ਬੁਲ੍ਹਾਂ 'ਤੇ ਵਾਰ-ਵਾਰ ਮਲ੍ਹਮ ਲਗਾਉਣ ਨਾਲ ਹੁੰਦੇ ਹਨ ਨੁਕਸਾਨ
ਖ਼ੂਬਸੂਰਤੀ ਨੂੰ ਵਧਾਉਣ ਲਈ ਮਹਿਲਾਵਾਂ ਹਰ ਸੰਭਵ ਕੋਸ਼ਿਸ਼ਾਂ ਕਰਦੀਆਂ ਹਨ ਅਤੇ ਜਿਸ 'ਚ ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਬੁਲ੍ਹ ਹੁੰਦੇ ਹਨ। ਨਰਮ ਅਤੇ ਗੁਲਾਬੀ ਬੁਲ੍ਹ ਕਰਨ...
ਖ਼ੂਬਸੂਰਤੀ ਨੂੰ ਵਧਾਉਣ ਲਈ ਮਹਿਲਾਵਾਂ ਹਰ ਸੰਭਵ ਕੋਸ਼ਿਸ਼ਾਂ ਕਰਦੀਆਂ ਹਨ ਅਤੇ ਜਿਸ 'ਚ ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਬੁਲ੍ਹ ਹੁੰਦੇ ਹਨ। ਨਰਮ ਅਤੇ ਗੁਲਾਬੀ ਬੁਲ੍ਹ ਕਰਨ ਲਈ ਉਹ ਕਈ ਤਰੀਕੇ ਅਜ਼ਮਾਉਂਦੀਆਂ ਹਨ। ਬਾਜ਼ਾਰ 'ਚ ਮਿਲਣ ਵਾਲੇ ‘ਲਿੱਪ-ਬਾਮ’ 'ਚ ਰਸਾਇਣ ਹੁੰਦੇ ਹਨ ਜੋ ਕਿ ਬੁਲ੍ਹ ਨੂੰ ਗੁਲਾਬੀ ਕਰਨ ਜਾਂ ਨਾ ਕਰਨ ਪਰ ਬੁੱਲ੍ਹਾਂ ਨੂੰ ਕਾਲਾ ਜ਼ਰੂਰ ਕਰ ਦਿੰਦੇ ਹਨ।
ਬੁਲ੍ਹਾਂ ਨੂੰ ਨਰਮ ਅਤੇ ਮੁਲਾਇਮ ਬਣਾਏ ਰੱਖਣ ਲਈ ਅਸੀਂ ਇਸ 'ਤੇ ਲਿੱਪ ਬਾਮ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਬੁੱਲ੍ਹਾਂ ਦੀ ਖ਼ੂਬਸੂਰਤੀ ਵਧਾਉਣ ਵਾਲੇ ਲਿੱਪ ਬਾਮ ਦਰਅਸਲ ਬੁੱਲ੍ਹਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ। ਬੁਲ੍ਹ 'ਤੇ ਵਾਰ-ਵਾਰ ਲਿੱਪ ਬਾਮ ਲਗਾਉਣ ਨਾਲ ਬੁਲ੍ਹ ਬੇਜਾਨ ਅਤੇ ਜ਼ਿਆਦਾ ਖ਼ਰਾਬ ਹੋ ਜਾਂਦੇ ਹਨ।
ਲਿੱਪ ਬਾਮ 'ਚ ਜਿੰਨ੍ਹੇ ਰਸਾਇਣਿਕ ਖ਼ੂਸ਼ਬੂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ। ਲਿੱਪ ਬਾਮ ਜੇਕਰ ਮੇਨਥੋਲ ਯੁਕਤ ਹੈ ਤਾਂ ਉਸ ਤੋਂ ਹੋਰ ਵੀ ਜ਼ਿਆਦਾ ਨੁਕਸਾਨ ਹੋਵੇਗਾ। ਨੇਮੀ ਰੂਪ ਨਾਲ ਲਿੱਪ ਬਾਮ ਲਗਾਉਣ ਵਾਲੇ ਲੋਕਾਂ 'ਚ ਬੁਲ੍ਹ ਫਟਣ ਦੀ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ। ਇਕ ਅਧਿਐਨ ਮੁਤਾਬਕ ਲਿੱਪ ਬਾਮ 'ਚ ਹਾਲਾਂਕਿ ਨਸ਼ਾ ਵਾਲਾ ਕੋਈ ਤੱਤ ਨਹੀਂ ਹੁੰਦਾ ਪਰ ਇਸ ਨੂੰ ਵਾਰ - ਵਾਰ ਲਗਾਉਣ ਨਾਲ ਇਸ ਦੀ ਆਦਤ ਜ਼ਰੂਰ ਪੈ ਜਾਂਦੀ ਹੈ।
ਕਈ ਵਾਰ ਹਾਲਾਤ ਤਾਂ ਇਸ ਤਰ੍ਹਾਂ ਹੋ ਜਾਂਦੇ ਹਨ ਕਿ ਲਿੱਪ ਬਾਮ ਤੋਂ ਐਲਰਜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਦਰਅਸਲ, ਖ਼ੁਸ਼ਬੂ ਲਈ ਲਿੱਪ ਬਾਮ 'ਚ ਜੋ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਕਾਰਨ ਬੁਲ੍ਹਾਂ 'ਤੇ ਐਲਰਜੀ ਹੋ ਸਕਦੀ ਹੈ। ਸਿਹਤ ਮਾਹਰਾਂ ਮੁਤਾਬਕ ਜੇਕਰ ਤੁਹਾਡੇ ਬੁਲ੍ਹ ਸੁਕ ਰਹੇ ਹਨ ਜਾਂ ਫੱਟ ਰਹੇ ਹਨ ਤਾਂ ਤੁਸੀਂ ਨਾਰੀਅਲ ਦਾ ਤੇਲ ਬਲ੍ਹਾਂ 'ਤੇ ਲਗਾਉ ਅਤੇ ਰਾਤ ਨੂੰ ਸੌਣ ਸਮੇਂ ਧੁੰਨੀ 'ਚ ਸਰਸੋਂ ਦੇ ਤੇਲ ਦੀ 2-3 ਬੂੰਦਾ ਪਾਉ।