ਗਲੇ ’ਚ ਦਰਦ ਹੋਣ ’ਤੇ ਅਪਣਾਉ ਇਹ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸੀਂ ਤੁਹਾਨੂੰ ਕੁੱਝ ਅਜਿਹੇ ਨੁਸਖ਼ਿਆਂ ਬਾਰੇ ਦਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਲੇ ਦੇ ਦਰਦ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।

Follow these home remedies for sore throat


ਠੰਢ ਹੋਵੇ ਜਾਂ ਗਰਮੀ, ਕੁੱਝ ਲੋਕਾਂ ਨੂੰ ਹਰ ਮੌਸਮ ’ਚ ਜ਼ੁਕਾਮ ਜਾਂ ਐਲਰਜੀ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ’ਚ ਕਈ ਵਾਰ ਗਲੇ ’ਚ ਬਹੁਤ ਦਰਦ ਹੁੰਦਾ ਹੈ। ਜੇਕਰ ਤੁਹਾਨੂੰ ਵੀ ਠੰਢੀਆਂ ਜਾਂ ਗਰਮ ਚੀਜ਼ਾਂ ਖਾਣ ਜਾਂ ਐਲਰਜੀ ਕਾਰਨ ਗਲੇ ’ਚ ਦਰਦ ਹੁੰਦੀ ਹੈ ਤਾਂ ਅਜਿਹੀ ਸਥਿਤੀ ’ਚ ਤੁਹਾਨੂੰ ਡਾਕਟਰ ਦੀ ਸਹੀ ਸਲਾਹ ਲੈਣੀ ਚਾਹੀਦੀ ਹੈ। ਇਸ ਨਾਲ ਹੀ ਜੇਕਰ ਗਲੇ ਦੀ ਇੰਫ਼ੈਕਸ਼ਨ ਜਾਂ ਐਲਰਜੀ ਦੀ ਸਮੱਸਿਆ ਵੱਧ ਜਾਂਦੀ ਹੈ ਤਾਂ ਤੁਸੀਂ ਕੁੱਝ ਦੇਸੀ ਨੁਸਖ਼ੇ ਵੀ ਅਜ਼ਮਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਨੁਸਖ਼ਿਆਂ ਬਾਰੇ ਦਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਲੇ ਦੇ ਦਰਦ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।

ਗਲੇ ’ਚ ਦਰਦ ਦੀ ਪ੍ਰੇਸ਼ਾਨੀ ’ਤੇ ਤੁਸੀਂ ਲੂਣ ਵਾਲੇ ਪਾਣੀ ਨਾਲ ਗਰਾਰੇ ਕਰ ਸਕਦੇ ਹੋ। ਇਸ ਲਈ ਪਹਿਲਾਂ 1 ਗਲਾਸ ਪਾਣੀ ਲਵੋ, ਇਸ ’ਚ 1 ਚੁਟਕੀ ਨਮਕ ਪਾਉ। ਹੁਣ ਇਸ ਪਾਣੀ ਨਾਲ 2 ਤੋਂ 3 ਮਿੰਟਾਂ ਤਕ ਚੰਗੀ ਤਰ੍ਹਾਂ ਗਰਾਰੇ ਕਰੋ। ਇਸ ਨਾਲ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲਦੀ ਹੈ। ਗਲੇ ’ਚ ਖਰਾਸ਼ ਤੇ ਦਰਦ ਦੀ ਸਥਿਤੀ ’ਚ ਮੁਲੱਠੀ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ’ਚ ਇੰਫ਼ੈਕਸ਼ਨ ਤੇ ਬੈਕਟੀਰੀਅਲ ਸਮੱਸਿਆਵਾਂ ਨੂੰ ਘਟਾਉਣ ਦੇ ਗੁਣ ਹੁੰਦੇ ਹਨ। ਇਸ ਲਈ ਸੱਭ ਤੋਂ ਪਹਿਲਾਂ ਮੁਲੱਠੀ ਦਾ ਇਕ ਟੁਕੜਾ ਲਵੋ, ਹੁਣ ਇਸ ਨੂੰ ਮੂੰਹ ’ਚ ਪਾ ਕੇ ਹੌਲੀ-ਹੌਲੀ ਚੂਸੋ। ਅਜਿਹਾ ਕਰਨ ਨਾਲ ਗਲੇ ’ਚ ਦਰਦ ਤੇ ਸੋਜ ਦੀ ਸਮੱਸਿਆ ਘੱਟ ਹੋ ਜਾਵੇਗੀ।

ਤੁਲਸੀ ਦੇ ਪੱਤੇ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਪਾਉਣ ਲਈ ਫ਼ਾਇਦੇਮੰਦ ਹੁੰਦੇ ਹਨ। ਤੁਲਸੀ ਦੇ ਪੱਤੇ ਚਬਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫ਼ੈਕਸ਼ਨ ਗੁਣ ਹੁੰਦੇ ਹਨ, ਜੋ ਗਲੇ ਦੇ ਦਰਦ ਤੇ ਖਰਾਸ਼ ਨੂੰ ਘਟਾ ਸਕਦੇ ਹਨ। ਇਸ ਲਈ ਤੁਲਸੀ ਦੇ 10 ਤੋਂ 15 ਪੱਤੇ ਚਬਾਉ। ਇਸ ਨਾਲ ਤੁਰਤ ਰਾਹਤ ਮਿਲੇਗੀ। ਖੰਘ, ਜ਼ੁਕਾਮ ਜਾਂ ਗਲੇ ’ਚ ਖਰਾਸ਼ ਦੀ ਸਥਿਤੀ ’ਚ ਕਾਲੀ ਮਿਰਚ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਲਈ ਕਾਲੀ ਮਿਰਚ ਦੇ ਪਾਊਡਰ ਤੇ ਖੰਡ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਪੀਸ ਲਵੋ। ਹੁਣ ਗਰਮ ਪਾਣੀ ਨਾਲ ਦੋਹਾਂ ਦਾ ਸੇਵਨ ਕਰੋ। ਇਸ ਨਾਲ ਗਲੇ ਦੇ ਦਰਦ ਤੋਂ ਕਾਫ਼ੀ ਹਦ ਤਕ ਰਾਹਤ ਮਿਲੇਗੀ।