ਪੁਰਸ਼ਾਂ ਦੇ ਸਰੀਰ ਦੇ ਇਹ 6 ਬਦਲਾਅ ਹੋ ਸਕਦੇ ਹਨ ਥਾਈਰਾਇਡ ਦੇ ਸੰਕੇਤ

ਏਜੰਸੀ

ਜੀਵਨ ਜਾਚ, ਸਿਹਤ

ਪੁਰਸ਼ਾਂ ਦੀ ਗਰਦਨ 'ਚ ਥਾਈਰਾਇਡ ਦੀ ਸਮੱਸਿਆ ਵੱਧ ਜਾਣ 'ਤੇ ਗਲੇ 'ਚ ਸੋਜ ਆ ਜਾਂਦੀ ਹੈ

These 6 changes in men's body can be signs of thyroid

 

ਥਾਈਰਾਇਡ ਸਾਡੇ ਸਰੀਰ 'ਚ ਪਾਏ ਜਾਣ ਵਾਲੇ ਐਂਡੋਕਰਾਇਨ ਗਲੈਂਡ ਵਿੱਚੋਂ ਇਕ ਹੈ। ਇਸਦੇ ਠੀਕ ਤੋਂ ਕੰਮ ਨਾ ਕਰਨ 'ਤੇ ਮਰੀਜ਼ ਨੂੰ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਰਮੋਨਜ਼ ਰੋਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੁਰਸ਼ਾਂ ਨੂੰ ਥਾਈਰਾਇਡ ਦੀ ਸਮੱਸਿਆ ਹੋਣ 'ਤੇ ਸਰੀਰ ਠੀਕ ਤਰ੍ਹਾਂ ਨਾਲ ਐਨਰਜੀ ਖਰਚ ਨਹੀਂ ਕਰ ਪਾਂਦਾ ਹੈ। ਇਸਦੇ ਕਾਰਨ ਤੇਜ਼ੀ ਨਾਲ ਭਾਰ ਵਧਣ ਜਾਂ ਘਟਣ ਲਗਦਾ ਹੈ। ਨਾਲ ਹੀ ਮਰੀਜ਼ ਦਾ ਦਿਲ, ਮਾਸਪੇਸ਼ੀਆਂ, ਹੱਡੀਆਂ 'ਤੇ ਵੀ ਥਾਈਰਾਇਡ ਦੀ ਸਮੱਸਿਆ ਦਾ ਭੈੜਾ ਅਸਰ ਪੈਂਦਾ ਹੈ। ਵਕਤ ਰਹਿੰਦੇ ਇਸ ਰੋਗ ਦਾ ਪਤਾ ਚਲ ਜਾਵੇ, ਤਾਂ ਇਸਨੂੰ ਅਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਸੂਈ ਜਿੰਨੀ ਚੁਭਨ ਅਤੇ ਦਰਦ

ਪੁਰਸ਼ਾਂ ਦੀ ਗਰਦਨ 'ਚ ਥਾਈਰਾਇਡ ਦੀ ਸਮੱਸਿਆ ਵੱਧ ਜਾਣ 'ਤੇ ਗਲੇ 'ਚ ਸੋਜ ਆ ਜਾਂਦੀ ਹੈ ਅਤੇ ਹਲਕਾ ਸੂਈ ਵਾਂਗ ਚੁਭਨ ਵਰਗਾ ਦਰਦ ਬਣਿਆ ਰਹਿੰਦਾ ਹੈ। ਅਜਿਹੇ 'ਚ ਤੁਰੰਤ ਡਾਕਟਰੀ ਸਲਾਹ ਲਵੋ।

ਅਚਾਨਕ ਭਾਰ ਵਧਨਾ ਜਾਂ ਘਟਨਾ

ਅਚਾਨਕ ਭਾਰ ਵਧਣ ਲੱਗੇ, ਤਾਂ ਤੁਹਾਨੂੰ ਹਾਇਪੋਥਾਇਰਾਇਡਿਜ਼ਮ ਦੀ ਸ਼ਿਕਾਇਤ ਹੋ ਸਕਦੀ ਹੈ। ਇੰਜ ਹੀ ਅਚਾਨਕ ਭਾਰ ਘੱਟ ਹੋਣਾ ਹਾਇਪਰਥਾਇਰਾਇਡਿਜ਼ਮ ਦਾ ਸੰਕੇਤ ਹੋ ਸਕਦਾ ਹੈ।

