ਹਰ ਰੋਜ਼ ਆਂਡਾ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਹ ਦਾਅਵਾ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ।

Egg

ਨਵੀਂ ਦਿੱਲੀ, 7 ਮਈ : ਆਂਡੇ ਖਾਣ ਨਾਲ ਉਨ੍ਹਾਂ ਲੋਕਾਂ ਅੰਦਰ ਦਿਲ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਨਹੀਂ ਵਧਦਾ ਜਿਨ੍ਹਾਂ ਦੇ ਸ਼ੁਗਰ ਦੀ ਲਪੇਟ ਵਿਚ ਆਉਣ ਦਾ ਖ਼ਦਸ਼ਾ ਹੈ ਜਾਂ ਜਿਨ੍ਹਾ ਨੂੰ ਟਾਈਪ ਟੂ ਡਾਇਬਟੀਜ਼ ਹੈ। ਇਹ ਦਾਅਵਾ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ। ਆਸਟਰੇਲੀਆ ਦੀ ਸਿਡਨੀ ਯੂਨੀਵਰਸਿਟੀ ਦੇ ਖੋਜਕਾਰ ਆਂਡੇ ਦੀ ਵਰਤੋਂ ਬਾਰੇ ਦਿਤੀ ਜਾਣ ਵਾਲੀ ਖ਼ੁਰਾਕ ਸਬੰਧੀ ਪਰਸਪਰ ਵਿਰੋਧੀ ਸਲਾਹ ਬਾਰੇ ਸਥਿਤੀ ਸਾਫ਼ ਕਰਨਾ ਚਾਹੁੰਦੇ ਸਨ। ਅਧਿਐਨ ਵਿਚ ਵੇਖਿਆ ਕਿ ਸਾਲ ਭਰ ਤਕ ਇਕ ਹਫ਼ਤੇ ਵਿਚ 12 ਆਂਡੇ ਖਾਣ ਨਾਲ ਉਨ੍ਹਾਂ ਲੋਕਾਂ ਅੰਦਰ ਦਿਲ ਦੀਆਂ ਬੀਮਾਰੀਆਂ ਨਾਲ ਜੁੜੇ ਜੋਖਮ ਕਾਰਨਾਂ ਵਿਚ ਕੋਈ ਵਾਧਾ ਨਹੀਂ ਹੁੰਦਾ ਜਿਨ੍ਹਾਂ ਨੂੰ

ਡਾਇਬਟੀਜ਼ ਹੋਣ ਦਾ ਖ਼ਤਰਾ ਹੈ ਜਾਂ ਫਿਰ ਜਿਨ੍ਹਾਂ ਨੂੰ ਟਾਈਪ ਟੂ ਡਾਇਬਟੀਜ਼ ਹੈ। ਅਧਿਐਨਕਾਰ ਨਿਕ ਫੂਲਰ ਨੇ ਦਸਿਆ ਕਿ ਆਂਡੇ ਪ੍ਰੋਟੀਨ ਅਤੇ ਪੋਸ਼ਕ ਤੱਤਾਂ ਦਾ ਸ੍ਰੋਤ ਹਨ ਜੋ ਅੱਖਾਂ ਅਤੇ ਦਿਲ ਦੀ ਸਿਹਤ, ਸਿਹਤਮੰਦ ਨਸਾਂ ਅਤੇ ਸਿਹਤਮੰਦ ਗਰਭਅਵਸਥਾ ਲਈ ਫ਼ਾਇਦੇਮੰਦ ਹਨ। ਇਹ ਅਧਿਐਨ 'ਅਮਰੀਕਨ ਜਰਨਲ ਆਫ਼ ਕਲੀਨਿਕਲ ਨਿਊਟ੍ਰੀਸ਼ਨ' ਰਸਾਲੇ ਵਿਚ ਛਪਿਆ ਹੈ।  (ਏਜੰਸੀ)