ਕਿਉਂ ਪੱਕਦੀਆਂ ਹਨ ਨਹੁੰਆਂ ਦੀਆਂ ਕੋਰਾਂ ਤੇ ਉੱਠਦੀਆਂ ਹਨ ਛਿਲਤਾਂ, ਜਾਣੋ ਕਾਰਨ ਅਤੇ ਇਲਾਜ

ਏਜੰਸੀ

ਜੀਵਨ ਜਾਚ, ਸਿਹਤ

ਬਿਮਾਰੀ ਗ੍ਰਸਤ ਨਹੁੰ ਅਨੇਕਾਂ ਬਿਮਾਰੀਆਂ ਨੂੰ ਦਿੰਦੇ ਹਨ ਸੱਦਾ

Why do the nails grow on the cores, know the causes and treatment

 

ਜਿੱਥੇ ਨਹੁੰ ਵਿਅਕਤੀ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲਗਾਉਂਦੇ ਹਨ, ਉੱਥੇ ਹੀ ਬਿਮਾਰੀ ਗ੍ਰਸਤ ਨਹੁੰ ਅਨੇਕਾਂ ਤਰ੍ਹਾਂ ਦੇ ਗੰਭੀਰ ਰੋਗਾਂ ਨੂੰ ਸੱਦਾ ਦਿੰਦੇ ਹਨ। ਫੰਗਸ ਅੰਗੂਠੇ ਅਤੇ ਉਂਗਲਾਂ ਦੇ ਨਹੁੰਆਂ ਵਿਚ ਹੁੰਦਾ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ਊਨੀਕੋਮਾਈਕੋਸਸ ਕਿਹਾ ਜਾਂਦਾ ਹੈ। 

ਫੰਗਸ ਦੀ ਸ਼ੁਰੂਆਤ ਨਹੁੰ ਦੇ ਥੱਲੇ ਚਿੱਟੇ ਜਾਂ ਪੀਲੇ ਰੰਗ ਦੇ ਧੱਬੇ ਨਾਲ ਹੁੰਦੀ ਹੈ। ਜਿਵੇਂ-ਜਿਵੇਂ ਇਨਫੈਕਸ਼ਨ ਵਧਦੀ ਹੈ ਨਹੁੰ ਮੋਟਾ ਹੁੰਦਾ ਹੈ ਤੇ ਉਸ ਦਾ ਆਕਾਰ ਅਤੇ ਰੰਗ ਬਦਲਦਾ ਹੈ। ਨਹੁੰਆਂ ’ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਨਹੁੰਆਂ ਵਿਚਲੇ ਪ੍ਰੋਟੀਨ, ਜਿਸ ਨੂੰ ਕਿ ਕੈਰੋਟੀਨ ਕਹਿੰਦੇ ਹਨ, ਫੰਗਸ ਇਸ ਨੂੰ ਖ਼ਤਮ ਕਰ ਦਿੰਦੀ ਹੈ। ਅੰਗੂਠੇ ਅਤੇ ਚੀਚੀ ਦਾ ਨਹੁੰ ਜ਼ਿਆਦਾ ਇਸ ਦੀ ਚਪੇਟ ਵਿਚ ਆਉਂਦਾ ਹੈ। ਹੱਥਾਂ-ਪੈਰਾਂ ਦੇ ਨਹੁੰਆਂ ਦੀਆਂ ਕੋਰਾਂ ਸੁੱਜ ਜਾਂਦੀਆਂ ਹਨ, ਫਿਰ ਉਸ ਵਿਚ ਪਾਕ ਪੈ ਜਾਂਦੀ ਹੈ । ਉਂਗਲਾਂ ਦੀਆਂ ਦਰਦਾਂ ਦੇ ਨਾਲ-ਨਾਲ ਬੁਖ਼ਾਰ ਵੀ ਹੋ ਸਕਦਾ ਹੈ ਅਤੇ ਲਿੰਫ ਗਰੰਥੀਆਂ ਦੀ ਸੋਜ਼ ਹੋ ਜਾਂਦੀ ਹੈ। ਇਸ ਨੂੰ ਮੈਡੀਕਲ ਭਾਸ਼ਾ ਵਿਚ ਵਿਟਲੋ ਕਿਹਾ ਜਾਂਦਾ ਹੈ।

ਹੈਂਗ ਨੇਲ ਨਾਮੀ ਬਿਮਾਰੀ ਵਿਚ ਉਂਗਲਾਂ ਅਤੇ ਨਹੁੰਆਂ ਦੇ ਆਲੇ-ਦੁਆਲੇ ਦੇ ਮਾਸ ਦੀਆਂ ਛਿਲਤਰਾਂ ਉਠਦੀਆਂ ਹਨ ਅਤੇ ਦਰਦ ਕਰਦੀਆਂ ਹਨ। ਇਹ ਜ਼ਿਆਦਾਤਰ ਖੁਸ਼ਕੀ ਅਤੇ ਗੰਦਗੀ ਕਾਰਨ ਹੁੰਦੇ ਹਨ। 
ਲੱਛਣ-
* ਫੰਗਸ ਨਾਲ ਪ੍ਰਭਾਵਿਤ ਨਹੁੰ ਪੀਲੇ-ਭੂਰੇ ਰੰਗ ਦਾ ਹੋ ਜਾਂਦਾ ਹੈ। ਨਹੁੰ ਮੋਟੇ ਹੋਣ ਕਾਰਨ ਇਨ੍ਹਾਂ ’ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। 
 * ਇਸ ਵਿੱਚੋਂ ਬਦਬੂ ਮਾਰਦੀ ਹੈ। 
* ਨਹੁੰ ਦੀ ਕੁਦਰਤੀ ਚਮਕ-ਦਮਕ ਖ਼ਤਮ ਹੋ ਜਾਂਦੀ ਹੈ ਤੇ ਨਹੁੰ ਖੁਰਦਰੇ ਅਤੇ ਬਦਸ਼ਕਲ ਹੋ ਜਾਂਦੇ ਹਨ।
* ਇਹ ਰੋਗ ਬਾਰ-ਬਾਰ ਹੁੰਦਾ ਹੈ ਤੇ ਲੰਮੇ ਸਮੇਂ ਤੱਕ ਰਹਿੰਦਾ ਹੈ।
 

