ਸੌਣ ਤੋਂ ਪਹਿਲਾਂ ਜ਼ਰੂਰ ਖਾਉ ਲੌਂਗ, ਇਹਨਾਂ ਬਿਮਾਰੀਆਂ ਤੋਂ ਮਿਲੇਗੀ ਮੁਕਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲੌਂਗਾਂ ਦੀ ਵਰਤੋਂ ਨਾਲ ਚਿਹਰੇ ਦਾ ਦਾਗ਼-ਧੱਬੇ ਅਤੇ ਮੂੰਹ ’ਤੇ ਪੈਣ ਵਾਲੀਆਂ ਛਾਈਆਂ ਤੋਂ ਛੁਟਕਾਰਾ ਮਿਲਦਾ ਹੈ।

Eat cloves before going to bed


ਲੌਂਗ ਇਕ ਅਜਿਹੀ ਚੀਜ਼ ਹੈ, ਜੋ ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਕਈ ਫ਼ਾਇਦੇ ਦਿੰਦਾ ਹੈ। ਲੌਂਗ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਜ਼ੁਕਾਮ ਵਿਚ ਵੀ ਇਹ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੋ ਲੌਂਗ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਢਿੱਡ ਵਿਚ ਦਰਦ, ਸਿਰ ਦਰਦ, ਗਲੇ ਦਾ ਦਰਦ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ਦਾ ਦਰਦ ਕੁੱਝ ਹੀ ਦਿਨਾਂ ਵਿਚ ਗ਼ਾਇਬ ਹੋ ਜਾਵੇਗਾ।

ਲੌਂਗਾਂ ਦੀ ਵਰਤੋਂ ਨਾਲ ਚਿਹਰੇ ਦਾ ਦਾਗ਼-ਧੱਬੇ ਅਤੇ ਮੂੰਹ ’ਤੇ ਪੈਣ ਵਾਲੀਆਂ ਛਾਈਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਚਮੜੀ ਮੁਤਾਬਕ ਜਿਹੜੇ ਵੀ ਫ਼ੇਸਪੈਕ ਦੀ ਵਰਤੋਂ ਕਰਦੇ ਹੋ, ਉਸ ਵਿਚ ਥੋੜ੍ਹਾ ਜਿਹਾ ਲੌਂਗ ਦਾ ਤੇਲ ਮਿਲਾ ਲਵੋ। ਇਸ ਨੂੰ ਹਫ਼ਤੇ ਵਿਚ ਘੱਟੋ-ਘੱਟ ਦੋ ਵਾਰ ਲਗਾਉ। ਅਜਿਹਾ ਕਰਨ ਨਾਲ ਤੁਹਾਡੇ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ ਅਤੇ ਸਾਰੇ ਦਾਗ਼-ਧੱਬੇ ਦੂਰ ਹੋ ਜਾਣਗੇ। ਲੌਂਗ ਸਿਰ ਦਰਦ ਨੂੰ ਵੀ ਠੀਕ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ। ਜਦੋਂ ਵੀ ਤੁਹਾਡੇ ਸਿਰ ਵਿਚ ਦਰਦ ਹੋਵੇ ਤਾਂ ਤੁਹਾਨੂੰ ਦੋ ਲੌਂਗ ਕੋਸੇ ਪਾਣੀ ਵਿਚ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲੇਗਾ।

10 ਤੋਂ 12 ਲੌਂਗ ਪਾਣੀ ਵਿਚ ਉਬਾਲ ਕੇ ਲੌਂਗ ਵਾਲੀ ਚਾਹ ਬਣਾ ਲਵੋ। ਇਸ ਪਾਣੀ ਨੂੰ ਠੰਢਾ ਕਰ ਕੇ ਵਾਲ ਕਲਰ ਕਰਨ ਅਤੇ ਸ਼ੈਂਪੂ ਕਰਨ ਤੋਂ ਬਾਅਦ ਸਿਰ ਵਿਚ ਪਾਉ। ਇਸ ਨਾਲ ਤੁਹਾਡੇ ਵਾਲਾਂ ਦੀ ਖ਼ੂਬਸੂਰਤੀ ਹੋਰ ਵੀ ਵਧੇਗੀ। ਲੌਂਗਾਂ ਦਾ ਤੇਲ ਜੋੜਾਂ ਦੇ ਦਰਦਾਂ ਨੂੰ ਦੂਰ ਕਰਨ ਵਿਚ ਕਾਫ਼ੀ ਲਾਹੇਵੰਦ ਹੁੰਦਾ ਹੈ। ਰੋਜ਼ਾਨਾ ਲੌਂਗ ਦਾ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।