ਚੀਨ 'ਚ ਮਿਲਿਆ ਨਵਾਂ ਵਾਇਰਸ, ਕੋਮਾ 'ਚ ਪਹੁੰਚਿਆ ਮਰੀਜ਼

ਏਜੰਸੀ

ਜੀਵਨ ਜਾਚ, ਸਿਹਤ

ਇਹ ਵਾਇਰਸ ਮਨੁੱਖੀ ਦਿਮਾਗ ਉੱਤੇ ਹਮਲਾ ਕਰਦਾ ਹੈ।

New virus found in China, patient in coma

ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਕਰੋੜਾ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ। ਕਈ ਪਰਿਵਾਰਾਂ ਦੇ ਸਹਾਰੇ ਵੀ ਖਤਮ ਹੋ ਗਏ। ਹੁਣ ਚੀਨ ਤੋਂ ਡਰਾਉਣ ਵਾਲੀ ਇਕ ਹੋਰ ਖਬਰ ਸਾਹਮਣੇ ਆਈ ਹੈ। ਚੀਨ ਵਿੱਚ ਇਕ ਨਵਾਂ ਵਾਇਰਸ ਪਾਇਆ ਗਿਆ ਹੈ। ਜਿਹੜਾ ਖਤਰਨਾਕ ਬੇਹੱਦ ਖਤਰਨਾਕ ਹੈ। ਚੀਨ ਵਿੱਚ 2019 ਵਿੱਚ ਇਕ ਵਾਇਰਸ ਪਾਇਆ ਗਿਆ ਸੀ ਜੋ ਚੀਨ ਦੇ ਮੰਗੋਲੀਆ ਵਿੱਚ ਵਾਲੇ ਲੋਕਾਂ ਵਿੱਚ ਪਾਇਆ ਗਿਆ ਸੀ।

ਰਿਪੋਰਟ ਵਿੱਚ ਖੁਲਾਸੇ ਹੋਏ ਹਨ 2019 ਵਿੱਚ ਚੀਨ ਦੇ ਜਿਨਝੂ ਸ਼ਹਿਰ ਦੇ ਇਕ 61 ਸਾਲ ਦੇ ਵਿਅਕਤੀ ਇਹ ਵਾਇਰਸ ਦੀ ਲਪੇਟ ਵਿਚ ਆ ਗਿਆ।ਇਸ ਵਾਇਰਸ ਕਾਰਨ ਉਹ ਅਚਾਨਕ ਬਿਮਾਰ ਹੋ ਗਿਆ।  ਫਿਰ ਜਦੋ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਉਹ ਆਰਥੋਨਿਊਰੋਵਾਇਰਸ ਦਾ ਸ਼ਿਕਾਰ ਹੋ ਚੁੱਕਾ ਹੈ। ਇਹ ਵਾਇਰਸ ਦਿਮਾਗ ਤੋਂ ਇਲਾਵਾ ਕਿਸੇ ਹਿੱਸੇ ਉੱਤੇ ਅਟੈਕ ਨਹੀ ਕਰਦਾ ਹੈ।

ਰੀਸਰਚ ਕਰਨ ਵਾਲੇ ਡਾਕਟਰਾਂ ਵੱਲੋਂ ਜਦੋਂ ਵਿਅਕਤੀਆਂ ਦੇ ਨਮੂਨੇ ਲਏ ਗਏ ਤਾਂ ਤਾਂ ਇਹ ਵਾਇਰਸ 640 ਵਿਅਕਤੀਆਂ ਵਿਚੋਂ 12 ਵਿੱਚ ਪਾਏ ਗਏ ਹਨ। ਇਸ ਵਾਇਰਸ ਨਾਲ ਮਰੀਜ਼ ਕੋਮਾ ਵਿੱਚ ਚੱਲੇ ਜਾਂਦਾ ਹੈ।