ਖਾਲੀ ਪੇਟ ਕੱਚਾ ਲਸਣ ਖਾਣਾ ਸਿਹਤ ਲਈ ਵਰਦਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਿਆਣਿਆਂ ਦਾ ਕਹਿਣਾ ਹੈ ਕਿ ਸਾਰੇ ਕੰਮਾਂ ਤੋਂ ਸਿਹਤ ਜਿਆਦਾ ਜ਼ਰੂਰੀ ਹੈ। ਕਦੇ ਕਿਸੇ ਵੀ ਅਣਗਹਿਲੀ ਕਾਰਨ ਅਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ...

health

ਨਵੀਂ ਦਿੱਲੀ : ਸਿਆਣਿਆਂ ਦਾ ਕਹਿਣਾ ਹੈ ਕਿ ਸਾਰੇ ਕੰਮਾਂ ਤੋਂ ਸਿਹਤ ਜਿਆਦਾ ਜ਼ਰੂਰੀ ਹੈ। ਕਦੇ ਕਿਸੇ ਵੀ ਅਣਗਹਿਲੀ ਕਾਰਨ ਅਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਸਿਹਤ ਨੂੰ ਸਹੀ ਰੱਖਣ ਲਈ ਵਧੀਆ ਤੇ ਪੋਸਟਿਕ ਖਾਣਾ ਜ਼ਰੂਰੀ ਹੈ। ਤੇ ਦੇਸੀ ਨੁਖਸੇ ਵਰਤਣੇ ਵੀ ਜਰੂਰੀ ਹਨ। ਅੱਜ ਤੁਹਾਨੂੰ ਸਿਹਤ ਦੇ ਲਈ ਖਾਲੀ ਪੇਟ ਲਸਣ ਖਾਣਾ ਕਿੰਨਾ ਲਾਹੇਵੰਦ ਹੈ ਉਸ ਬਾਰੇ ਜਾਣਕਾਰੀ ਦੇਵਾਗੇ। ਦਸ ਦੇਈਏ ਕਿ ਲਸਣ ਵਿਚ ਅਜਿਹੇ ਕਈ ਗੁਣ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰਖਦੇ ਹਨ। ਇਸ ਲਈ ਜ਼ਿਆਦਾਤਰ ਲੋਕ ਸਬਜ਼ੀ ਤੋਂ ਇਲਾਵਾ ਸਵੇਰੇ ਖਾਲੀ ਪੇਟ ਲਸਣ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਖਾਲੀ ਪੇਟ ਲਸਣ ਖਾਣ ਦੇ ਅਜਿਹੇ ਫਾਇਦੇ ਦਸਣ ਜਾ ਰਹੇ ਹਾਂ :-

1. ਡਾਈਜੇਸ਼ਨ ਸਿਸਟਮ ਨੂੰ ਰੱਖੇ ਠੀਕ
ਖਾਲੀ ਪੇਟ ਲਸਣ ਦੀਆਂ ਕਲੀਆ ਚਬਾਉਣ ਨਾਲ ਵੀ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲਗਦੀ।

2. ਪੇਟ ਦੀਆਂ ਬੀਮਾਰੀਆਂ ਤੋਂ ਰਾਹਤ
ਪਾਣੀ ਉਬਾਲ ਕੇ ਉਸ ਵਿਚ ਲਸਣ ਦੀਆਂ ਕਲੀਆਂ ਪਾ ਲਓ ਅਤੇ ਫਿਰ ਖਾਲੀ ਪੇਟ ਇਸ ਪਾਣੀ ਨੂੰ ਪੀ ਲਓ। ਇਸ ਨਾਲ ਪੇਟ ਸਬੰਧੀ ਬੀਮਾਰੀਆਂ ਜਿਵੇਂ ਕਿ ਡਾਇਰੀਆ ਅਤੇ ਕਬਜ਼ ਵਿਚ ਆਰਾਮ ਮਿਲਦਾ ਹੈ।

3. ਸਰਦੀ-ਜੁਕਾਮ ਅਤੇ ਖਾਂਸੀ ਤੋਂ ਬਚਾਅ
ਸਰਦੀ ਜੁਕਾਮ, ਖਾਂਸੀ, ਅਸਥਮਾ ਅਤੇ ਨਿਮੋਨਿਆ ਦੇ ਇਲਾਜ ਵਿਚ ਲਸਣ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।

4. ਦਿਲ ਨੂੰ ਸਿਹਤਮੰਦ ਰੱਖੇ
ਦਿਲ ਸਬੰਧੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਲਸਣ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਖੂਨ ਦਾ ਜਮਾਵ ਨਹੀਂ ਹੁੰਦਾ ਅਤੇ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

5. ਦੰਦ ਦਰਦ ਤੋਂ ਰਾਹਤ
ਜੇ ਤੁਹਾਡੇ ਦੰਦ ਵਿਚ ਦਰਦ ਹੈ ਤਾਂ ਲਸਣ ਦੀ ਇਕ ਕਲੀ ਨੂੰ ਪੀਸ ਕੇ ਦਰਦ ਵਾਲੀ ਥਾਂ 'ਤੇ ਲਗਾ ਲਓ। ਕੁਝ ਹੀ ਦੇਰ ਵਿਚ ਤੁਹਾਨੂੰ ਦੰਦ ਦਰਦ ਤੋਂ ਰਾਹਤ ਮਿਲ ਜਾਵੇਗੀ।

6. ਕੋਲੈਸਟਰੋਲ ਨੂੰ ਕੰਟਰੋਲ ਕਰੇ
ਖਾਲੀ ਪੇਟ ਲਸਣ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਤੁਹਾਡਾ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

7. ਹਾਈ ਬੀਪੀ ਤੋਂ ਛੁਟਕਾਰਾ
ਲਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ਵਿਚ ਕਾਫੀ ਮਦਦਗਾਰ ਹੈ। ਇਸ ਲਈ ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿਤੀ ਜਾਂਦੀ ਹੈ।