸਬਜ਼ੀਆਂ ਨੂੰ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ। ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਡੀ ਤਾਸੀਰ ਵਾਲਾ ਆਹਾਰ ਵਧੀਆ ਰਹਿੰਦਾ ਹੈ। ਜ਼ਿਆਦਾ ਮਾਤਰਾ 'ਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਸਬਜ਼ੀਆਂ ਸੁਆਦ ਤਾਂ ਬਣਦੀਆਂ ਹਨ ਪਰ ਇਹ ਗਰਮ ਹੁੰਦੀਆਂ ਹਨ।

1. ਪੱਤੇਦਾਰ ਸਬਜ਼ੀਆਂ
ਪਾਲਕ, ਮੇਥੀ ਆਦਿ ਪੱਤੇਦਾਰ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਪਰ ਗਰਮੀਆਂ 'ਚ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਸਰੀਰ ਨੂੰ ਜ਼ਿਆਦਾ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ 'ਚ ਸਰੀਰ ਦਾ ਤਾਪਮਾਨ ਪਹਿਲਾਂ ਨਾਲੋ ਵੀ ਵਧ ਜਾਂਦਾ ਹੈ। ਅਜਿਹੇ 'ਚ ਠੰਡਕ ਵਾਲੀਆਂ ਸਬਜ਼ੀਆਂ ਖਾਓ।
2. ਪਿਆਜ਼
ਤੜਕਾ ਲਗਾਉਣ ਲਈ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਹੀ ਕਈ ਸਬਜ਼ੀ ਹੋਵੇਗੀ ਜੋ ਪਿਆਜ਼ ਤੋਂ ਬਿਨਾ ਬਣਾਈ ਜਾਵੇ। ਇਸ ਮੌਸਮ 'ਚ ਇਸ ਦੀ ਵਰਤੋਂ ਕਰਨ ਨਾਲ ਹਾਰਮੋਨਸ ਸੰਤੁਲਨ ਵਿਗੜ ਜਾਂਦਾ ਹੈ। ਗਰਮੀ 'ਚ ਸਲਾਦ ਖਾ ਰਹੇ ਹੋ ਤਾਂ ਪਿਆਜ਼ ਦੀ ਥਾਂ 'ਤੇ ਖੀਰਾ, ਤਰ, ਟਮਾਟਰ ਖਾਓ।

3. ਲਸਣ
ਲਸਣ ਦਾ ਤੜਕਾ ਸਬਜ਼ੀ ਦਾ ਫਲੇਵਰ ਬਦਲ ਦਿੰਦਾ ਹੈ। ਲਸਣ ਖਾਣਾ ਪਸੰਦ ਹੈ ਤਾਂ ਇਸ ਦੀ ਵਰਤੋਂ ਗਰਮੀ 'ਚ ਘੱਟ ਕਰ ਦਿਓ। ਇਸ ਨਾਲ ਹਾਰਮੋਨਸ ਅਸੰਤੁਲਿਤ ਹੋ ਸਕਦੇ ਹਨ।
4. ਅਦਰਕ
ਅਦਰਕ ਕੁਦਰਤੀ ਰੂਪ 'ਚ ਬਹੁਤ ਹੀ ਗਰਮ ਹੁੰਦਾ ਹੈ। ਗਰਮੀ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਆਦ ਲਈ ਸਬਜ਼ੀ 'ਚ ਥੋੜ੍ਹਾ ਜਿਹਾ ਹੀ ਅਦਰਕ ਪਾਓ।

ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ
ਸਬਜ਼ੀਆਂ ਸਿਹਤ ਦਾ ਖਜਾਨਾ ਹੁੰਦੀਆਂ ਹਨ। ਇਸ 'ਚ ਪੋਸ਼ਟਿਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਪੂਰੀ ਤਰ੍ਹਾਂ ਨਾਲ ਇਸ ਦੀ ਵਰਤੋਂ ਬੰਦ ਨਾ ਕਰਕੇ ਘਟਾ ਦਿਓ। ਜ਼ਿਆਦਾ ਮਾਤਰਾ 'ਚ ਇਸ ਨੂੰ ਖਾਣ ਨਾਲ ਹਾਰਮੋਨਸ 'ਚ ਗੜਬੜੀ, ਮੁਹਾਸੇ, ਸਕਿਨ ਪ੍ਰਾਬਲਮਸ, ਬਵਾਸੀਰ ਅਤੇ ਪਾਚਨ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।