ਦਿਮਾਗ ਦੀ ਯਾਦ ਸ਼ਕਤੀ ਵਧਾਉਣ ਲਈ ਘਰੇਲੂ ਨੁਸਖੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚੰਗੀ ਯਾਦਾਸ਼ਤ ਲਈ ਤੁਹਾਨੂੰ ਬਹੁਤ ਕੁੱਝ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਵਧੀਆ ਅਤੇ ਪੌਸ਼ਟਿਕ ਖਾਓ ਖਾਉਗੇ ਅਤੇ ਆਪਣੀ ਜੀਵਨ ਸ਼ੈਲੀ ਵਿਚ ਥੋੜੀ ਜਿਹੀ ...

Brian Memory

ਚੰਗੀ ਯਾਦਾਸ਼ਤ ਲਈ ਤੁਹਾਨੂੰ ਬਹੁਤ ਕੁੱਝ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਵਧੀਆ ਅਤੇ ਪੌਸ਼ਟਿਕ ਖਾਓ ਖਾਉਗੇ ਅਤੇ ਆਪਣੀ ਜੀਵਨ ਸ਼ੈਲੀ ਵਿਚ ਥੋੜੀ ਜਿਹੀ ਤਬਦੀਲੀ ਕਰ ਲਓ ਤਾਂ ਤੁਹਾਡੀ ਯਾਦਾਸ਼ਤ ਲੰਬੇ ਸਮੇਂ ਤੱਕ ਤੁਹਾਡਾ ਸਾਥ ਦੇਵੇਗੀ। ਫਲਾਂ ਅਤੇ ਹਰੀਆਂ ਸਬਜ਼ੀਆਂ ਵਿਚ ਪਾਏ ਜਾਣ ਵਾਲੇ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟ ਦਿਮਾਗ਼ ਦੀ ਖ਼ੂਨ ਦੀਆਂ ਨਲਿਕਾਵਾਂ ਨੂੰ ਤੰਦਰੁਸਤ ਅਤੇ ਲਚਕੀਲਾ ਬਣਾਏ ਰੱਖਦੇ ਹਨ। ਇਨ੍ਹਾਂ ਦੇ ਸੇਵਨ ਨਾਲ ਦਿਮਾਗ਼ ਨੂੰ ਫੋਲਕ ਐਸਿਡ ਅਤੇ ਵਿਟਾਮਿਨ ਮਿਲਦੇ ਹਨ।

ਜੋ ਤੇਜ਼ ਯਾਦਾਸ਼ਤ ਅਤੇ ਤੰਤਰਿਕਾ ਤੰਤਰ ਦੀ ਸਰਗਰਮੀ ਲਈ ਜ਼ਰੂਰੀ ਹਨ। ਦਿਮਾਗ਼ ਤੇਜ਼ ਕਰਨ ਲਈ ਅਪਣੇ ਖਾਣੇ ਵਿਚ ਬੈਂਗਣ ਦਾ ਪ੍ਰਯੋਗ ਜ਼ਰੂਰ ਕਰੋ। ਇਸ ਵਿਚ ਪਾਏ ਜਾਣ ਵਾਲੇ ਪੋਸ਼ਕ ਤੱਤ ਦਿਮਾਗ਼ ਦੇ ਟਿਸ਼ੂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਚੁਕੰਦਰ ਅਤੇ ਪਿਆਜ਼ ਵੀ ਦਿਮਾਗ਼ ਵਧਾਉਣ ਵਿਚ ਲਾਭਦਾਇਕ ਹਨ। ਅਪਣੇ ਖਾਣੇ ਵਿਚ ਮੁਸੰਮੀ ਫਲ ਅਤੇ ਸਬਜ਼ੀਆਂ ਜ਼ਰੂਰ ਸ਼ਾਮਿਲ ਕਰੋ।  ਧਿਆਨ, ਪ੍ਰਾਣਾਯਾਮ ਅਤੇ ਕਸਰਤ ਨਾਲ ਤਣਾਅ ਦੂਰ ਹੁੰਦਾ ਹੈ, ਆਤਮ-ਵਿਸ਼ਵਾਸ ਵਧਦਾ ਹੈ, ਇਕਾਗਰਤਾ ਵਧਦੀ ਹੈ ਅਤੇ ਦਿਮਾਗ਼ ਨੂੰ ਸਮਰੱਥ ਮਾਤਰਾ ਵਿਚ ਆਕਸੀਜਨ, ਖ਼ੂਨ ਅਤੇ ਪੋਸ਼ਕ ਤੱਤ ਮਿਲ ਜਾਂਦੇ ਹਨ।

