ਕੈਂਸਰ ਤੋਂ ਬਚਣ ਲਈ ਖਾਓ ਕੱਚਾ ਲਸਣ

ਏਜੰਸੀ

ਜੀਵਨ ਜਾਚ, ਸਿਹਤ

ਅਜੋਕੇ ਖਾਨ ਪਾਨ ਦੇ ਕਾਰਨ ਲੋਕਾਂ ਵਿਚ ਕਈ ਤਰ੍ਹਾਂ ਦੇ ਰੋਗ ਪੈਦਾ ਹੋਣ ਲੱਗੇ ਹਨ। ਫਸਲਾਂ ਵਿਚ ਰਸਾਇਣ ਦਾ ਬਹੁਤ ਜ਼ਿਆਦਾ ਇਸਤੇਮਾਲ ਇਨ੍ਹਾਂ ਪ੍ਰੇਸ਼ਾਨੀਆਂ ਦੀ ਜੜ੍ਹ ਹੈ। ...

eat raw garlic to prevent cancer

ਅਜੋਕੇ ਖਾਨ ਪਾਨ ਦੇ ਕਾਰਨ ਲੋਕਾਂ ਵਿਚ ਕਈ ਤਰ੍ਹਾਂ ਦੇ ਰੋਗ ਪੈਦਾ ਹੋਣ ਲੱਗੇ ਹਨ। ਫਸਲਾਂ ਵਿਚ ਰਸਾਇਣ ਦਾ ਬਹੁਤ ਜ਼ਿਆਦਾ ਇਸਤੇਮਾਲ ਇਨ੍ਹਾਂ ਪ੍ਰੇਸ਼ਾਨੀਆਂ ਦੀ ਜੜ੍ਹ ਹੈ। ਅਜਿਹੇ ਵਿਚ ਬਹੁਤ ਜ਼ਿਆਦਾ ਦਵਾਈਆਂ ਉੱਤੇ ਨਿਰਭਰ ਹੋਣਾ ਸਾਡੇ ਲਈ ਕਾਫ਼ੀ ਬੁਰਾ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਕੁਦਰਤੀ ਚੀਜ਼ਾਂ ਨਾਲ ਜੁੜੀਏ। ਅਸੀਂ ਤੁਹਾਨੂੰ ਲਸਣ ਦੇ ਕੈਂਸਰ ਨਾਲ ਲੜਨ ਦੀ ਖੂਬੀ ਦੇ ਬਾਰੇ ਵਿਚ ਦੱਸਾਂਗੇ।

ਜਾਣਕਾਰਾਂ ਦਾ ਮੰਨਣਾ ਹੈ ਕਿ ਜੋ ਲੋਕ ਲਸਣ ਦਾ ਸੇਵਨ ਕਰਦੇ ਹਨ ਉਨ੍ਹਾਂ ਲੋਕਾਂ ਵਿਚ ਕਿਸੇ ਵੀ ਤਰ੍ਹਾਂ ਦੇ ਰੋਗ ਹੋਣ ਦੀ ਸੰਭਾਵਨਾ 44 ਫੀਸਦੀ ਘੱਟ ਹੋ ਜਾਂਦੀ ਹੈ। ਹਫ਼ਤੇ ਵਿਚ ਕੇਵਲ ਦੋ ਵਾਰ ਕੱਚਾ ਲਸਣ ਖਾ ਲੈਣ ਨਾਲ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ। ਇਸ ਵਿਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਦੀ ਸੰਭਾਵਨਾ ਨੂੰ ਕਾਫ਼ੀ ਘੱਟ ਕਰਦੇ ਹਨ। ਜੋ ਲੋਕ ਸ‍ਮੋਕਿੰਗ ਕਰਦੇ ਹਨ ਜੇਕਰ ਉਹ ਲਸਣ ਖਣ ਤਾਂ ਉਹ 80 ਫ਼ੀ ਸਦੀ ਤੱਕ ਇਸ ਰੋਗ ਤੋਂ ਬਚ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਵਿਚ ਕੈਂਸਰ ਹੈ ਉਨ੍ਹਾਂ ਨੂੰ ਵੀ ਲਸਣ ਖਾਨ ਦੀ ਸਲਾਹ ਦਿਤੀ ਜਾਂਦੀ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਰੋਜ ਸਵੇਰੇ ਖਾਲੀ ਢਿੱਡ ਜਾਂ ਰਾਤ ਦੇ ਭੋਜਨ ਤੋਂ ਬਾਅਦ ਕੱਚਾ ਲਸਣ ਖਾਣ ਨਾਲ ਕੈਂਸਰ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ। ਇਸ ਨੂੰ ਖਾਣ ਤੋਂ ਬਾਅਦ ਕੁੱਝ ਦੇਰ ਤੱਕ ਪਾਣੀ ਦਾ ਸੇਵਨ ਨਾ ਕਰੋ। ਇਸ ਦੇ ਕੌੜੇ ਸਵਾਦ ਦੇ ਚਲਦੇ ਇਸ ਨੂੰ ਕੱਚਾ ਚੱਬਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਪਰ ਖ਼ੁਦ ਨੂੰ ਤੰਦਰੁਸਤ ਰੱਖਣ ਲਈ ਤੁਹਾਨੂੰ ਇਸ ਨੂੰ ਨਾ ਚਾਹੁੰਦੇ ਹੋਏ ਵੀ ਖਾਣਾ ਚਾਹੀਦਾ ਹੈ। ਦਾਲ ਅਤੇ ਸਬਜ਼ੀ ਨੂੰ ਤੜਕਾ ਲਗਾਉਣ ਲਈ ਲਸਣ ਆਮ ਹੀ ਵਰਤਿਆ ਜਾਂਦਾ ਹੈ।

