Health News: ਲਿਵਰ ਦੀ ਗਰਮੀ, ਸੋਜ ਅਤੇ ਕਮਜ਼ੋਰੀ ਦੂਰ ਕਰਨ ਲਈ ਘਰੇਲੂ ਨੁਸਖ਼ੇ

ਏਜੰਸੀ

ਜੀਵਨ ਜਾਚ, ਸਿਹਤ

Health News: ਅੱਜ ਅਸੀਂ ਤੁਹਾਨੂੰ ਦਸਾਂਗੇ ਲਿਵਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਰੋਗੀ ਨੂੰ ਕਿਹੜੇ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ।

Home Remedies to Relieve Liver Heat, Swelling and Weakness

 

Health News: ਲਿਵਰ ਸਾਡੇ ਸਰੀਰ ਦਾ ਬਹੁਤ ਹੀ ਜ਼ਰੂਰੀ ਅੰਗ ਹੈ। ਇਹ ਸਾਡੇ ਸਰੀਰ ਵਿਚ 500 ਤੋਂ ਜ਼ਿਆਦਾ ਕੰਮ ਕਰਦਾ ਹੈ। ਜਿਵੇਂ ਖਾਣਾ ਪਚਾਉਣਾ, ਸਰੀਰ ਵਿਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕਢਣਾ, ਸਰੀਰ ਨੂੰ ਐਨਰਜੀ ਦੇਣਾ, ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦੇਣਾ ਇਹ ਸਾਰੇ ਕੰਮ ਲੀਵਰ ਦੇ ਹੁੰਦੇ ਹਨ। ਜੇਕਰ ਲਿਵਰ ਵਿਚ ਇਨਫ਼ੈਕਸ਼ਨ ਹੋ ਜਾਵੇ ਤਾਂ ਬੀਮਾਰੀ ਹੋ ਜਾਂਦੀ ਹੈ। ਇਸ ਲਈ ਸੱਭ ਤੋਂ ਜ਼ਰੂਰੀ ਹੁੰਦਾ ਹੈ ਲਿਵਰ ਦਾ ਇਲਾਜ ਕਰਨਾ। ਅੱਜਕਲ ਗ਼ਲਤ ਖਾਣ ਪੀਣ ਕਰ ਕੇ ਲਿਵਰ ਦੀਆਂ ਸਮੱਸਿਆਵਾਂ ਸੱਭ ਤੋਂ ਜ਼ਿਆਦਾ ਹੋ ਰਹੀਆਂ ਹਨ।

ਅੱਜ ਅਸੀਂ ਤੁਹਾਨੂੰ ਦਸਾਂਗੇ ਲਿਵਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਰੋਗੀ ਨੂੰ ਕਿਹੜੇ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ।

ਲਿਵਰ ਦੀਆਂ ਬੀਮਾਰੀਆਂ ਹੋਣ ਦੇ ਕਾਰਨ: ਗ਼ਲਤ ਖਾਣ ਪੀਣਾ, ਸਿਗਰੇਟ ਅਤੇ ਸ਼ਰਾਬ ਪੀਣਾ, ਖਾਣੇ ਵਿਚ ਤੇਲ ਮਸਾਲੇ ਜ਼ਿਆਦਾ ਖਾਣਾ, ਜੰਕ ਫ਼ੂਡ ਦਾ ਸੇਵਨ ਕਰਨਾ, ਐਂਟੀਬਾਇਟਿਕ ਦਵਾਈਆਂ ਦਾ ਸੇਵਨ ਕਰਨਾ, ਕਬਜ਼ ਰਹਿਣਾ। 

ਲਿਵਰ ਖ਼ਰਾਬ ਹੋਣ ਦੇ ਲੱਛਣ, ਪਾਚਨ ਤੰਤਰ ਖ਼ਰਾਬ ਰਹਿਣਾ, ਪੇਸ਼ਾਬ ਦਾ ਰੰਗ ਪੀਲਾ ਪੈਣਾ, ਪੇਟ ਵਿਚ ਸੋਜ ਆਉਣਾ, ਅੱਖਾਂ ਅਤੇ ਚਿਹਰੇ ਤੇ ਪੀਲਾਪਨ ਆਉਣਾ, ਅੱਖਾਂ ਦੇ ਥੱਲੇ ਕਾਲੇ ਘੇਰੇ ਬਣਨਾ, ਮੂੰਹ ਵਿਚੋਂ ਬਦਬੂ ਆਉਣੀ, ਕਮਜ਼ੋਰੀ ਰਹਿਣਾ।

ਹਲਦੀ ਵਾਲਾ ਦੁੱਧ: ਲਿਵਰ ਦੀ ਕਮਜ਼ੋਰੀ ਹੋਣ ਤੇ ਰੋਜ਼ਾਨਾ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਇਹ ਕਮਜ਼ੋਰੀ ਖ਼ਤਮ ਹੋ ਜਾਂਦੀ ਹੈ।

ਨਿੰਬੂ: ਰੋਜ਼ਾਨਾ ਇਕ ਗਲਾਸ ਪਾਣੀ ਵਿਚ ਨਿੰਬੂ ਨਿਚੋੜ ਕੇ ਅਤੇ ਸੇਂਧਾ ਨਮਕ ਮਿਲਾ ਕੇ ਦਿਨ ਵਿਚ 2-3 ਵਾਰ ਪੀਣ ਨਾਲ ਜਿਗਰ ਦੀ ਕਮਜ਼ੋਰੀ ਅਤੇ ਗਰਮੀ ਖ਼ਤਮ ਹੋ ਜਾਂਦੀ ਹੈ।

ਆਂਵਲਾ: ਆਂਵਲੇ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਰੋਜ਼ਾਨਾ ਆਂਵਲੇ ਦੇ ਚੂਰਨ ਜਾਂ ਆਂਵਲੇ ਦਾ ਰਸ ਦਾ ਸੇਵਨ ਕਰਨ ਨਾਲ ਲਿਵਰ ਦੀਆਂ ਸਾਰੀਆਂ ਸਮੱਸਿਆਵਾਂ ਕੁੱਝ ਹੀ ਦਿਨਾਂ ਵਿਚ ਠੀਕ ਹੋ ਜਾਂਦੀਆਂ ਹਨ।

ਲੱਸੀ: ਜਿਗਰ ਵਿਚ ਗਰਮੀ ਵਧ ਜਾਣ ’ਤੇ ਇਕ ਗਿਲਾਸ ਲੱਸੀ ਵਿਚ ਜ਼ੀਰਾ ਅਤੇ ਕਾਲੀ ਮਿਰਚ ਮਿਲਾ ਕੇ ਪੀਉ। ਲਿਵਰ ਦੀ ਗਰਮੀ ਕੁੱਝ ਦਿਨਾਂ ਵਿਚ ਹੀ ਠੀਕ ਹੋ ਜਾਵੇਗੀ।

ਪਪੀਤਾ: ਲਿਵਰ ਵਿਚ ਸੋਜ ਆ ਜਾਣ ਤੇ ਰੋਜ਼ਾਨਾ 2 ਚਮਚ ਪਪੀਤੇ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਦਿਨ ਵਿਚ 3 ਵਾਰ ਲਉ। ਲਿਵਰ ਦੀ ਸੋਜ ਠੀਕ ਹੋ ਜਾਵੇਗੀ।