ਟੈਟੂ ਬਣਵਾਉਣ ਤੋਂ ਬਾਅਦ ਇਸ ਤਰ੍ਹਾਂ ਰੱਖੋ ਚਮੜੀ ਦਾ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਟੈਟੂ ਵਾਲੇ ਹਿੱਸੇ ਨੂੰ ਧੁੱਪ ਤੋਂ ਵੀ ਦੂਰ ਰਖਣਾ ਚਾਹੀਦਾ ਹੈ।

Take care of your skin after tattooing

 

ਮੁਹਾਲੀ : ਬਹੁਤ ਸਾਰੇ ਲੋਕ ਟੈਟੂ ਬਣਵਾਉਣਾ ਪਸੰਦ ਕਰਦੇ ਹਨ। ਅੱਜਕਲ ਇਹ ਵੀ ਫ਼ੈਸ਼ਨ ਦਾ ਹਿੱਸਾ ਬਣ ਗਿਆ ਹੈ। ਹਰ ਕੋਈ ਟੈਟੂ ਬਣਾਉਣਾ ਚਾਹੁੰਦਾ ਹੈ। ਪਰ ਇਹ ਸਿਹਤ ਦੇ ਲਿਹਾਜ ਨਾਲ ਜਾਨਲੇਵਾ ਵੀ ਹੋ ਸਕਦਾ ਹੈ। ਇਸ ਸਮੇਂ ਦੌਰਾਨ ਕੀਤੀ ਗਈ ਇਕ ਛੋਟੀ ਜਿਹੀ ਲਾਪ੍ਰਵਾਹੀ ਤੁਹਾਨੂੰ ਵੱਡੀ ਮੁਸੀਬਤ ਵਿਚ ਪਾ ਸਕਦੀ ਹੈ। ਪਰ ਜੇਕਰ ਤੁਸੀਂ ਕੁੱਝ ਗੱਲਾਂ ਦਾ ਧਿਆਨ ਰਖਦੇ ਹੋ ਤਾਂ ਤੁਸੀਂ ਅਪਣੀ ਚਮੜੀ ਨੂੰ ਸੁਰੱਖਿਅਤ ਰੱਖ ਸਕਦੇ ਹੋ।ਟੈਟੂ ਬਣਵਾਉਣ ਤੋਂ ਬਾਅਦ ਚਮੜੀ ’ਤੇ ਕਿਸੇ ਵੀ ਸਾਬਣ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।

 

 

ਸਾਬਣ ’ਚ ਪਾਏ ਜਾਣ ਵਾਲੇ ਕੈਮੀਕਲ ਤੁਹਾਡੀ ਚਮੜੀ ਲਈ ਹਾਨੀਕਾਰਕ ਹੋ ਸਕਦੇ ਹਨ। ਪਰ ਜੇਕਰ ਤੁਸੀਂ ਫਿਰ ਵੀ ਕੋਈ ਸਾਬਣ ਵਰਤਣਾ ਚਾਹੁੰਦੇ ਹੋ ਤਾਂ ਬੇਬੀ ਸੋਪ ਲਗਾਉ। ਇਸ ਵਿਚ ਕੈਮੀਕਲ ਵੀ ਬਹੁਤ ਘੱਟ ਮਾਤਰਾ ਵਿਚ ਮਿਲ ਜਾਂਦੇ ਹਨ। ਲੋਕ ਅਕਸਰ ਨਹਾਉਣ ਤੋਂ ਬਾਅਦ ਤੌਲੀਏ ਦੀ ਵਰਤੋਂ ਕਰਦੇ ਹਨ। ਪਰ ਟੈਟੂ ਵਾਲੇ ਹਿੱਸੇ ’ਤੇ ਤੌਲੀਏ ਨੂੰ ਜ਼ਿਆਦਾ ਜ਼ੋਰ ਨਾਲ ਨਾ ਰਗੜੋ। ਇਸ ਨਾਲ ਤੁਹਾਨੂੰ ਰੈਸ਼ੇਜ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੀ ਚਮੜੀ ਖੁਰਦਰੀ ਵੀ ਹੋ ਸਕਦੀ ਹੈ।
ਕਈ ਲੋਕ ਨਹਾਉਣ ਤੋਂ ਬਾਅਦ ਟੈਟੂ ਵਾਲੀ ਥਾਂ ਨੂੰ ਸਾਫ਼ ਨਹੀਂ ਕਰਦੇ। ਪਰ ਅਜਿਹਾ ਬਿਲਕੁਲ ਨਾ ਕਰੋ।

 

ਇਸ ਨਾਲ ਤੁਹਾਡੀ ਚਮੜੀ ਫੁਲ ਸਕਦੀ ਹੈ ਅਤੇ ਐਲਰਜੀ ਵੀ ਹੋ ਸਕਦੀ ਹੈ। ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਹਲਕੇ ਕਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ ਤਾਂ ਜੋ ਉਸ ਥਾਂ ’ਤੇ ਜ਼ਿਆਦਾ ਮਾਤਰਾ ਵਿਚ ਪਾਣੀ ਨਾ ਰਹੇ। ਟੈਟੂ ਦੇ ਬਾਅਦ ਕਿਸੇ ਵੀ ਲੋਸ਼ਨ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅਪਣੀ ਪਸੰਦ ਦਾ ਲੋਸ਼ਨ ਲਗਾਉਣ ਨਾਲ ਤੁਹਾਡੇ ਟੈਟੂ ਵਾਲੇ ਹਿੱਸੇ ’ਤੇ ਚਮੜੀ ਇੰਫ਼ੈਕਸ਼ਨ ਹੋ ਸਕਦੀ ਹੈ। ਉਸ ਥਾਂ ’ਤੇ ਦਾਣੇ ਅਤੇ ਧੱਬੇ ਵੀ ਵਧ ਸਕਦੇ ਹਨ।

ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਧੁੱਪ ਤੋਂ ਵੀ ਦੂਰ ਰਖਣਾ ਚਾਹੀਦਾ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਦਾ ਟੈਟੂ ਵਾਲੀ ਚਮੜੀ ’ਤੇ ਗਹਿਰਾ ਅਸਰ ਪੈ ਸਕਦਾ ਹੈ। ਇਸ ਲਈ ਟੈਟੂ ਤੋਂ ਬਾਅਦ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਚਮੜੀ ਨੂੰ ਕਵਰ ਕਰ ਕੇ ਨਿਕਲੋ ਜਾਂ ਅਪਣੇ ਨਾਲ ਛਤਰੀ ਲੈ ਕੇ ਜਾਉ। ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਪਾਣੀ ਤੋਂ ਵੀ ਦੂਰ ਰਖਣਾ ਚਾਹੀਦਾ ਹੈ। ਪਾਣੀ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਚਮੜੀ ਨੂੰ ਪਾਣੀ ਵਿਚ ਰੱਖਣਾ ਜ਼ਰੂਰੀ ਹੈ ਤਾਂ ਬਾਅਦ ਵਿਚ ਉਸ ਥਾਂ ਨੂੰ ਨਰਮ ਕਪੜੇ ਨਾਲ ਸਾਫ਼ ਕਰੋ।