ਕਾਰਨ 
* ਨਹੁੰਆਂ ਦੇ ਫੰਗਸ ਦਾ ਕਾਰਨ ਸਿਲ੍ਹੀਆਂ ਅਤੇ ਹਨੇਰੇ ਵਾਲੀਆਂ ਥਾਵਾਂ ਜਿਵੇਂ ਜਿੰਮ, ਸਵਿਮਿੰਗ ਪੂਲ, ਨਮੀ ਜਾਂ ਹੁੰਮਸ ਵਾਲੇ ਵਾਤਾਵਰਨ ਵਿਚ ਇਹ ਰੋਗ ਇਕ ਨਹੁੰ ਤੋਂ ਦੂਜੇ, ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। 
*  ਪਾਣੀ ਵਿਚ ਜ਼ਿਆਦਾ ਸਮੇਂ ਕੰਮ ਕਰਨਾ ਜਿਵੇਂ ਕੱਪੜੇ ਆਦਿ ਧੋਣ ਨਾਲ, ਸਾਫ਼-ਸਫ਼ਾਈ ਦੀ ਘਾਟ, ਜ਼ਿਆਦਾ ਸਮੇਂ ਤੱਕ ਬੂਟ ਜੁਰਾਬਾਂ ਦਾ ਪਹਿਨਣਾ ਫੰਗਸ ਵਧਣ ਦਾ ਅਨੁਕੂਲ ਵਾਤਾਵਰਨ ਬਣਾਉਂਦੇ ਹਨ।
 * ਕਿਸੇ ਇਨਫੈਕਟਡ ਵਿਅਕਤੀ ਦੇ ਬੂਟ, ਜੁਰਾਬ, ਤੌਲੀਆ, ਰੁਮਾਲ ਜਾਂ ਹੋਰ ਨਿੱਜੀ ਵਸਤੂ ਵਰਤਣ ਨਾਲ ਇਹ ਰੋਗ ਹੋ ਸਕਦਾ ਹੈ। 
* ਛੋਟੇ-ਛੋਟੇ ਨਾ ਦਿਸਣ ਵਾਲੇ ਜ਼ਖ਼ਮ ਜਾਂ ਕੱਟ, ਥੋੜ੍ਹੀ ਜਿਹੀ ਵੀ ਨਹੁੰ ਅਤੇ ਨੇਲ ਬੈਂਡ ਵਿਚਲੀ ਜਗ੍ਹਾ ਫੰਗਸ ਵਧਣ ਲਈ ਕਾਫ਼ੀ ਹੈ। 
* ਨੰਗੇ ਪੈਰ ਫਿਰਨਾ, ਸ਼ੂਗਰ ਵਰਗੇ ਰੋਗਾਂ ਵਿਚ ਇਹ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। 

ਹੋਮਿਓਪੈਥਿਕ ਇਲਾਜ: 
ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿਚ ਨਹੁੰਆਂ ਦੀ ਬਿਮਾਰੀ ਦੇ ਹਰ ਤਰ੍ਹਾਂ ਦੇ ਲੱਛਣ ਫੰਗਸ ਨਹੁੰਆਂ ਦੇ ਕੋਰਾਂ ਦੇ ਪਾਕੇ ਪੱਕਣਾ, ਛਿਲਤਾਂ ਉੱਠਣਾ ਅਤੇ ਨਹੁੰਆਂ ਦਾ ਖਾਣਾ ਆਦਿ ਦਾ ਸਫ਼ਲ ਅਤੇ ਪੱਕਾ ਇਲਾਜ ਹੈ। 
* ਜਨਤਕ ਥਾਵਾਂ ’ਤੇ ਜਾਣ ਤੋਂ ਬਾਅਦ ਹੱਥਾਂ-ਪੈਰਾਂ ਦੀ ਸਫ਼ਾਈ ਚਾਹੀਦੀ ਹੈ, ਹੱਥਾਂ-ਪੈਰਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ।
* ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਨਿੱਜੀ ਵਸਤਾਂ ਆਪਸ ਵਿਚ ਨਹੀਂ ਵਰਤਣੀਆਂ ਚਾਹੀਦੀਆਂ। 
* ਨਹੁੰਆਂ ਨੂੰ ਚੰਗੀ ਤਰ੍ਹਾਂ ਕੱਟ ਕੇ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ।
* ਨੇਲ ਪਾਲਿਸ਼ ਆਦਿ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 
* ਲਊਕੀਮੀਆ ਅਤੇ ਸ਼ੂਗਰ ਆਦਿ ਵਿਚ ਨਹੁੰਆਂ ਦੀ ਵਿਸ਼ੇਸ਼ ਸਾਂਭ-ਸੰਭਾਲ ਰੱਖਣੀ ਚਾਹੀਦੀ ਹੈ। 
* ਕੱਪੜੇ ਧੋਣ ਵੇਲੇ ਵਾਟਰਪਰੂਫ਼ ਦਸਤਾਨਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।