ਇਸ ਸਭ ਨਾਲ ਯਾਦਾਸ਼ਤ ਵਧਦੀ ਹੈ ਭਰਾਮਰੀ ਪ੍ਰਾਣਾਯਾਮ ਨਾਲ ਅਜਿਹੇ ਹਾਰਮੋਂਸ ਨਿਕਲਦੇ ਹਨ, ਜੋ ਦਿਮਾਗ਼ ਨੂੰ ਰਿਲੈਕਸ ਕਰਦੇ ਹਨ। ਯਾਦਾਸ਼ਤ ਬਣਾਏ ਰੱਖਣ ਲਈ ਬਦਾਮ ਨੂੰ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ। ਬਦਾਮ ਵਿਚ ਮੌਜੂਦ ਪੋਸ਼ਕ ਤੱਤਾਂ ਜਿਵੇਂ ਪ੍ਰੋਟੀਨ, ਮੈਗਨੀਜ ਅਤੇ Riboflavin ਆਦਿ ਅਲਜਾਈਮਰ ਅਤੇ ਹੋਰ ਦਿਮਾਗ਼ ਸਬੰਧੀ ਰੋਗਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਰਾਤ ਨੂੰ 5 ਬਦਾਮ ਭਿਉਂ ਕੇ ਰੱਖ ਦਿਓ। ਸਵੇਰੇ ਉੱਠ ਕੇ ਉਨ੍ਹਾਂ ਦਾ ਸੇਵਨ ਕਰਨ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਅਖਰੋਟ ਦਿੱਖਣ ਵਿਚ ਦਿਮਾਗ਼ ਵਰਗਾ ਹੀ ਲੱਗਦਾ ਹੈ।

ਅਖਰੋਟ ਤਿੰਨ ਦਰਜਨ ਤੋਂ ਵੀ ਜ਼ਿਆਦਾ ਨਿਊਰਾਨ ਟਰਾਂਸਮੀਟਰ ਨੂੰ ਬਣਾਉਣ ਵਿਚ ਮਦਦ ਕਰਦਾ ਹੈ। ਨਾਲ ਹੀ ਅਖਰੋਟ ਵਿਚ ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਈ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹਨ। ਐਂਟੀ-ਆਕਸੀਡੈਂਟ ਸਰੀਰ ਵਿਚ ਮੌਜੂਦ ਕੁਦਰਤੀ ਰਸਾਇਣਾ ਨੂੰ ਨਸ਼ਟ ਹੋਣ ਤੋਂ ਰੋਕ ਕੇ ਰੋਗਾਂ ਦੀ ਰੋਕਥਾਮ ਕਰਦੇ ਹਨ।

ਅਵਸਾਦ ਤੋਂ ਬਾਹਰ ਨਿਕਲਣ ਲਈ ਕਾਜੂ ਦਾ ਸੇਵਨ ਤੁਹਾਡੀ ਕਾਫ਼ੀ ਮਦਦ ਕਰ ਸਕਦਾ ਹੈ। ਕਾਜੂ ਵਿਟਾਮਿਨ ਬੀ 12 ਦਾ ਵਧੀਆ ਸੋਮਾ ਮੰਨਿਆ ਜਾਂਦਾ ਹੈ, ਜੋ ਤਣਾਅ ਦੂਰ ਕਰਨ ਵਿਚ ਕਾਫ਼ੀ ਮਦਦ ਕਰਦਾ ਹੈ। ਕਾਜੂ ਦਾ ਸੇਵਨ ਕਰਨ ਨਾਲ ਕੁਦਰਤੀ ਰੂਪ ਤੋਂ ਅਵਸਾਦ ਦਾ ਉਪਚਾਰ ਹੁੰਦਾ ਹੈ। ਕਾਜੂ ਵਿਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ ਸਰੀਰ ਵਿਚ Serotonin ਦੇ ਪੱਧਰ ਨੂੰ ਵਧਾਉਣ ਵਿਚ ਮਦਦ ਕਰਦਾ ਹੈ।