ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਗੈਸ ਦਾ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਦਲਦੀ ਜੀਵਨ ਸ਼ੈਲੀ ਕਾਰਨ ਜ਼ਿਆਦਾਤਰ ਲੋਕਾਂ ਦੇ ਖਾਣ-ਪੀਣ ਤੇ ਸੌਣ ਦੇ ਸਮੇਂ ਵਿਚ ਬਦਲਾਅ ਦਾ ਵੱਡਾ ਕਾਰਨ ਹੈ।

Treat Gas With These Home Remedies

 

ਮੁਹਾਲੀ : ਪੇਟ ਵਿਚ ਗੈਸ ਆਮ ਜਿਹੀ ਸਮੱਸਿਆ ਬਣਦੀ ਜਾ ਰਹੀ ਹੈ। ਬਦਲਦੀ ਜੀਵਨ ਸ਼ੈਲੀ ਕਾਰਨ ਜ਼ਿਆਦਾਤਰ ਲੋਕਾਂ ਦੇ ਖਾਣ-ਪੀਣ ਤੇ ਸੌਣ ਦੇ ਸਮੇਂ ਵਿਚ ਬਦਲਾਅ ਦਾ ਵੱਡਾ ਕਾਰਨ ਹੈ। ਕਈ ਲੋਕ ਅਪਣੀ ਰੋਜ਼ਾਨਾ ਜ਼ਿੰਦਗੀ ਵਿਚ ਜ਼ਿਆਦਾ ਵਿਅਸਤ ਰਹਿਣ ਕਾਰਨ ਅਪਣੇ ਖਾਣ-ਪੀਣ ਵਲ ਧਿਆਨ ਨਹੀਂ ਦਿੰਦੇ। ਇਸ ਕਰ ਕੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਜ਼ਿਆਦਾ ਕਰਨਾ ਪੈ ਰਿਹਾ ਹੈ।

 

 

ਗੈਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ: ਗੈਸ ਹੋਣ ’ਤੇ ਤੁਹਾਨੂੰ ਅਲਸੀ ਦੇ ਪੱਤਿਆਂ ਦੀ ਸਬਜ਼ੀ ਖਾਣੀ ਚਾਹੀਦੀ ਹੈ। ਇਸ ਵਿਚ ਤੁਹਾਡੀ ਗੈਸ ਦੀ ਸਮੱਸਿਆ ਦੂਰ ਹੋਣ ਦੇ ਨਾਲ-ਨਾਲ ਤੁਹਾਡੀ ਪਾਚਨ ਕਿਰਿਆ ਵੀ ਮਜ਼ਬੂਤ ਰਹੇਗੀ। ਦੋ ਗ੍ਰਾਮ ਅਜਵਾਇਨ ਨੂੰ ਅੱਧਾ ਗ੍ਰਾਮ ਨਮਕ ਨਾਲ ਚਬ ਕੇ ਖਾਉ। ਜੇ ਗੈਸ ਨਾਲ ਪੇਟ ਵੀ ਦਰਦ ਕਰਦਾ ਹੈ ਤਾਂ ਉਹ ਵੀ ਇਸ ਨਾਲ ਠੀਕ ਹੋ ਜਾਵੇਗਾ। ਗੈਸ ਨਾਲ ਜੁੜੀਆਂ ਸਾਰੀਆਂ ਦਿੱਕਤਾਂ ਵਿਚ ਹਿੰਗ ਸੱਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਹਿੰਗ ਚੂਰਨ ਖਾਣ ਨਾਲ ਬਹੁਤ ਫ਼ਾਇਦਾ ਮਿਲਦਾ ਹੈ।

 

 

ਖਾਣਾ-ਖਾਣ ਤੋਂ ਬਾਅਦ ਚੂਰਨ ਨੂੰ ਪਾਣੀ ਵਿਚ ਮਿਲਾ ਕੇ ਖਾਉ। ਇਸ ਨਾਲ ਗੈਸ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਕਈ ਵਾਰ ਤੁਹਾਡੇ ਪੇਟ ਵਿਚ ਜਦੋਂ ਗੈਸ ਬਣਦੀ ਹੈ ਤਾਂ ਪੇਟ ਵਿਚ ਗੈਸ ਨਾਲ ਗੁੜ-ਗੁੜ ਦੀ ਆਵਾਜ਼ ਆਉਂਦੀ ਹੈ ਤਾਂ ਇਸ ਨੂੰ ਸ਼ਾਂਤ ਕਰਨ ਲਈ ਇਕ ਕੱਪ ਸੰਤਰੇ ਦੇ ਰਸ ਵਿਚ ਭੁੰਨਿਆ ਹੋਇਆ ਜੀਰਾ ਤੇ ਨਮਕ ਮਿਲਾ ਕੇ ਪੀਉ। ਇਸ ਨਾਲ ਤੁਹਾਨੂੰ ਤੁਰਤ ਰਾਹਤ ਮਿਲੇਗੀ।

ਜੇ ਤੁਹਾਨੂੰ ਲਗਾਤਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੋਜ਼ਾਨਾ ਦੋ ਤੋਂ ਤਿੰਨ ਵਾਰ ਅਦਰਕ ਦੇ ਰਸ ਵਿਚ ਸ਼ਹਿਦ ਮਿਲਾ ਕੇ ਪੀਉ। ਇਹ ਤੁਹਾਡੀ ਪੇਟ ਗੈਸ ਨੂੰ ਠੀਕ ਕਰਨ ਵਿਚ ਮਦਦ ਕਰੇਗਾ, ਨਾਲ ਹੀ ਤੁਹਾਡੀ ਪਾਚਨ ਕਿਰਿਆ ਨੂੰ ਵੀ ਠੀਕ ਕਰੇਗਾ।