ਤੰਦਰੁਸਤ ਦਿਮਾਗ ਲਈ ਜ਼ਰੂਰੀ ਹਨ ਇਹ ਵਿਟਾਮਿਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਪੋਸ਼ਟਿਕ ਤੱਤਾਂ ਦੀ ਕਮੀਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰਨ ਲੱਗਦੀਆਂ ਹਨ। ਇਹਨਾਂ ਬਿਮਾਰੀਆਂ ਵਿਚੋਂ ਇਕ ਹੈ ਡਿਪਰੈਸ਼ਨ।

These vitamins are essential for a healthy brain

ਅੱਜ ਦੇ ਦੌਰ ਵਿਚ ਤਣਾਅ ਅਤੇ ਉਦਾਸੀ ਸਾਰਿਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਕਈ ਵਾਰ ਇਸ ਦੇ ਲਈ ਜੀਵਨ ਵਿਚ ਆਏ ਉਤਾਰ-ਚੜਾਅ ਜ਼ਿੰਮੇਵਾਰ ਹੁੰਦੇ ਹਨ ਪਰ ਕਈ ਵਾਰ ਇਸ ਦੇ ਲਈ ਸਾਡਾ ਖਾਣ ਪੀਣ ਵੀ ਜ਼ਿੰਮੇਵਾਰ ਹੁੰਦਾ ਹੈ। ਪੋਸ਼ਟਿਕ ਤੱਤਾਂ ਦੀ ਕਮੀਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰਨ ਲੱਗਦੀਆਂ ਹਨ। ਇਹਨਾਂ ਬਿਮਾਰੀਆਂ ਵਿਚੋਂ ਇਕ ਹੈ ਡਿਪਰੈਸ਼ਨ।

ਪੋਸ਼ਟਿਕ ਤੱਤਾਂ ਵਿਚ ਡਿਪਰੈਸ਼ਨ ਨੂੰ ਦੂਰ ਕਰਨ ਵਿਚ ਵਿਟਾਮਿਨ ਦਾ ਅਹਿਮ ਰੋਲ ਹੁੰਦਾ ਹੈ। ਵਿਟਾਮਿਨ ਬੀ ਕੰਪਲੈਕਸ: ਵਿਅਕਤੀ ਨੂੰ ਭਾਵਨਾਤਮਕ ਅਤੇ ਮਾਨਸਿਕ ਰੂਪ ਤੋਂ ਫਿੱਟ ਰੱਖਣ ਲਈ ਵਿਟਾਮਿਨ ਬੀ ਕੰਪਲੈਕਸ ਜ਼ਰੂਰੀ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਵਿਟਾਮਿਨ ਪਾਣੀ ਵਿਚ ਘੁਲ ਜਾਂਦਾ ਹੈ। ਸ਼ਰਾਬ ਜਾਂ ਕੈਫਿਨ ਦਾ ਜ਼ਿਆਦਾ ਸੇਵਨ ਕਰਨ ਵਾਲਿਆਂ ਵਿਚ ਇਸ ਵਿਟਾਮਿਨ ਦੀ ਕਮੀ ਜ਼ਿਆਦਾ ਹੁੰਦੀ ਹੈ।

ਵਿਟਾਮਿਨ ਬੀ 1: ਇਹ ਵਿਟਾਮਿਨ ਸਰੀਰ ਦੀ ਊਰਜਾ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਵਿਟਾਮਿਨ ਦਿਮਾਗ ਨੂੰ ਵੀ ਕੰਟਰੋਲ ਕਰਦਾ ਹੈ।

ਵਿਟਾਮਿਨ ਬੀ 5: ਵਿਟਾਮਿਨ ਬੀ 5 ਦੀ ਕਮੀ ਨਾਲ ਵਿਅਕਤੀ ਡਿਪਰੈਸ਼ਨ ਵਿਚ ਜਾ ਸਕਦਾ ਹੈ ਅਤੇ ਸਰੀਰ ਵਿਚ ਥਕਾਨ ਅਤੇ ਸੁਸਤੀ ਵਰਗੀਆਂ ਸਮੱਸਿਆਵਾਂ ਮਹਿਸੂਸ ਹੋਣ ਲੱਗਦੀਆਂ ਹਨ।

ਵਿਟਾਮਿਨ ਬੀ 6: ਵਿਟਾਮਿਨ ਬੀ 6 ਸਰੀਰ ਵਿਚ ਪ੍ਰੋਟੀਨ ਅਤੇ ਹਾਰਮੋਨ ਲਈ ਅਮੀਨੋ ਐਸਿਡ ਦਾ ਉਤਪਾਦ ਕਰਨ ਵਿਚ ਮਦਦ ਕਰਦਾ ਹੈ। ਵਿਟਾਮਿਨ ਬੀ 6 ਦੀ ਕਮੀ ਨਾਲ ਮਾਨਸਿਕ ਸਥਿਤੀ ਕਮਜ਼ੋਰ ਹੁੰਦੀ ਹੈ।

ਫੋਲਿਕ ਐਸਿਡ: ਅਣਉਚਿਤ ਅਤੇ ਕਮਜ਼ੋਰ ਖਾਣਾ ਸਰੀਰ ਵਿਚ ਫੋਲਿਕ ਐਸਿਡ ਦੀ ਕਮੀ ਨੂੰ ਵਧਾਉਂਦੇ ਹਨ। ਆਮਤੌਰ ‘ਤੇ ਜੋ ਲੋਕ ਜ਼ਿਆਦਾ ਸ਼ਰਾਬ ਅਤੇ ਹੋਰ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਉਹਨਾਂ ਵਿਚ ਫੋਲਿਕ ਐਸਿਡ ਦੀ ਕਮੀ ਹੋ ਜਾਂਦੀ ਹੈ। ਇਸ ਲਈ ਗਰਭਵਤੀ ਔਰਤਾਂ ਲਈ ਇਹ ਵਿਟਾਮਿਨ ਲੈਣਾ ਬਹੁਤ ਜ਼ਰੂਰੀ ਹੈ।

ਵਿਟਾਮਿਨ ਸੀ: ਤਣਾਅ ਨੂੰ ਘੱਟ ਕਰਨ ਲਈ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਵਿਟਾਮਿਨ ਸੀ ਦਾ ਸੇਵਨ ਕਰਨਾ ਚਾਹੀਦਾ ਹੈ।