ਵਜ਼ਨ ਘਟਾਉਣ ਲਈ ਰੋਜ਼ਾਨਾ ਜਿਮ ਜਾਣਾ ਵੀ ਹੋ ਸਕਦੈ ਸਿਹਤ ਲਈ ਖ਼ਤਰਨਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭਾਰ ਘਟਾਉਣ ਲਈ ਡਾਈਟ ਦੇ ਨਾਲ - ਨਾਲ ਕਸਰਤ ਵੀ ਬੇਹੱਦ ਜ਼ਰੂਰੀ ਹੈ। ਜਿਵੇਂ - ਜਿਵੇਂ ਲੋਕਾਂ 'ਚ ਫਿੱਟ ਅਤੇ ਸਿਹਤਮੰਦ ਰਹਿਣ ਦੀ ਇੱਛਾ ਵਧ ਰਹੀ ਹੈ, ਉਂਝ ਹੀ ਜਿਮ ਜਾਣ...

gym for loosing weight

ਭਾਰ ਘਟਾਉਣ ਲਈ ਡਾਈਟ ਦੇ ਨਾਲ - ਨਾਲ ਕਸਰਤ ਵੀ ਬੇਹੱਦ ਜ਼ਰੂਰੀ ਹੈ। ਜਿਵੇਂ - ਜਿਵੇਂ ਲੋਕਾਂ 'ਚ ਫਿੱਟ ਅਤੇ ਸਿਹਤਮੰਦ ਰਹਿਣ ਦੀ ਇੱਛਾ ਵਧ ਰਹੀ ਹੈ, ਉਂਝ ਹੀ ਜਿਮ ਜਾਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਦਰਅਸਲ, ਜਿਮ 'ਚ ਸਾਡੇ ਸਰੀਰ ਦੇ ਵਰਕਆਉਟ ਦਾ ਸੰਪੂਰਣ ਸੁਮੇਲ ਮਿਲਦਾ ਹੈ। ਸਕਵਾਟਸ, ਟ੍ਰੈਡਮਿਲ, ਕਰਾਸ ਟ੍ਰੇਨਰ, ਪੁੱਲ - ਅਪਸ,  ਵੇਟਸ ਅਤੇ ਕਈ ਦੂਜੀਆਂ ਮਸ਼ੀਨਾਂ ਜ਼ਰੀਏ ਸਰੀਰ ਭਾਰ ਘੱਟ ਕੀਤਾ ਜਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਰੋਜ਼ 2 ਘੰਟੇ ਜਿਮ 'ਚ ਪਸੀਨਾ ਵਹਾਉਣਾ ਚਾਹੀਦਾ ਹੈ ਅਤੇ ਇਸ ਨਾਲ ਤੁਹਾਡਾ ਜ਼ਿਆਦਾ ਭਾਰ ਘੱਟ ਹੋ ਜਾਵੇਗਾ।

ਜੇਕਰ ਤੁਸੀਂ ਜਿਮ 'ਚ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਵਹਾਉਦੇਂ ਹੋ ਤਾਂ ਤੁਹਾਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਜਿਮ 'ਚ ਕਸਰਤ ਕਰਨ ਅਤੇ ਘੰਟਿੰਆਂ ਪਸੀਨਾ ਵਹਾਉਣ ਤੋਂ ਬਾਅਦ ਥੋੜ੍ਹੀ ਬਹੁਤ ਥਕਾਣ ਮਹਿਸੂਸ ਹੋਣਾ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਰੋਜ਼ ਜਿਮ ਕਰਨ ਤੋਂ ਬਾਅਦ ਜ਼ਰੂਰਤ ਤੋਂ ਜ਼ਿਆਦਾ ਥਕਾਣ ਮਹਿਸੂਸ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਜਿਮ ਕਾਰਨ ਤੁਹਾਡਾ ਮੈਟਾਬਾਲਿਜ਼ਮ ਪ੍ਰਭਾਵਤ ਹੋ ਰਿਹਾ ਹੈ। ਕਸਰਤ ਦਾ ਟੀਚਾ ਤੁਹਾਡੇ ਊਰਜਾ ਪੱਧਰ ਨੂੰ ਵਧਾਉਣਾ ਹੈ ਨਾ ਕਿ ਘਟਾਉਣਾ।

ਜਦੋਂ ਤੁਸੀਂ ਜਿਮ ਜਾਣਾ ਸ਼ੁਰੂ ਕਰਦੇ ਹੋ ਤਾਂ ਕੁੱਝ ਦਿਨ ਤਕ ਤਾਂ ਸਰੀਰ ਹਲਕਾ ਮਹਿਸੂਸ ਕਰਦਾ ਹੈ ਅਤੇ ਤੁਹਾਨੂੰ ਲਗਦਾ ਹੈ ਜਿਵੇਂ ਭਾਰ ਘੱਟ ਕਰਨ ਦਾ ਤੁਹਾਡਾ ਟੀਚਾ ਪੂਰਾ ਹੋ ਰਿਹਾ ਹੈ ਪਰ ਇਕੋ ਜਿਹੀ ਦਿਨਚਰਿਆ ਰੋਜ਼ ਕਰਦੇ ਰਹਿਣ ਨਾਲ ਕੁੱਝ ਦਿਨਾਂ ਬਾਅਦ ਹੀ ਤੁਹਾਡਾ ਸਰੀਰ ਬੋਰ ਹੋ ਜਾਂਦਾ ਹੈ ਅਤੇ ਫਿਰ ਉਸ 'ਚ ਕੋਈ ਬਦਲਾਅ ਨਹੀਂ ਆਉਂਦਾ । ਕਸਰਤ ਦੀਆਂ ਮੰਨੀਏ ਤਾਂ ਹਰ ਦਿਨ 1 ਘੰਟੇ ਤੋਂ ਜ਼ਿਆਦਾ ਕਸਰਤ ਜਾਂ ਟ੍ਰੇਨਿੰਗ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਖਿੱਚ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ 'ਚ ਸੁਧਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਜਦੋਂ ਤੁਸੀਂ ਟ੍ਰੇਨਿੰਗ ਕਰ ਰਹੇ ਹੁੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਜ਼ਿਆਦਾ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਕ ਦਿਨ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈ ਤਾਕਿ ਮਾਸਪੇਸ਼ੀਆਂ ਅਪਣੇ ਆਪ ਦੀ ਮਰੰਮਤ ਕਰ ਸਕਣ। ਜ਼ਰੂਰਤ ਤੋਂ ਜ਼ਿਆਦਾ ਟ੍ਰੇਨਿੰਗ ਅਤੇ ਥਕਾਣ ਦਾ ਮਤਲਬ ਹੈ ਕਿ ਤੁਹਾਨੂੰ ਹਰ ਸਮੇਂ ਭੁੱਖ ਮਹਿਸੂਸ ਹੋਵੇਗੀ। ਤੁਸੀਂ ਜਿੰਨੀ ਕੈਲਰੀ ਬਰਨ ਕਰਦੇ ਹਨ ਉਨ੍ਹੀਂ ਕੈਲਰੀ ਵਾਪਸ ਸਰੀਰ ਅੰਦਰ ਵੀ ਲੈ ਲੈਂਦੇ ਹੋ। ਇਸ ਨਾਲ ਸਰੀਰ ਦਾ ਭਾਰ ਘਟਾਉਣ ਦੀ ਪਰਿਕਿ੍ਰੀਆ ਪ੍ਰਭਾਵਤ ਹੁੰਦੀ ਹੈ।