ਭਾਵੇਂ ਲਸਣ ਦੀ ਕੁੜੱਤਣ ਅਤੇ ਗੰਧ ਬੜੀ ਤੇਜ਼ ਹੈ ਪਰ ਤੜਕਾ ਲਗਾਉਣ ਨਾਲ ਦਾਲ ਅਤੇ ਸਬਜ਼ੀ ਸਵਾਦੀ ਬਣ ਜਾਂਦੀ ਹੈ। ਰੋਮਨ ਸਾਹਿਤ ਵਿਚ ਲਸਣ ਨੂੰ ਸਰੀਰ ਦੇ 60 ਰੋਗਾਂ ਦਾ ਇਲਾਜ ਮੰਨਿਆ ਗਿਆ ਹੈ। ਲਸਣ ਨੂੰ ਕੱਚਾ ਖਾਣ ਨਾਲ ਸਰੀਰ ਦੇ ਕਈ ਲਾਇਲਾਜ ਰੋਗ ਠੀਕ ਹੋ ਜਾਂਦੇ ਹਨ। ਹਰ ਰੋਜ਼ ਲਸਣ ਦੀਆਂ 2-3 ਕੱਚੀਆਂ ਤੁਰੀਆਂ ਸਵੇਰੇ ਖਾਣ ਨਾਲ ਖੂਨ ਵਿਚ ਵਧੀ ਚਰਬੀ ਪਤਲੀ ਹੋ ਜਾਂਦੀ ਹੈ, ਖੂਨ ਸਾਫ ਹੋ ਜਾਂਦਾ ਹੈ, ਖੁੱਲ੍ਹ ਕੇ ਪਿਸ਼ਾਬ ਆਉਂਦਾ ਹੈ, ਦਮਾ, ਤਪਦਿਕ, ਖੂਨ ਦਾ ਉੱਚ ਦਬਾਅ, ਖੂਨ ਵਿਚ ਸ਼ੂਗਰ, ਮਾਨਸਿਕ ਤਣਾਓ, ਉਨੀਂਦਰਾ, ਸਿਰ ਪੀੜ, ਜੋੜਾਂ ਦੀਆਂ ਦਰਦਾਂ, ਕਮਜ਼ੋਰੀ, ਬਦਹਜ਼ਮੀ, ਮਿਹਦੇ ਦਾ ਸਾੜ ਆਦਿ ਰੋਗ ਠੀਕ ਹੋ ਜਾਂਦੇ ਹਨ।

ਇਥੋਂ ਤੱਕ ਕਿ ਸਰੀਰ ਦਾ ਕਾਇਆ ਕਲਪ ਕਰ ਦਿੰਦਾ ਹੈ। ਲਸਣ ਨੂੰ ਤੜਕੇ ਵਿਚ ਭੁੰਨ ਕੇ ਦਾਲ, ਸਬਜ਼ੀ ਵਿਚ ਪਾਉਣ ਨਾਲ ਇਸ ਦੀ ਗੰਧ ਅਤੇ ਕੁੜੱਤਣ ਖਤਮ ਹੋ ਜਾਂਦੀ ਹੈ।  ਦਾਲ, ਸਬਜ਼ੀ ਸਵਾਦੀ ਤਾਂ ਬਣ ਜਾਂਦੀ ਹੈ ਪਰ ਇਸ ਦੇ ਔਸ਼ਧੀ ਗੁਣ ਖਤਮ ਹੋ ਜਾਂਦੇ ਹਨ ਅਤੇ ਇਸ ਨਾਲ ਰੋਗ ਠੀਕ ਨਹੀਂ ਹੁੰਦੇ। ਰੋਗਾਂ ਨੂੰ ਠੀਕ ਕਰਨ ਲਈ ਲੋੜ ਹੈ ਲਸਣ ਨੂੰ ਕੱਚਾ ਖਾਣ ਦੀ। ਬਿਨਾਂ ਗਰਮ ਕੀਤੇ ਲਸਣ ਦੀ ਮਠਿਆਈ ਜਾਂ ਜੈਮ ਬਣਾ ਕੇ ਸੇਵਨ ਕੀਤਾ ਜਾ ਸਕਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਇਹ ਕਾਫੀ ਕਾਰਗਾਰ ਸੂਪਰ ਫੂਡ ਹੈ।

