ਦਿਲ ਦੀਆਂ ਧੜਕਨਾਂ ਨੂੰ ਰੁਕਣ ਤੋਂ ਬਚਾਏਗਾ ਇਹ ਖਾਸ ਸਿਰਹਾਣਾ 

ਏਜੰਸੀ

ਜੀਵਨ ਜਾਚ, ਸਿਹਤ

ਸਿਰਹਾਣਾ 'ਚ ਲੱਗੇ ਸੈਂਸਰ ਇਹ ਦੱਸਣ 'ਚ ਮਦਦ ਕਰਦੇ ਹਨ ਕਿ ਛਾਤੀ 'ਤੇ ਦਬਾਅ ਠੀਕ ਢੰਗ ਨਾਲ ਪੈ ਰਿਹਾ ਹੈ ਜਾਂ ਨਹੀਂ।

Sleep

ਨਵੀਂ ਦਿੱਲੀ : ਵਿਗਿਆਨੀਆਂ ਨੇ ਇੱਕ ਉੱਚ ਤਕਨੀਕ ਵਾਲਾ ਯਾਨੀ ਸਮਾਰਟ ਸਿਰਹਾਣਾ  ਤਿਆਰ ਕੀਤਾ ਹੈ। ਇਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਬਚਾਉਣ 'ਚ ਮਦਦ ਕਰਦਾ ਹੈ ਜਿਨ੍ਹਾਂ ਨੂੰ ਛਾਤੀ ਦੀ ਸਮੱਸਿਆ ਹੋਣ 'ਤੇ ਇਲਾਜ਼ ਦੀ ਜ਼ਰੂਰਤ ਪੈਂਦੀ ਹੈ। ਵਿਗਿਆਨੀਆਂ ਮੁਤਾਬਕ ਇਹ ਸਿਰਹਾਣਾ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਬਚਾਉਣ 'ਚ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਦਾ ਦਿਲ ਅਚਾਨਕ ਹੀ ਧੜਕਨਾ ਬੰਦ ਹੋ ਜਾਂਦਾ ਹੈ। 

ਇਸ ਸਿਰਹਾਣਾ ਵਿੱਚ ਸੈਂਸਰ ਲੱਗੇ ਹਨ ਜੋ ਕਾਰਡੀਅਕ ਅਰੈਸਟ ਦੇ ਸਮੇਂ ਛਾਤੀ 'ਚ ਦਬਾਅ ਦੇ ਘੱਟ ਜਾਂ ਜ਼ਿਆਦਾ ਹੋਣ ਦੀ ਸੂਚਨਾ ਦਿੰਦੇ ਹਨ। ਇਹ ਸਿਰਹਾਣਾ ਛਾਤੀ 'ਤੇ ਰੱਖਿਆ ਜਾਂਦਾ ਹੈ ਜਿਸਦੇ ਨਾਲ ਕਿ ਇਹ ਉਸ 'ਤੇ ਪੈਣ ਵਾਲੇ ਦਬਾਅ ਨੂੰ ਠੀਕ ਤਰੀਕੇ ਨਾਲ ਮਾਪ ਸਕੇ।  ਸਿਰਹਾਣਾ 'ਚ ਲੱਗਿਆਂ ਹੈ ਸੈਂਸਰ  ਸਿਰਹਾਣਾ 'ਚ ਲੱਗੇ ਸੈਂਸਰ ਇਹ ਦੱਸਣ 'ਚ ਮਦਦ ਕਰਦੇ ਹਨ ਕਿ ਛਾਤੀ 'ਤੇ ਦਬਾਅ ਠੀਕ ਢੰਗ ਨਾਲ ਪੈ ਰਿਹਾ ਹੈ ਜਾਂ ਨਹੀਂ।

ਦੱਸ ਦਈਏ ਕਿ ਜਦੋਂ ਕਿਸੇ ਨੂੰ ਕਾਰਡੀਅਕ ਅਰੈਸਟ ਹੁੰਦਾ ਹੈ ਤਾਂ ਛਾਤੀ 'ਤੇ ਦਬਾਅ ਜਰੂਰੀ ਹੁੰਦਾ ਹੈ, ਕਿਉਂਕਿ ਇਸ ਨਾਲ ਪ੍ਰਮੁੱਖ ਅੰਗਾਂ ਤੱਕ ਖੂਨ ਪਹੁੰਚਦਾ ਰਹਿੰਦਾ ਹੈ। ਇਹ ਹਾਲਤ ਅਚਾਨਕ ਹੁੰਦੀ ਹੈ ਅਤੇ ਸਰੀਰ ਦੇ ਵੱਲੋਂ ਕੋਈ ਚਿਤਾਵਨੀ ਵੀ ਨਹੀਂ ਮਿਲਦੀ।  ਇਹ ਦਿਲ ਨਾਲ ਜੁੜੀ ਇੱਕ ਬਿਮਾਰੀ ਹੈ ਜਿਸ 'ਚ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੇ 'ਚ ਕੁਝ ਮਿੰਟਾਂ 'ਚ ਦਿਮਾਗ ਸਮੇਤ ਹੋਰ ਅੰਗਾਂ ਤੱਕ ਖੂਨ ਅਤੇ ਆਕਸੀਜਨ ਨਾ ਪਹੁੰਚ ਕਾਰਨ ਨੁਕਸਾਨ ਹੋ ਜਾਂਦਾ ਹੈ ਜਾਂਦੇ ਹੈ

