Health News: ਅੰਬ ਦੇ ਨਾਲ-ਨਾਲ ਇਸ ਦੀ ਗੁਠਲੀ ਵੀ ਹੈ ਲਾਭਦਾਇਕ

ਏਜੰਸੀ

ਜੀਵਨ ਜਾਚ, ਸਿਹਤ

ਅੰਬ ’ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਤੋਂ ਬਚਾਅ ਕਰਦਾ ਹੈ

Health News

Health News: ਅੰਬ ਦੀ ਵਰਤੋਂ ਸਿਰਫ਼ ਫਲ ਦੇ ਤੌਰ ’ਤੇ ਹੀ ਨਹੀਂ ਸਗੋਂ ਚਟਣੀ, ਪੰਨਾ, ਜੂਸ, ਕੈਂਡੀ, ਆਚਾਰ, ਖਟਾਈ, ਸ਼ੇਕ, ਅੰਬ ਪਾਪੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ’ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅੰਬ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ।

ਅੰਬ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਅੰਬ ਦੇ ਨਾਲ-ਨਾਲ ਇਸ ਦੀ ਗੁਠਲੀ ਵੀ ਕਾਫ਼ੀ ਲਾਭਦਾਇਕ ਹੈ। ਅੰਬ ’ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਤੋਂ ਬਚਾਅ ਕਰਦਾ ਹੈ। ਇਸ ’ਚ ਤੰਦਰੁਸਤੀ ਦੇ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਕੈਂਸਰ ਤੋਂ ਬਚਾਅ ਕਰਨ ’ਚ ਮਦਦਗਾਰ ਹੁੰਦੇ ਹਨ। ਅੰਬ ’ਚ ਵਿਟਾਮਿਨ ਏ ਭਰਪੂਰ ਹੁੰਦਾ ਹੈ ਜੋ ਅੱਖਾਂ ਲਈ ਵਰਦਾਨ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ।

ਅੰਬ ’ਚ ਫ਼ਾਈਬਰ ਅਤੇ ਵਿਟਾਮਿਨ ਸੀ ਬਹੁਤ ਹੁੰਦਾ ਹੈ ਜੋ ਸਰੀਰ ’ਚ ਕੈਲੇਸਟਰੋਲ ਦੀ ਮਾਤਰਾ ਨੂੰ ਕੰਟਰੋਲ ’ਚ ਰਖਦੇ ਹਨ। ਅੰਬ ਦੇ ਗੁੱਦੇ ਦਾ ਪੈਕ ਲਗਾਉਣ ਨਾਲ ਉਸ ਨੂੰ ਚਿਹਰੇ ’ਤੇੇ ਮਲਣ ਨਾਲ ਚਿਹਰੇ ’ਤੇੇ ਨਿਖਾਰ ਆਉਂਦਾ ਹੈ ਅਤੇ ਵਿਟਾਮਿਨ ਸੀ ਇਨਫ਼ੈਕਸ਼ਨ ਤੋਂ ਬਚਾਅ ਕਰਦਾ ਹੈ। ਮੋਟਾਪਾ ਘੱਟ ਕਰਨ ਲਈ ਅੰਬ ਇਕ ਚੰਗਾ ਉਪਾਅ ਹੈ। ਅੰਬ ਦੀ ਗੁਠਲੀ ’ਚ ਮੌਜੂਦ ਰੇਸ਼ੇ ਸਰੀਰ ਦੀ ਫ਼ਾਲਤੂ ਚਰਬੀ ਨੂੰ ਘੱਟ ਕਰਨ ’ਚ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ।

ਅੰਬ ਖਾਣ ਦੇ ਬਾਅਦ ਭੁੱਖ ਵੀ ਘੱਟ ਲਗਦੀ ਹੈ। ਅੰਬ ਖਾਣ ਨਾਲ ਸਰੀਰ ’ਚ ਰੋਗਾਂ ਨਾਲ ਲੜਨ ਦੀ ਤਾਕਤ ’ਚ ਵਾਧਾ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਭੁਲਣ ਦੀ ਬੀਮਾਰੀ ਹੈ ਉਨ੍ਹਾਂ ਨੂੰ ਅੰਬ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮੀ ’ਚ ਜੇ ਤੁਸੀ ਦੁਪਹਿਰ ਨੂੰ ਘਰ ’ਚੋਂ ਬਾਹਰ ਨਿਕਲਣਾ ਹੈ ਤਾਂ ਇਕ ਗਲਾਸ ਅੰਬ ਦਾ ਪੰਨਾ ਪੀ ਕੇ ਹੀ ਨਿਕਲੋ। ਇਸ ਨਾਲ ਨਾ ਤਾਂ ਤੁਹਾਨੂੰ ਧੁੱਪ ਲੱਗੇਗੀ ਅਤੇ ਨਾ ਹੀ ਲੂ।