Health News: ਆਉ ਜਾਣਦੇ ਹਾਂ ਨੰਗੇ ਪੈਰ ਘਾਹ ’ਤੇ ਚਲਣ ਦੇ ਫ਼ਾਇਦਿਆਂ ਬਾਰੇ

ਏਜੰਸੀ

ਜੀਵਨ ਜਾਚ, ਸਿਹਤ

Health News: ਆਉ ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਬਾਰੇ।

Let's know about the benefits of walking barefoot on grass

 

Health News: ਇਕ ਸਮਾਂ ਸੀ ਜਦੋਂ ਲੋਕ ਬਿਨਾਂ ਚੱਪਲਾਂ ਤੋਂ ਪੈਦਲ ਤੁਰਦੇ ਸਨ ਪਰ ਹੁਣ ਗੰਦਗੀ ਤੋਂ ਬਚਣ ਲਈ ਜ਼ਿਆਦਾਤਰ ਲੋਕ ਪੈਰਾਂ ਵਿਚ ਚੱਪਲ ਜਾਂ ਬੂਟ ਪਾ ਕੇ ਹੀ ਘਰੋਂ ਨਿਕਲਦੇ ਹਨ। ਹਾਲਾਂਕਿ ਜੇ ਤੁਸੀਂ ਸੈਰ ਕਰਨ ਲਈ ਸਾਫ਼ ਗਰਾਊਂਡ ਜਾਂ ਘਾਹ ’ਤੇ ਚਲਦੇ ਹੋ ਤਾਂ ਤੁਹਾਨੂੰ ਚੱਪਲ ਪਾਉਣ ਦੀ ਜ਼ਰੂਰਤ ਹੀ ਨਹੀਂ। ਨੰਗੇ ਪੈਰ ਘਾਹ ’ਤੇ ਚਲਣ ਦੇ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ।

ਆਉ ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਬਾਰੇ।

ਸੱਭ ਤੋਂ ਪਹਿਲਾ ਫ਼ਾਇਦਾ ਇਹ ਹੁੰਦਾ ਹੈ ਕਿ ਤੁਸੀਂ ਸਾਰਾ ਦਿਨ ਜੇ ਬੂਟ ਜਾਂ ਚੱਪਲ ਪਾ ਕੇ ਰਖਦੇ ਹੋ ਤਾਂ ਅਜਿਹੇ ਵਿਚ ਨੰਗੇ ਪੈਰ ਖੁੱਲ੍ਹੀ ਹਵਾ ਵਿਚ ਰਹਿਣ ਨਾਲ ਪੈਰਾਂ ਨੂੰ ਭਰਪੂਰ ਆਕਸੀਜਨ ਮਿਲਦੀ ਹੈ, ਖ਼ੂਨ ਦਾ ਸੰਚਾਰ ਵਧੀਆ ਹੁੰਦਾ ਹੈ ਜਿਸ ਨਾਲ ਪੈਰਾਂ ਦੀ ਥਕਾਵਟ ਅਤੇ ਦਰਦ ਖ਼ਤਮ ਹੋ ਜਾਂਦਾ ਹੈ।

 ਨੰਗੇ ਪੈਰ ਤੁਰਦੇ ਸਮੇਂ ਅਪਣੇ ਪੰਜਿਆਂ ਦਾ ਹੇਠਲਾ ਹਿੱਸਾ ਸਿੱਧਾ ਧਰਤੀ ਦੇ ਸੰਪਰਕ ਵਿਚ ਆ ਜਾਂਦਾ ਹੈ ਜਿਸ ਨਾਲ ਐਕਿਉਪ੍ਰੈਸ਼ਰ ਜ਼ਰੀਏ ਸਾਰਿਆਂ ਭਾਗਾਂ ਦੀ ਕਸਰਤ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ।

 ਕੁਦਰਤੀ ਤੌਰ ’ਤੇ ਧਰਤੀ ਦੀ ਊਰਜਾ ਪੈਰਾਂ ਜ਼ਰੀਏ ਤੁਹਾਡੇ ਸਰੀਰ ਵਿਚ ਸੰਚਾਲਤ ਹੁੰਦੀ ਹੈ, ਜੋ ਤੁਹਾਡੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ।

ਨੰਗੇ ਪੈਰੀਂ ਤੁਰਨ ਨਾਲ ਸਰੀਰ ਨੂੰ ਕੁਦਰਤੀ ਰੂਪ ਵਿਚ ਉੂਰਜਾ ਮਿਲਦੀ ਹੈ, ਜੋ ਸਰੀਰ ਲਈ ਲਾਹੇਵੰਦ ਹੁੰਦੀ ਹੈ। ਇਸ ਨਾਲ ਸਰੀਰ ਵਿਚ ਖ਼ੂਨ ਦਾ ਸੰਚਾਰ ਵੀ ਵਧੀਆ ਹੁੰਦਾ ਹੈ।