ਇਹ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ। ਕੋਲੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ। ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਲਸਣ ਦੀਆਂ 2 ਕਲੀਆਂ ਨੂੰ ਪੀਸ ਕੇ ਖਾਓ। ਗਠੀਆ ਦੇ ਮਰੀਜਾਂ ਲਈ ਲਸਣ ਸੰਜੀਵਨੀ ਔਸ਼ਧੀ ਦੀ ਤਰ੍ਹਾਂ ਹੁੰਦੀ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀਇੰਫਲੀਮੇਟਰੀ ਗੁਣ ਜੋੜਾਂ ਦੀ ਦਰਦ ਨੂੰ ਘੱਟ ਕਰਕੇ ਉਨ੍ਹਾਂ ਨੂੰ ਦਰਦ ਤੋਂ ਰਾਹਤ ਦਿੰਦੇ ਹਨ।

ਲਸਣ ਵਿਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਬਾਓਟਿਕ ਗੁਣ ਹੋਣ ਦੇ ਕਾਰਨ ਸਰਦੀ, ਜੁਕਾਮ, ਖਾਂਸੀ ਫੈਲਾਉਣ ਵਾਲੇ ਜੀਵਣੂਆਂ ਨੂੰ ਖਤਮ ਕਰਦਾ ਹੈ। ਕਈ ਮਾਮਲਿਆਂ ਵਿਚ ਇਹ ਸਾਹ ਦੇ ਇਨਫੈਕਸ਼ਨ ਨੂੰ ਵੀ ਰੋਕਦਾ ਹੈ। ਲਸਣ ਵਿਚ ਸ਼ਕਤੀਸ਼ਾਲੀ ਐਂਟੀਫੰਗਲ ਗੁਣ ਹੁੰਦੇ ਹਨ, ਜੋ ਫੰਗਲ ਇਨਫੈਕਸ਼ਨ ਦੇ ਕਾਰਨ ਹੋਈ ਦਾਦ, ਖਾਰਸ਼ ਅਤੇ ਖੁਜਲੀ ਨਾਲ ਲੜਦੇ ਹਨ। ਇਨਫੈਕਸ਼ਨ ਵਾਲੀ ਥਾਂ ‘ਤੇ ਲਸਣ ਦੇ ਤੇਲ ਜਾਂ ਜੈੱਲ ਨੂੰ ਲਗਾਓ।

ਲਸਣ ਵਿਚ ਮੌਜੂਦ ਐਂਟੀਵਾਇਰਲ ਅਤੇ ਐਂਟੀ-ਇੰਫਲੀਮੇਟਕੀ ਗੁਣ ਸਰੀਰ ਨੂੰ ਕਈ ਤਰ੍ਹਾਂ ਦੀਆਂ ਐਲਰਜੀ ਨਾਲ ਲੜਣ ਵਿਚ ਮਦਦ ਕਰਦੇ ਹਨ। ਇਹ ਐਲਰਜੀ ਕਾਰਨ ਹੋਣ ਵਾਲੀ ਸਾਹ ਵਾਲੀ ਨਲੀ ਵਿਚ ਸੋਜ ਨੂੰ ਵੀ ਘੱਟ ਕਰਦਾ ਹੈ। ਲਸਣ ਵਿਚ ਐਂਟੀਬੈਕਟੀਰੀਅਲ ਅਤੇ ਐਨਾਲਜੇਸਿਕ ਗੁਣ ਹੋਣ ਦੇ ਕਾਰਨ ਇਹ ਦੰਦਾਂ ਦੇ ਦਰਦ ਨੂੰ ਘੱਟ ਕਰਨ ਵਿਚ ਕਾਫੀ ਫਾਇਦੇਮੰਦ ਹੁੰਦਾ ਹੈ।

ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲਸਣ ਦਾ ਤੇਲ ਜਾਂ ਲਸਣ ਦੀ ਪੇਸਟ ਬਣਾ ਕੇ ਲਗਾਓ। ਲਸਣ ਪੇਟ ਦੀ ਕਿਰਿਆਵਾਂ ਨੂੰ ਕੰਟਰੋਲ ਕਰਕੇ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਇਹ ਖਾਣੇ ਨੂੰ ਜਲਦੀ ਪਚਾਉਣ ਵਿਚ ਮਦਦ ਕਰਦਾ ਹੈ। ਲਸਣ ਕੈਂਸਰ ਹੋਣ ਤੋਂ ਰੋਕਦਾ ਹੈ। ਖਾਸ ਤੌਰ ‘ਤੇ ਪਾਚਨ ਤੰਤਰ ਅਤੇ ਫੇਫੜਿਆਂ ਦੇ ਕੈਂਸਰ ਨੂੰ ਲਸਣ ਵਿਚ ਮੌਜੂਦ ਤੱਤ ਕੈਂਸਰ ਸੈੱਲ ਦੇ ਵਿਕਾਸ ਨੂੰ ਰੋਕਦੇ ਹਨ।