ਦਰਦ ਦੀ ਸ਼ਿਕਾਇਤ

ਮਾਸਪੇਸ਼ੀਆਂ ਦਾ ਦਰਦ ਵੀ ਥਾਈਰਾਇਡ ਦਾ ਸੰਕੇਤ ਹੋ ਸਕਦਾ ਹੈ, ਇਸਲਈ ਬਿਨਾਂ ਕਿਸੇ ਕਾਰਨ ਅਕਸਰ ਹੱਥ, ਪੈਰ, ਕਮਰ, ਮੋਢਿਆਂ ਜਾਂ ਜੋੜਾਂ 'ਚ ਦਰਦ ਮਹਿਸੂਸ ਹੋਵੇ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ।

ਮੁੜ੍ਹਕਾ ਆਣਾ ਜਾਂ ਠੰਡ ਲਗਣਾ

ਥਾਈਰਾਇਡ ਦਾ ਭੈੜਾ ਅਸਰ ਸਰੀ੍ਰ ਦੇ ਮੈਟਾਬਾਲਿਕ ਰੇਟ 'ਤੇ ਪੈਂਦਾ ਹੈ। ਅਜਿਹੇ 'ਚ ਥੋੜ੍ਹੀ ਗਰਮੀ ਹੋਣ 'ਤੇ ਬਹੁਤ ਜ਼ਿਆਦਾ ਮੁੜ੍ਹਕਾ ਆਣਾ ਜਾਂ ਹਲਕੀ ਠੰਡ ਵਧਣ 'ਤੇ ਬਹੁਤ ਜ਼ਿਆਦਾ ਠੰਡ ਲੱਗਣ ਦੀ ਸ਼ਿਕਾਇਤ ਹੋ ਸਕਦੀ ਹੈ।

ਭੁੱਖ 'ਤੇ ਅਸਰ

ਅਚਾਨਕ ਤੋਂ ਭੁੱਖ ਵੱਧ ਜਾਣਾ ਹਾਇਪਰਥਾਇਰਾਇਡਿਜ਼ਮ ਦਾ ਸੰਕੇਤ ਹੋ ਸਕਦਾ ਹੈ। ਇੰਜ ਹੀ ਹਾਇਪੋਥਾਇਰਾਇਡਿਜ਼ਮ ਦੀ ਸ਼ਿਕਾਇਤ ਹੋਣ 'ਤੇ ਭੁੱਖ ਨਹੀਂ ਲਗਦੀ। ਜੇਕਰ ਤੁਹਾਡੀ ਡਾਇਟ ਹੈਬਿਟ ਅਚਾਨਕ ਬਦਲ ਜਾਵੇ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ।

ਬਾਲ ਅਤੇ ਚਮੜੀ ਦੀ ਸਮੱਸਿਆ

ਅਚਾਨਕ ਤੋਂ ਚਮੜੀ 'ਤੇ ਖੁਸ਼ਕਤਾ, ਵਾਲਾਂ ਦਾ ਝੱੜਨਾ, ਭੌਂਹਿਆਂ ਦੇ ਵਾਲਾਂ ਦਾ ਝੜਨਾ ਹਾਇਪੋਥਾਇਰਾਇਡ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਜਦੋਂ ਕਿ ਤੇਜ਼ੀ ਨਾਲ ਵਾਲਾਂ ਦਾ ਝੜਨਾ ਅਤੇ ਸੰਵੇਦਨਸ਼ੀਲ ਚਮੜੀ ਹੋਣਾ ਹਾਇਪਰਥਾਇਰਾਇਡ ਦਾ ਸੰਕੇਤ ਹੋ ਸਕਦਾ ਹੈ।