ਖ਼ੂਨ ਜਾਂਚ ਦੇ ਨਵੇਂ ਤਰੀਕੇ ਨਾਲ ਟੀਬੀ ਦਾ ਦੋ ਸਾਲ ਪਹਿਲਾਂ ਹੀ ਪਤਾ ਚੱਲ ਸਕਦੈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਟੀਬੀ ਬੈਕਟੀਰੀਆ ਤੋਂ ਪੀੜਤ ਕਰੀਬ ਪੰਜ ਤੋਂ 20 ਫ਼ੀ ਸਦੀ ਲੋਕਾਂ ਅੰਦਰ ਹੀ ਇਹ ਪੈਦਾ ਹੁੰਦਾ ਹੈ। 

Blood Test

 ਵਿਗਿਆਨੀਆਂ ਨੇ ਨਵੀਂ ਕਿਸਮ ਦੀ ਖ਼ੂਨ ਜਾਂਚ ਦਾ ਪਤਾ ਲਾਇਆ ਹੈ ਜਿਸ ਜ਼ਰੀਏ ਜ਼ਿਆਦਾ ਜੋਖਮ ਵਾਲੇ ਰੋਗੀਆਂ ਅੰਦਰ ਟੀਬੀ ਦੀ ਸ਼ੁਰੂਆਤ ਹੋਣ ਤੋਂ ਦੋ ਸਾਲ ਪਹਿਲਾਂ ਹੀ ਇਸ ਬਾਰੇ ਸਟੀਕ ਪਤਾ ਲਾਇਆ ਜਾ ਸਕਦਾ ਹੈ। ਅਮਰੀਕਨ ਜਨਰਲ ਆਫ਼ ਰੈਸਪੀਰੇਟਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ ਵਿਚ ਛਪੇ ਅਧਿਐਨ ਮੁਤਾਬਕ ਐਕਟਿਵ ਟੀਬੀ ਤੋਂ ਗ੍ਰਸਤ ਲੋਕਾਂ ਅੰਦਰ ਇਹ ਰੋਗ ਪੈਦਾ ਹੋਣ ਦਾ ਸੱਭ ਤੋਂ ਜ਼ਿਆਦਾ ਖ਼ਦਸ਼ਾ ਰਹਿੰਦਾ ਹੈ। ਫਿਰ ਵੀ ਟੀਬੀ ਬੈਕਟੀਰੀਆ ਤੋਂ ਪੀੜਤ ਕਰੀਬ ਪੰਜ ਤੋਂ 20 ਫ਼ੀ ਸਦੀ ਲੋਕਾਂ ਅੰਦਰ ਹੀ ਇਹ ਪੈਦਾ ਹੁੰਦਾ ਹੈ। 

ਅਧਿਐਨ ਕਰਨ ਵਾਲਿਆਂ ਨੇ ਇਕ ਤਰ੍ਹਾਂ ਦੀ ਖ਼ੂਨ ਜਾਂਚ ਦੀ ਕਾਢ ਕੱਢੀ ਹੈ ਜੋ ਉਨ੍ਹਾਂ ਚਾਰ ਜੀਨਜ਼ ਦੇ ਪੱਧਰ ਨੂੰ ਮਾਪਦੀ ਹੈ ਜਿਹੜਾ ਜ਼ਿਆਦਾ ਜੋਖਮ ਵਾਲੇ ਰੋਗੀਆਂ ਅੰਦਰ ਟੀਬੀ ਦੇ ਵਿਕਾਸ ਦਾ ਅਨੁਮਾਨ ਲਾਉਂਦਾ ਹੈ। ਦਖਣੀ ਅਫ਼ਰੀਕਾ ਦੀ ਸਟੇਲੇਨਬੋਸ਼ ਯੂਨੀਵਰਸਿਟੀ ਦੇ ਗੇਰਹਰਡ ਵਾਲਜਲ ਨੇ ਦਸਿਆ ਕਿ ਉਨ੍ਹਾਂ ਵੇਖਿਆ ਕਿ ਰੋਗ ਸ਼ੁਰੂ ਹੋਣ ਤੋਂ ਪਹਿਲਾਂ ਦਾ ਇਹ ਅਨੁਮਾਨ ਖ਼ੂਨ ਵਿਚ ਮੌਜੂਦ ਚਾਰ ਜੀਨਜ਼ ਦੀ ਜਾਂਚ ਜ਼ਰੀਏ ਸੰਭਵ ਹੈ। (ਏਜੰਸੀ)