ਅਤੇ ਦਮ ਘੁਟਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਛਾਤੀ 'ਤੇ ਦਬਾਅ ਲਈ ਪਹਿਲਾਂ ਦੋਵੇਂ ਹੱਥਾਂ ਦੀਆਂ ਉਂਗਲੀਆਂ ਨੂੰ ਜੋੜਿਆ ਜਾਂਦਾ ਹੈ ਅਤੇ ਫਿਰ ਹੱਥ ਦੇ ਹੇਠਲੇ ਹਿੱਸੇ ਨੂੰ ਮਰੀਜ਼ ਦੀ ਛਾਤੀ ਦੇ ਕੇਂਦਰ 'ਤੇ ਰੱਖ ਕੇ ਦਬਾਅ ਦਿੱਤਾ ਜਾਂਦਾ ਹੈ।  ਬ੍ਰਿਟੇਨ 'ਚ ਹਰ ਸਾਲ ਲੱਗਭੱਗ 30,000 ਲੋਕਾਂ ਨੂੰ ਕਾਰਡੀਅਕ ਅਰੈਸਟ ਹੁੰਦਾ ਹੈ। ਬ੍ਰਿਟਿਸ਼ ਹਾਰਟ ਫਾਊਡੇਸ਼ਨ ਮੁਤਾਬਕ ਹਰ ਦਬਾਅ ਦੀ ਗਹਿਰਾਈ ਲੱਗਭੱਗ 5 ਸੈਂਟੀਮੀਟਰ ਅਤੇ ਰਫ਼ਤਾਰ 103 ਬੀਟ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।

ਜੇਕਰ ਇਹ ਬਹੁਤ ਘੱਟ ਹੁੰਦੇ ਹਨ ਤਾਂ ਸਰੀਰ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ ਪਰ ਜੇਕਰ ਇਹ ਬਹੁਤ ਕਠੋਰ ਜਾਂ ਤੇਜ ਹੁੰਦੇ ਹਨ ਤਾਂ ਇਹ ਦਿਲ ਦੇ ਪੰਪਿੰਗ ਕਕਸ਼ ਨੂੰ ਦਬਾਅ ਦੇ 'ਚ ਖੂਨ ਨੂੰ ਭਰਨ ਤੋਂ ਰੋਕ ਸਕਦੇ ਹੈ। ਕੀ ਹੈ ਇਸ ਸਿਰਹਾਣੇ ਦੀ ਖਾਸੀਅਤ: ਇਹ ਆਇਤਾਕਾਰ ਸਿਰਹਾਣਾ ਇੱਕ ਵਧੀਆਂ ਸਾਬਿਤ ਹੋ ਸਕਦਾ ਹੈ। ਇਹ ਪੋਲਾ ਸਿਲੀਕਾਨ ਜੈਲ ਨਾਲ ਭਰਿਆ ਹੈ ਅਤੇ ਇੱਕ ਹੀ ਪਾਸੇ ਤੋਂ ਕੱਪੜੇ ਨਾਲ ਸਿਲਾਈ ਕੀਤਾ ਗਿਆ ਜਿੱਥੇ ਸੈਂਸਰ ਲੱਗੇ ਹਨ।

ਇਸ ਨਾਲ ਛਾਤੀ ਦਾ ਇੱਕ ਵੱਡਾ ਹਿੱਸਾ ਕਵਰ ਹੋ ਜਾਂਦਾ ਹੈ। ਜਦੋਂ ਕੋਈ ਦਬਾਅ ਸ਼ੁਰੂ ਕਰਦਾ ਹੈ ਤਾਂ ਸੈਂਸਰ ਦਬਾਅ ਦੀ ਮਾਤਰਾ ਦਾ ਪਤਾ ਲਗਾਉਂਦੇ ਹਨ ਅਤੇ ਸਮੱਗਰੀ ਦੇ ਸਿਖਰ 'ਤੇ ਲੱਗੀ ਇੱਕ ਛੋਟੀ ਡਿਸਪਲੇਅ ਯੂਨਿਟ ਤੋਂ ਸੂਚਨਾ ਪ੍ਰਸਾਰਿਤ ਕਰਦੇ ਹਨ। ਇਸ ਡਿਸਪਲੇਅ ਯੂਨਿਟ 'ਚ ਲਾਇਟਾਂ ਦੀ ਇੱਕ ਲਾਈਨ ਲੱਗੀ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।