ਸੂਗਰ ਦੇ ਮਰੀਜ਼ ਬੇਝਿਜਕ ਖਾ ਸਕਦੇ ਹਨ ਅੰਡੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੂਗਰ ਦੇ ਮਰੀਜ ਹੁਣ ਰੋਜ਼ ਬੇਝਿਜਕ ਅੰਡੇ ਖਾ ਸਕਦੇ ਹਨ ਅਤੇ ਅਜਿਹਾ ਕਰਨ 'ਚ ਉਨ੍ਹਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਇਕ ਨਵੀਂ ਜਾਂਚ 'ਚ ਪਤਾ ਚਲਿਆ ਹੈ ਕਿ ਹਫ਼ਤੇ...

Eggs are beneficial for diabetic patients

ਸਿਡਨੀ : ਸੂਗਰ ਦੇ ਮਰੀਜ ਹੁਣ ਰੋਜ਼ ਬੇਝਿਜਕ ਅੰਡੇ ਖਾ ਸਕਦੇ ਹਨ ਅਤੇ ਅਜਿਹਾ ਕਰਨ 'ਚ ਉਨ੍ਹਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਇਕ ਨਵੀਂ ਜਾਂਚ 'ਚ ਪਤਾ ਚਲਿਆ ਹੈ ਕਿ ਹਫ਼ਤੇ 'ਚ 12 ਅੰਡੇ ਤਕ ਖਾਣ ਨਾਲ ਸੂਗਰ ਦੀ ਟਾਈਪ 2 ਸੂਗਰ ਵਾਲੇ ਮਰੀਜ਼ਾਂ ਨੂੰ ਦਿਲ ਦੀਆਂ ਬੀਮਾਰੀਆਂ ਦਾ ਕੋਈ ਖ਼ਤਰਾ ਨਹੀਂ ਰਹਿੰਦਾ ਹੈ।

ਦਰਅਸਲ ਅੰਡਿਆਂ 'ਚ ਕਲੇਸਟਰਾਲ ਦਾ ਪੱਧਰ ਜ਼ਿਆਦਾ ਪਾਇਆ ਜਾਂਦਾ ਹੈ, ਜਿਸ ਕਾਰਨ ਸੂਗਰ ਦੇ ਮਰੀਜ਼ਾਂ ਨੂੰ ਆਮ ਤੌਰ 'ਤੇ ਅੰਡੇ ਤੋਂ ਪਰਹੇਜ਼ ਦੀ ਸਲਾਹ ਦਿਤੀ ਜਾਂਦੀ ਹੈ।

ਇਕ ਜਾਂਚ ਦੇ ਹਵਾਲੇ ਤੋਂ ਦਸਿਆ ਗਿਆ ਹੈ ਕਿ ਅੰਡਿਆਂ ਦਾ ਖ਼ੂਨ ਕਲੇਸਟਰਾਲ ਦੇ ਪੱਧਰ 'ਤੇ ਕੋਈ ਅਸਰ ਨਹੀਂ ਪੈਂਦਾ ਹੈ। ਇਸ ਜਾਂਚ ਦੇ ਮਾਹਰਾਂ ਨੇ ਕਿਹਾ ਕਿ ਸੂਗਰ ਦੀ ਟਾਈਪ - 2 ਸੂਗਰ ਦੇ ਮਰੀਜ਼ਾਂ ਲਈ ਅੰਡੇ ਖਾਣ ਦੇ ਸੁਰੱਖਿਅਤ ਪੱਧਰ ਬਾਰੇ ਸਲਾਹ 'ਚ ਅਸਹਿਮਤੀ ਦੇ ਬਾਵਜੂਦ ਸਾਡੀ ਜਾਂਚ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜੇਕਰ ਅੰਡੇ ਤੁਹਾਡੇ ਖਾਣ-ਪੀਣ ਦੀ ਸ਼ੈਲੀ ਦਾ ਹਿੱਸਾ ਹਨ ਤਾਂ ਇਨ੍ਹਾਂ ਨੂੰ ਖਾਣ ਤੋਂ ਪਰਹੇਜ਼ ਨਾ ਕਰੋ।

ਉਨ੍ਹਾਂ ਨੇ ਕਿਹਾ ਕਿ ਅੰਡੇ ਪ੍ਰੋਟੀਨ ਅਤੇ ਮਾਈਕ੍ਰੋਨਿਊਟ੍ਰਿਐਂਟਸ ਦੇ ਉੱਚ ਸਰੋਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਨਾਲ ਅਨੇਕ ਫ਼ਾਇਦੇ ਹੁੰਦੇ ਹਨ, ਜੋ ਅੱਖਾਂ ਅਤੇ ਦਿਲ ਲਈ ਚੰਗੇ ਤਾਂ ਹੁੰਦੇ ਹੀ ਹਨ, ਇਹ ਖ਼ੂਨ ਕੋਸ਼ਿਕਾਵਾਂ ਨੂੰ ਤੰਦਰੁਸਤ ਰੱਖਣ 'ਚ ਵੀ ਮਦਦਗਾਰ ਹਨ। ਨਾਲ ਹੀ ਗਰਭ ਅਵਸਥਾ 'ਚ ਵੀ ਅੰਡੇ ਖਾਣ ਦੀ ਸਲਾਹ ਦਿਤੀ ਜਾਂਦੀ ਹੈ।