ਅੰਬਾਂ ਦੇ ਪ੍ਰਮੁੱਖ ਰੋਗ ਅਤੇ ਉਪਾਅ
ਇਸ ਰੋਗ ਨਾਲ ਅੰਬਾਂ ਦਾ ਹੇਠਲਾ ਹਿੱਸਾ ਮੁਲਾਇਮ ਹੋ ਕੇ ਕਾਲਾ ਹੋ ਜਾਂਦਾ ਹੈ ਅਤੇ ਬਾਅਦ 'ਚ ਸਖ਼ਤ ਹੋ ਜਾਂਦਾ ਹੈ। ਇਸ ਰੋਗ ਦੇ ਲੱਗਣ ਨਾਲ ਉਤਪਾਦਨ 25 ਫ਼ੀ
ਅੰਬਾਂ ਦਾ ਕਾਲਾ ਰੰਗ: ਇਸ ਰੋਗ ਨਾਲ ਅੰਬਾਂ ਦਾ ਹੇਠਲਾ ਹਿੱਸਾ ਮੁਲਾਇਮ ਹੋ ਕੇ ਕਾਲਾ ਹੋ ਜਾਂਦਾ ਹੈ ਅਤੇ ਬਾਅਦ 'ਚ ਸਖ਼ਤ ਹੋ ਜਾਂਦਾ ਹੈ। ਇਸ ਰੋਗ ਦੇ ਲੱਗਣ ਨਾਲ ਉਤਪਾਦਨ 25 ਫ਼ੀ ਸਦੀ ਤਕ ਘੱਟ ਹੁੰਦਾ ਹੈ। ਇਹ ਰੋਗ ਬੋਰਾਨ ਦੀ ਕਮੀ ਕਰ ਕੇ ਹੁੰਦਾ ਹੈ ਅਤੇ ਇਹ ਇੱਟ ਦੇ ਭੱਠੇ ਦੇ ਧੂੰਏਂ ਤੋਂ ਨਿਕਲਣ ਵਾਲੀ ਸਲਫ਼ਰ ਡਾਈਆਕਸਾਈਡ ਗੈਸ ਰਾਹੀਂ ਪੈਦਾ ਹੁੰਦਾ ਹੈ। ਇਸ ਤੋਂ ਬਚਣ ਲਈ ਅੰਬਾਂ ਦੇ ਪੌਦਿਆਂ ਨੂੰ ਇੱਟਾਂ ਦੇ ਭੱਠੇ ਤੋਂ ਲਗਭਗ 2 ਕਿਲੋਮੀਟਰ ਦੂਰ ਲਾਉਣਾ ਚਾਹੀਦਾ ਹੈ। ਅੰਬ ਦੇ ਪੌਦਿਆਂ 'ਤੇ ਫੁੱਲਾਂ ਦੇ ਆਉਣ ਤੋਂ ਪਹਿਲਾਂ ਬੋਰੇਕਸ 0.6 ਫ਼ੀ ਸਦੀ ਦੇ ਹਿਸਾਬ ਨਾਲ 500 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
ਅਲਟਰਨੇਰਿਆ ਪੱਤੀ ਧੱਬਾ ਰੋਗ: ਇਹ ਰੋਗ ਅਲਟਰੇਨਿਆ ਨਾਮਕ ਉੱਲੀ ਨਾਲ ਹੁੰਦਾ ਹੈ। ਇਸ ਰੋਗ 'ਚ ਪੱਤੀਆਂ 'ਤੇ ਭੂਰੇ ਰੰਗ ਦੇ ਗੋਲਾਕਾਰ ਧੱਬੇ ਬਣਦੇ ਹਨ ਜੋ ਕਿ ਬਾਅਦ 'ਚ ਪੂਰੀਆਂ ਪੱਤੀਆਂ 'ਤੇ ਫੈਲ ਜਾਂਦੇ ਹਨ। ਰੋਗ ਦੇ ਲੱਛਣ ਪੱਤੀ ਦੇ ਹੇਠਲੇ ਪਾਸੇ ਦਿਸਦੇ ਹਨ। ਪ੍ਰਭਾਵਤ ਪੱਤੀਆਂ ਡਿੱਗ ਜਾਂਦੀਆਂ ਹਨ। ਇਸ ਰੋਗ ਦੇ ਇਲਾਜ ਲਈ ਬਾਗ਼ 'ਚ ਨਿਯਮਤ ਫ਼ਰਕ ਨਾਲ ਕਾਪਰ ਉੱਲੀਨਾਸ਼ਕ ਦਾ ਛਿੜਕਾਅ ਕਰੋ। ਰੋਗ ਵਾਲੇ ਹਿੱਸਿਆਂ ਨੂੰ ਵੱਢ ਕੇ ਸਾੜ ਦੇਣਾ ਚਾਹੀਦਾ ਹੈ।